ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/28

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਰੂੜੀ ਅਤੇ ਪ੍ਰਤੀ ਵਲੋਂ ਇਸ ਤਰਾਂ ਤੇਜ਼ੀ ਨਾਲ ਇਕ ਦੂਜੇ ਦੀ ਥਾਂ ਲੈਣਾ ਸ਼ਾਇਦ ਇਤਿਹਾਸਕ ਸਥਿਤੀ ਦਾ ਵੀ ਸਿੱਟਾ ਹੋਵੇ । ਤਾਂ ਵੀ, ਸਮੁੱਚੇ ਤੌਰ ਉਤੇ ਸਿੱਖ ਮੱਤ ਵਿਚ ਜਮਹੂਰ ਅੰਸ਼ ਜੇ ਮੁੜ ਮੁੜ ਕੇ ਆਪਣੀ ਹੋਦ ਜਿਤਾਉਂਦਾ ਰਿਹਾ ਹੈ, (ਸਿੱਖ ਸਾਮੰਤਵਾਦ ਦੇ ਸਿਖਰ ਵੇਲੇ ਵੀ), ਤਾਂ ਇਸ ਦਾ ਇਕ ਕਾਰਨ ਇਹ ਵੀ ਰਿਹਾ ਹੈ ਕਿ ਏਨੇ ਵੱਖ ਵੱਖ ਪifਸਿਆਂ ਤੋਂ ਸੱਚਰਾ ਖੂਨ ਸਿੱਖ ਧਾਰਾ ਵਿਚ ਆ ਕੇ fਮਲਦਾ ਰਿਹਾ ਹੈ ਕਿ ਉਸ ਨੇ ਸਿੱਖੀ ਦੀ ਜਮਹੂਰੀ ਸਪਿਰਿਟ ਦਾ ਨਾਮ ਨਹੀਂ ਹੋਣ ਦਿੱਤਾ। ਇਸ ਦੀ ਇਕ ਉਦਾਹਰਣ ਮੁਗ਼ਲ ਜਬਰ ਦੀ ਸਿਖਰ ਉਤੇ ਅਠਾਰਵੀਂ ਸਦੀ ਵਿਚ ਜੱਟ ਕਬੀਲੇ ਦਾ ਭਾਰੀ ਗਿਣਤੀ ਵਿਚ ਸਿੱਖ ਧਰਮ ਗ੍ਰਹਿਣ ਕਰਨਾ ਹੈ । ਇਹ ਜੱਟ ਅਜੇ ਕਬੀਲਾ ਵਿਚ ਰਹਿ ਰਹੇ ਸਨ, ਜਿਸ ਵਿਚ ਬਰਾਬਰੀ ਦੇ ਅਤੇ ਪੰਚਾਇਤੀ ਅਸਲ ਕਾਇਮ ਸਨ। ੫ ਕਿਸੇ ਦੀ ਟੈਂ ਨਾ ਮੰਨਣ ਕਰਕੇ ਉਹ ਮੁਗਲਾਂ ਦੇ ਰੋਹ ਦਾ ਸ਼ਿਕਾਰ ਹੋਏ । ਸਿੱਖ ਅਸੂਲਾਂ ਦੇ ਨਾਲ ਆਪਣੇ ਅਸੂਲਾਂ ਦੀ ਸਾਂਝ ਦੇਖ ਕੇ ਭਾਰੀ ਗਿਣਤੀ ਵਿਚ ਉਹ ਸਿੱਖ ਧਰਮ ਵਿਚ ਸ਼ਾਮਲ ਹੋ ਗਏ । ਜਿਵੇਂ ਕਿ ਉਪਰ ਕਿਹਾ ਜਾ ਚੁੱਕਾ ਹੈ, ਸਿੱਖ ਇਤਿਹਾਸ ਉਤੇ ਪ੍ਰਸ਼ਨ-ਚਿੰਨ੍ਹ ਲਾਉਣ ਅਤੇ ਹਲ ਕਰਨ ਦਾ ਉਪਰੋਕਤ ਦੋ ਪੁਸਤਕਾਂ ਨੇ ਉਪਰਾਲਾ ਕੀਤਾ ਹੈ । ਤਾਂ ਵੀ ਅਜੇ ਪੂਣੀ ਛੋਹੀ ਗਈ ਹੈ । | ਗੁਰਬਾਣੀ ਦੀ ਵਿਆਖਿਆਕਾਰਾਂ ਦੇ ਸਕੂਲਾਂ ਦਾ ਆਜ਼ਾਦ ਹੋਰਾਂ ਨੇ ਜ਼ਿਕਰ ਕੀਤਾ ਹੈ । ਸਿੱਖ ਇਤਹਾਸ ਉਲੀਕਣ ਦੇ ਸਕੂਲਾਂ ਦਾ ਵੀ ਜ਼ਿਕਰ ਹੋਣਾ ਚਾਹੀਦਾ ਹੈ । ਇਹਨਾ ਵਿਚੋਂ ਇਕ ਸਕੂਲ ਤਾਂ ਸਾਰੇ ਸਿੱਖ ਇਤਿਹਾਸ ਨੂੰ ਧਾਰਮਕ ਟੱਕਰਾਂ ਦਾ ਵੇਰਵਾ ਬਣ ਦਾ ਹੈ। ਸ਼ੁਕਰ ਹੈ ਕਿ ਇਸ ਵੇਲੇ ਸਾਡੀ ਇਤਿਹਾਸਕਾਰੀ ਵਿਚ ਇਸ ਸਕੂਲ ਦਾ ਬਲ ਬਾਲਾ ਨਹੀਂ ਅਤੇ ਇਹ ਗੁਰਦੁਆਰਿਆਂ ਦੇ ਅੰਦਰ ਬੰਦ ਹੋ ਗਿਆ ਹੈ । ਸਾਰੇ ਸਿੱਖ ਇਤਿਹਾਸ ਨੂੰ ਮਨੁੱਖ ਦੀ ਆਜ਼ਾਦੀ ਦੇ ਪੈਂਤੜੇ ਨਾਲ ਮੇਲ ਦੇਣਾ, ਇਤਿਹਾਸ ਨੂੰ ਆਪਣੇ ਮਨ ਦੀ ਖ਼ੁਸ਼ੀ ਲਈ ਖਿਡੌਣੇ ਵਾਂਗ ਵਰਤਣਾ ਹੈ । ਹੁੰਦਾ ਅਸਲ ਵਿਚ ਕੀ ਹੈ ? ਜਿਸ ਵੇਲੇ ਵੀ ਆਧਾਰ ਨੂੰ ਵੰਗਾਰੇ ਤੋਂ ਬਿਨਾਂ ਕੋਈ ਲਹਿਰ ਚਲਦੀ ਹੈ, (ਏਸ਼ੀਆਈ ਧਰਮਾਂ ਦਾ ਇਹ ਖ਼ਾਸਾ ਰਿਹਾ ਹੈ, ਉਸ ਲਹਿਰ ਵਿਚ ਦੋ ਧਾਰਾਵਾਂ ਪ੍ਰਤੱਖ ਤੌਰ ਉਤੇ ਕਾਇਮ ਰਹਿੰਦੀਆਂ ਹਨ । ਇਕ ਧਾਰਾ ਆਧਾਰ ਨੂੰ ਉਸ ਦੇ ਪੂਰੇ ਉਸਾਰ ਸਮੇਤ ਕਾਇਮ ਰਖਣ ਵਲ ਮੁੜ ਮੁੜ ਪਰਤਦੀ ਹੈ : ਇਹ ਉਪਰਲਾ ਵਰਗੇ ਹੁੰਦਾ ਹੈ, ਜਿਹੜਾ ਆਪਣੇ ਹਿਤਾਂ ਦੀ ਰਾਖੀ ਲਈ ਬਾਗੀ ਵਰਗ ਦੀ ਤਾਕਤ ਨੂੰ ਵਰਤਣ ਲਈ ਇਸ ਵਿਚ ਆ ਰਲਿਆ ਹੁੰਦਾ ਹੈ । ਦੂਜੀ ਧਾਰਾ ਆਮ ਲੋਕਾਂ ਦੀ ਹੁੰਦੀ ਹੈ, ਜਿਹੜੀ ਇਸ ਪੁੱਠੇ ਮੋੜੇ ਨੂੰ ਰੋਕਣ ਉਤੇ ਲੱਗ ਹੁੰਦੀ ਹੈ । ਹਾਲਾਤ ਅਨੁਸਾਰ ਕਦੀ ਇਹ ਸਫਲ ਹੋ ਜਾਂਦੀ ਹੈ, ਕਦੀ ਨਹੀਂ। ਇਹ ਘੁਸਪੈਠ ਅਤੇ ਅਸਫਲਤਾ ਆਪਣੀ ਆਪਣੀ ਥਾਂ ਆਪਣੇ ਆਪ ਵਿਚ ਇਸ ਗੱਲ ਦੀ ਸੂਚਕ ਹੁੰਦੀ ਹੈ ਕਿ ਹਾਲਾਤ ਅਜੇ ਇਸ ਸੰਕਟ ਸਥਿਤੀ ਕੇ 24