ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/39

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਗੁਰਬਖ਼ਸ਼ ਸਿੰਘ ਪ੍ਰੀਤ ਲੜੀ - ਇਕ ਪੁਨਰ ਮੁਲੰਕਣ - | ਅੱਜ ਗੁਰਬਖ਼ਸ਼ ਸਿੰਘ ਹੋਰਾਂ ਨੂੰ ਸਾਡੇ ਕੋਲੋਂ ਵਿਛੜਿਆਂ ਕੁਝ ਮਹੀਨੇ ਹੋ ਗਏ ਹਨ । ਇਸ ਸਮੇਂ ਦੇ ਦੌਰਾਨ, ਉਨ੍ਹਾਂ ਦੀ ਬਹੁਪੱਖੀ ਪ੍ਰਤਿਭਾ ਦੇ ਅਨੁਕੂਲ, ਜ਼ਿੰਦਗੀ ਦੇ ਹਰ ਖੇਤਰ ਵਿਚਲੇ ਵਿਅਕਤੀਆਂ ਨੇ ਆਪੋ ਆਪਣੇ ਢੰਗ ਨਾਲ ਉਨ੍ਹਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕੀਤੇ ਹਨ | ਉਨ੍ਹਾਂ ਨੂੰ ਜ਼ਿੰਦਗੀ ਦਾ ਰਾਣਾ, ਦਿਲਾਂ ਦਾ ਬਾਦਸ਼ਾਹ, ਪ੍ਰੀਤਾਂ ਦਾ ਪੁਜਾਰੀ, ਸੁਪਨਿਆਂ ਦਾ ਸੌਦਾਗਰ ਆਦਿ ਦੱਸਦੀ ਹੈ । ਉਨ੍ਹਾਂ ਨੂੰ ਇਕ ਸਭਿਆਚਾਰਕ ਪ੍ਰਭਾਵ, ਅੱਜ ਦੀ ਵਾਰਤਕ ਦੇ ਮੋਢੀ, ਅੱਜ ਦੇ ਸਾਹਿਤ ਦੇ ਪਿਤਾਮਾ ਕਿਹਾ ਗਿਆ ਹੈ । ਇਹ ਸਾਰੀਆਂ ਗੱਲਾਂ ਆਪਣੀ ਆਪਣੀ ਥਾਂ, ਆਪਣੀ ਸੰਖੇਤਾਂ ਵਿਚ, ਜਿਹੜੀਆਂ ਸੌਗੀ ਮੌਕੇ ਦੇ ਮੁਤਾਬਕ ਸੋਨ, ਆਪਣੇ ਵਿਚ ਸੱਚ ਨੂੰ ਸਮੋਈ ਬੈਠੀਆਂ ਹਨ, ਭਾਵੇਂ ਇਨ੍ਹਾਂ ਸਾਰੇ ਕਥਨਾਂ ਦਾ ਵੱਖਰਾ ਵੱਖਰਾ ਤੇ ਅਧੂਰਾਂ ਸੱਚ ਮਿਲ ਕੇ ਵੀ ਗੁਰਬਖ਼ਸ਼ ਸਿੰਘ ਦੀ ਪੂਰੀ ਸ਼ਖ਼ਸੀਅਤ ਨੂੰ ਸਾਡੇ ਸਾਹਮਣੇ ਲਿਆਉਣ ਦੇ ਸਮਰੱਥ ਨਹੀਂ । | ਅੱਜ ਲੋੜ ਇਸ ਗੱਲ ਦੀ ਹੈ ਕਿ ਇਕ ਪੁੱਢ ਸਮਾਜ ਵਾਂਗ, (ਅਤੇ ਘੁੰਢ ਸਮਾਜ ਗੁਰਬਖ਼ਸ਼ ਸਿੰਘ ਦਾ ਸੁਪਨਾ ਸੀ) ਅਸੀਂ ਉਨ੍ਹਾਂ ਦੇ ਸਾਥੋਂ ਵਿਛੜ ਜਾਣ ਨਾਲ ਪੈਦਾ ਹੋਈ ਸਥਿਤੀ ਦਾ ਜਾਇਜ਼ਾ ਲਈਏ ਅਤੇ ਉਨ੍ਹਾਂ ਤੋਂ ਬਿਨਾਂ ਆਪਣੀ ਹੋਂਦ ਦੀਆਂ ਦਿਸ਼ਾਵਾਂ ਨੂੰ ਨਿਸਚਤ ਕਰਨ ਦੀ ਕੋਸ਼ਿਸ਼ ਕਰੀਏ । ਇਸ ਲੇਖ ਵਿਚ ਮੈਂ ਇਹ ਮਿੱਥ ਕੇ ਚਲਦਾ ਹਾਂ ਕਿ ਅੱਜ ਪੰਜਾਬੀ ਬੋਲੀ ਅਤੇ ਗੁਰਮੁਖੀ ਲਿਪੀ ਜਾਨਣ ਵਾਲਾ ਕੋਈ ਵਿਅਕਤੀ ਅਜੇਹਾ ਨਹੀਂ ਜਿਹੜਾ ਗੁਰਬਖ਼ਸ਼ ਸਿੰਘ ਦੀ ਰਚਨਾ ਤੋਂ, ਜਾਂ ਇਸ ਦੇ ਕਿਸੇ ਨਾ ਕਿਸੇ ਅੰਗ ਤੋਂ ਵਾਕਫ਼ ਨਾਂ ਹੋਵੇ । ਗੁਰਬਖ਼ਸ਼ ਸਿੰਘ ਦੀ ਰਚਨਾ ਦਾ ਹਰ ਕਣ ਉਨ੍ਹਾਂ ਦੀ ਸਮੁੱਚੀ ਸ਼ਖਸੀਅਤ ਦੇ ਸੂਰਜ ਨੂੰ ਆਪਣੇ ਵਿਚ' ਸਮੋਈ ਬੈਠਾ ਹੁੰਦਾ ਹੈ । ਨਾਲ ਹੀ ਮੈਂ ਇਹ ਵੀ ਸਮਝਦਾ ਹਾਂ ਕਿ ਬਹੁਤਿਆਂ ਨੇ ਨਾ ਸਿਰਫ਼ ਉਨ੍ਹਾਂ ਦੀਆਂ ਰਚਨਾਵਾਂ ਹੀ ਪੜ੍ਹੀਆਂ ਹੋਣਗੀਆਂ, ਸਗੋਂ ਉਨ੍ਹਾਂ ਬਾਰੇ ਰਚਨਾਵਾਂ ਦਾ ਗੂੜਾ ਅਧਿਐਨ ਵੀ ਕੀਤਾ ਹੋਵੇਗਾ । ਇਸ ਲਈ ਮੈਂ ਇਥੇ ਇਸ ਨਿਰੋਲ ਵਿਦਵਤਾ ਵਾਲੇ ਫ਼ਰਜ਼ ਤੋਂ ਮੁਕਤ ਹੋਣਾ ਚਾਹਾਂਗਾ ਕਿ ਮੈਂ ਉਨ੍ਹਾਂ ਦੀ ਰਚਨਾ ਦਾ ਵੇਰਵਾ ਦਿਆਂ, 35