ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/23

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪੁੱਟੇ ਗਏ ਹਨ, ਪਰ ਉਹਨਾਂ ਦੀ ਸਫਲਤਾਂ ਬਾਰੇ ਕੁਝ ਕਹਿ ਸਕਣਾ ਅਜੇ ਮੁਸ਼ਕਿਲ ਹੈ । ਉਦਾਹਰਣ ਵਜੋਂ, ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਲੋਕਯਾਨ-ਸ਼ਾਸਤਰ, ਸਭਿਆਚਾਰ-ਵਿਗਿਆਨ ਅਤੇ ਪੰਜਾਬੀ ਸਭਿਆਚਾਰ ਦੇ ਇਤਿਹਾਸ ਨੂੰ ਐਮ. ਏ. ਅਤੇ ਐਮ. ਫ਼ਿਲ. ਪੰਜਾਬੀ ਦੀ ਪੱਧਰ ਉਤੇ ਕੋਰਸਾਂ ਵਿਚ ਸ਼ਾਮਲ ਕੀਤਾ ਗਿਆ ਹੈ । ਇਸ ਨਾਲ ਕੁਦਰਤੀ ਤੌਰ ਉਤੇ ਵਿਦਿਆਰਥੀਆਂ ਦਾ ਬੌਧਕ ਘੇਰਾ ਕੁਝ ਵਿਸ਼ਾਲ ਹੋਵੇਗਾ । ਤਾਂ ਵੀ, ਸਾਰੇ ਸੰਬੰਧਤ ਵਿਗਿਆਨਾਂ ਅਤੇ ਅਨੁਸ਼ਾਸਨਾਂ ਦਾ ਗਿਆਨ ਦੇਣਾ ਇਕ ਵਿਭਾਗ ਦੀ ਸਮਰੱਥਾ ਤੋਂ ਬਾਹਰ ਹੋਵੇਗਾ। ਇਹ ਲੋੜ ਜਾਂ ਤਾਂ ਸਮੇਂ ਸਮੇਂ ਦੂਜੇ ਅਨੁਸ਼ਾਸਨਾਂ ਦੇ ਮਾਹਰਾਂ ਦੇ ਲੈਕਚਰ ਕਰਾ ਕੇ ਪੂਰੀ ਕਰਨੀ ਪਵੇਗੀ, ਜਾਂ ਯੂਨੀਵਰਸਿਟੀ ਦੇ ਸਾਰੇ ਵਿਭਾਗਾਂ ਦਾ ਸੀਮਤ ਹੱਦ ਤਕ ਪਾਠ-ਕ੍ਰਮ ਵਿਚ ਅੰਤਰ-ਸੰਬੰਧਿਤ ਕਾਰਜ ਨਿਰਧਾਰਿਤ ਕਰਨਾ ਪਵੇਗਾ ਤਾਂ ਕਿ ਸਾਰੇ ਵਿਭਾਗਾਂ ਦੀ ਨਿਵੇਕਲਤਾ ਕਾਇਮ ਰਖਣ ਦੇ ਨਾਲ ਨਾਲ, ਯੂਨੀਵਰਸਿਟੀਆਂ ਇਕ ਯੂਨਿਟ ਵਜੋਂ ਵੀ ਕੰਮ ਕਰ ਸਕਣ । | ਪਰ ਇਹ ਮਸਲਾ ਸਾਡੀ ਹੁਣ ਦੀ ਬਹਿਸ ਦੇ ਘੇਰੇ ਤੋਂ ਵਡੇਰਾ ਹੈ, ਇਸ ਲਈ ਇਸ ਤੋਂ ਬਾਹਰ ਹੈ । | ਹਾਲ ਦੀ ਘੜੀ ਸਾਡਾ ਮਕਸਦ ਸਿਰਫ਼ ਇਹਨਾਂ ਗੱਲਾਂ ਵਲ ਧਿਆਨ ਦੁਆਉਣਾ ਸੀ ਕਿ ਪੰਜਾਬੀ ਆਲੋਚਨਾ ਦਾ ਵਿਕਾਸ ਕੁਝ ਇਸ ਤਰ੍ਹਾਂ ਨਾਲ ਚਲਿਆ ਹੈ ਕਿ ਇਸ ਲਈ ਪੰਜਾਬੀ ਸਾਹਿਤ ਦੀ ਹੋਂਦ ਸਿਰਫ਼ ਓਪਰੇ ਫ਼ਾਰਮੂਲੇ ਲਾਗੂ ਕਰਨ ਅਤੇ ਸਿੱਧ ਕਰਨ ਲਈ ਹੀ ਰਹਿ ਗਈ ਹੈ । ਅਸੀਂ ਪੰਜਾਬੀ ਸਾਹਿਤ ਦੀ ਹੋਂਦ ਜਤਾਉਣ ਨਾਲੋਂ ਬਾਹਰੀ ਵਾਦੀ ਦੀ ਹੋ'ਦ ਜਮਾਉਣ ਵਿਚ ਲਗੇ ਰਹੇ ਹਾਂ । ਨਾਅਰੇ ਅਤੇ ਫ਼ਾਰਲੇ ਡੂੰਘੇ ਵਿਸ਼ਲੇਸ਼ਣ ਅਤੇ ਸਰਬੰਗੀ ਅਧਿਐਨ ਦੀ ਥਾਂ ਲੈਂਦੇ ਰਹੇ ਹਨ । | ਲੋੜ ਇਸ ਗੱਲ ਦੀ ਹੈ ਕਿ ਸਾਹਿਤਾਲੋਚਨਾ ਨੂੰ ਵਿਸ਼ੇਸ਼ੱਗਤਾ ਦਾ ਖੇਤਰ ਬਣਾਇਆ ਜਾਏ 1 ਨਾਅਰੇ ਤੇ ਫ਼ਾਰਮੂਲੇ ਤਿਆਗੇ ਜਾਣ । ਗਿਆਨ ਜਥੋਂ ਵੀ ਮਿਲਦਾ ਹੈ, ਲਿਆ ਜਾਏ ਅਤੇ ਆਪਣੇ ਅੰਦਰ ਸਰਚ ਇਆ ਜਾਏ । ਪਰ ਪਹਿਲਾਂ ਆਪਣਾ ਸਾਹਿਤ, ਵਾਚਣ ਅਤੇ ਸਮਝਣ ਨੂੰ ਦਿਤੀ ਜਾਏ । Generalizations ਇਸ ਵਾਚਣ ਤੇ ਸਮਝਣ ਦਾ ਮੰਤਕੀ ਸਿੱਟਾ ਹੋਣ, ਨਾ ਕਿ ਇਹ ਬਾਹਰੋਂ ਲੈ ਕੇ ਸਾਹਿਤ ਨੂੰ ਇਹਨਾਂ ਵਿਚ ਫ਼ਿਟ ਕੀਤਾ ਗਿਆ ਹੋਵੇ । | ਸ਼ਾਇਦ ਸਾਨੂੰ ਆਪਣੇ ਸਾਹਿਤ ਵਿਚ ਕੁਝ ਲੱਭ ਜਾਏ, ਜੋ ਅਸੀਂ ਸੰਸਾਰ ਸਾਹਿਤ ਨੂੰ ਦੇ ਕੇ ਇਸ ਵਿਚ ਹਿੱਸਾ ਪਾ ਸਕੀਏ । ( ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ, ਦੇfਸਲਵਰ ਜੁਬਲੀ ਸਮਾਗਮ ਵਿਚ 13•10-80 ਨੂੰ ਪੜ੍ਹਿਆ ਗਿਆ ।)