ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/25

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸਥਾਪਤ ਕਰਨ ਦੇ ਯਤਨ ਮੁੜ ਮੁੜ ਕੇ ਕੀਤੇ ਜਾਂਦੇ ਹਨ । ਵਿਅਕਤੀ ਨੂੰ ਪਾਰਟੀ ਤੋਂ ਉਤੇ ਰੱਖ ਕੇ ਉਸ ਦੀ ਪੂਜਾ ਕਰਨ ਲੱਗ ਪੈਣਾ, ਉਸ ਦੇ ਹਰ ਵਾਕ ਨੂੰ ਮਹਾਂਵਾਕ ਅਤੇ ਅਟੱਲ ਸਚਾਈ ਦਾ ਦਰਜਾ ਦੇਣ ਲੱਗ ਪੈਣਾ, ਇਸ ਬਿਰਤੀ ਦਾ ਹੀ ਮੁੜ ਉਭਰਨਾ ਅਤੇ ਜ਼ੋਰ ਫੜਨਾ ਹੁੰਦਾ ਹੈ । ਪਰ ਧਰਮ ਦੇ ਉਲਟ ਮਾਰਕਸਵਾਦ ਦਾ ਹੀ ਇਹ ਖ਼ਾਸਾ ਹੈ ਕਿ ਇਹ ਇਸ ਔਝੜੀ ਜੂਲੇ ਨੂੰ ਮੁੜ ਮੁੜ ਕੇ ਪਟਕਾਉਂਦਾ ਰਿਹਾ ਅਤੇ ਚੇਤਨ ਸਮੂਹ ਦੀ ਰਜ਼ਾ ਨੂੰ ਮੁੜ ਸਥਾਪਤ ਕਰਦਾ ਰਿਹਾ ਹੈ । | ਮਾਰਕਸਵਾਦ ਤੋਂ ਪਹਿਲਾਂ ਚਿੰਤਨ ਵੀ ਪਰੰਪਰਾ ਨੂੰ ਨਾਲ ਲੈ ਕੇ ਤੁਰਦਾ ਸੀ । ਇਸ ਤੋਂ ਬਿਨਾਂ ਕਿਸੇ ਕੰਮ ਦੀ ਨਿਰੰਤਰਤਾ ਕਾਇਮ ਨਹੀਂ ਰਹਿ ਸਕਦੀ । ਪਰ ਪੂਰਵਮਾਰਕਸਵਾਦੀ ਦੌਰ ਵਿਚ ਅਪਣਾਉਣ ਅਤੇ ਛੱਡਣ ਦਾ ਇਹ ਕੰਮ ਸੁਚੇਤ ਤੌਰ ਉਤੇ ਨਹੀਂ ਵਾਪਰਦਾ, ਜਿਸ ਕਰਕੇ ਚੰਗੇ ਮਾੜੇ ਸਾਰੇ ਅੰਸ਼ ਹੀ ਕਦੀ ਘੱਟ, ਕਦੀ ਵਧ ਮਾਤਰਾ ਵਿਚ ਕਾਇਮ ਰਹਿੰਦੇ ਸਨ । | ਪਰੰਪਰਾ ਨੂੰ ਸਮਝਣ ਅਤੇ ਇਸ ਨੂੰ ਅੱਜ ਦੇ ਘੋਲ ਵਿਚ ਸਹਾਈ ਬਣਾਉਣ ਦੇ ਸੁਚੇਤ ਯਤਨ ਵਿਚ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਇਸ ਪ੍ਰੰਪਰਾ ਵਿਚੋਂ ਕੁਝ ਅਪਣਾਈਏ ਅਤੇ ਕੁਝ ਤਿਆਗ ਦੇਈਏ । ਇਹ ਚੋਣ ਸਚੇਤ ਤੌਰ ਉਤੇ ਅਤੇ ਨਿਸਚਿਤ ਆਸ਼ੇ ਨਾਲ ਕੀਤੀ ਜਾਂਦੀ ਹੈ । ਪਹਿਲਾਂ ਵੀ ਇਹ ਅਮਲ ਹੋਦ ਵਿਚ ਆਉਂਦਾ ਰਿਹਾ ਹੈ, ਪਰ ਵਾਪਰਦਾ ਅਕਸਰ ਇਹ ਰਿਹਾ ਹੈ ਕਿ ਹਰ ਜੁਗ-ਪਲਟੇ ਪਿਛੋਂ ਸੱਤਾ ਵਿਚ ਆਈ ਸ਼ਰੇਣੀ ਆਪਣੀ ਪ੍ਰੰਪਰਾ ਵਿਚਲੇ ਉਹਨਾਂ ਸਾਰੇ ਚੰਗੇ ਅੰਸ਼ਾਂ ਦਾ ਇਕ ਇਕ ਕਰ ਕੇ ਤਿਆਗ ਕਰਦੀ ਜਾਂਦੀ ਸੀ, ਜਿਨ੍ਹਾਂ ਦਾ ਲੜ ਫੜ ਕੇ ਇਹ ਸੱਤਾ ਵਿਚ ਆਈ ਹੁੰਦੀ ਸੀ । ਪਰ ਅੱਜ ਸਾਡਾ ਮੰਤਵ ਆਪਣੀ ਪ੍ਰੰਪਰਾ ਵਿਚਲੇ ਸਾਰੇ ਚੰਗੇ ਅੰਸ਼ਾਂ ਨੂੰ ਸੰਭਾਲਣਾ ਅਤੇ ਵਰਤਮਾਨ ਦੀ ਸੇਵਾ ਵਿਚ ਲਿਆਉਣਾ ਹੈ; ਅਤੇ ਨਾਲ ਹੀ ਸਾਰੇ ਐਸੇ ਅੰਸ਼ਾਂ ਨੂੰ ਰੱਦ ਕਰਨਾ ਹੈ, ਜਿਹੜੇ ਅੱਜ ਸਾਡੇ ਲਈ ਬਾਧਕ ਬਣਦੇ ਹਨ । | ਹਰ ਇਤਿਹਾਸਕ ਤਬਦੀਲੀ ਕਿਸੇ ਜਨਸਮੂਹ ਨੇ ਲਿਆਉਣੀ ਹੁੰਦੀ ਹੈ, ਜਿਸ ਦੀ ਮਾਨਸਕਤਾ ਇਤਿਹਾਸ ਅਤੇ ਭੂਗੋਲ ਦੇ ਅੰਤਰਕੂਮ ਦੀ ਉਪਜ ਹੁੰਦੀ ਹੈ। ਜੇ ਪ੍ਰੰਪਰਾ ਦੀ ਪਛਾਣ ਸਾਨੂੰ ਇਸ ਜਨਸ ਦੀ ਮਾਨਸਕਤਾ ਨੂੰ, ਇਸ ਦੇ ਅਮਲ ਦੇ ਢੰਗ-ਤਰੀਕਿਆਂ ਨੂੰ ਸਮਝਣ ਅਤੇ ਸੁਚੇਤ ਰੂਪ ਵਿਚ ਵਰਤਣ ਦੇ ਯੋਗ ਨਹੀਂ ਬਣਾਉਂਦੀ ਤਾਂ ਇਹ ਪਛਾਣ ਅਧੂਰੀ ਹੈ, ਅਤੇ ਇਹ ਪਛਾਣ ਅਧੂਰੀ ਹੀ ਰਹੇਗਾ ਜੇ ਅਸੀਂ ਤੇ ਇਤਿਹਾਸ ਅਤੇ ਚਿੰਤਨ ਨੂੰ ਨਿਵੇਕਲੇ ਢੰਗ ਨਾਲ ਵਡਿਆਉਂਦੇ ਰਹਾਂਗੇ । ਇਸ ਤਰ੍ਹਾਂ ਆਧੁਨਿਕ ਚਿੰਤਨ ਦੀ ਇਤਹਾਸ ਦੀ ਸਾਰਥਕਤਾ ਨਫ਼ੀ ਬਣਦੀ ਜਾਇਗੀ, ਸਗੋਂ ਇਹ ਆਧੁਨਿਕ ਚਿੰਤਨ ਨੂੰ ਨਫ਼ੀ ਕਰਦਾ ਜਾਇਗਾ । ਪ੍ਰੋ. ਕਿਸ਼ਨ ਸਿੰਘ, ਮੈਨੂੰ ਖ਼ਤਰਾ ਹੈ, ਇਹੀ ਕੁਝ ਕਰ ਰਿਹਾ ਹੈ - ਅਤੇ ਕਿਰਪਾਲ ਸਿੰਘ ਆਜ਼ਾਦ ਨੇ ਬੜੀ ਚੰਗੀ ਅਤੇ ਸਪਸ਼ਟ ਤਰ੍ਹਾਂ ਆਪਣੀ ਪੁਸਤਕ ਵਿਚ ਇਸ ਬਾਰੇ ਦਸਿਆ ਹੈ । ਪਰਵ-ਮਾਰਕਸਵਾਦੀ ਚਿੰਤਨ ਦੇ ਸੱਚ ਨੂੰ ਇਤਿਹਾਸ