ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/18

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

| ਕਿਉਂਕਿ ਸੰਰਚਨਾਵਾਦੀ ਪ੍ਰਣਾਲੀ ਇਤਿਹਾਸ-ਮੁਖੀ ਨਹੀਂ, ਇਸ ਲਈ ਇਹ ਵਸਤੂ ਦਾ ਵਿਸ਼ਲੇਸ਼ਣ ossified cultural patterns ਵਿਚ ਕਰਦੀ ਹੈ । ਸਮਾਜਕਤਾ, ਇਤਿਹਾਸ, ਵਿਕਾਸ ਇਸ ਲਈ ਕੋਈ ਅਰਥ ਨਹੀਂ ਰਖਦੇ । ਜੇ ਰਚਿਆ ਜਾ ਸਕਦਾ ਹੈ, ਰਚਿਆ ਜਾ ਚੁੱਕਾ ਹੈ । ਜੋ ਹੋਣਾ ਹੈ, ਹੋ ਚੁੱਕਾ ਹੈ । ਕਿਤਾਬਾਂ ਕੇਵਲ ਕਿਤਾਬਾਂ ਵਿਚੋਂ ਹੀ ਜਨਮ ਲੈਂਦੀਆਂ ਹਨ । ਕਵਿਤਾ ਦੀ ਪ੍ਰੇਰਨਾ ਕਵਿਤਾ ਤੋਂ ਹੀ ਮਿਲਦੀ ਹੈ । ਨਵੀਂ ਕਲਾ ਸਿਰਫ਼ ਪਹਿਲਾਂ ਕਲਾ ਦੇ ਸਾਂਚੇ ਵਿਚ ਢਲ ਚੁਕੀ ਸਮੱਗਰੀ ਨੂੰ ਹੀ ਮੁੜ ਡੈਲਦੀ ਹੈ । ਇਤਿਹਾਸਕਤਾ ਨਾਲ ਵਾਸਤਾ ਨਾ ਹੋਣ ਕਰਕੇ ਸਾਹਿਤਕ ਅਮਲ ਨਾਲ ਸੰਬੰਧਤ ਬੜੇ ਮਹੱਤਵਪੂਰਨ ਪ੍ਰਸ਼ਨ ਇਸ ਦੇ ਅਧਿਐਨ ਖੇਤਰ ਤੋਂ ਬਾਹਰ ਹਨ। ਇਹੋ ਜਿਹੇ ਸਾਦੇ ਪ੍ਰਸ਼ਨਾਂ ਦਾ ਵੀ ਇਸ ਕੋਲ ਕੋਈ ਉੱਤਰ ਨਹੀਂ, ਜਾਂ ਇਸ ਦੇ ਅਧਿਐਨ ਖੇਤਰ ਦਾ ਇਹ ਹਿੱਸਾ ਨਹੀਂ ਬਣਦੇ ਕਿ ਕਿਉਂ ਕੋਈ ਖ਼ਾਸ ਸਾਹਿਤਕ ਰੂਪ ਖ਼ਾਸ ਸਮੇਂ ਜਨਮਦਾ, ਵਿਗਸਦਾ ਅਤੇ ਬਿਨਸ ਜਾਂਦਾ ਹੈ । | ਇਸ ਤਰ੍ਹਾਂ ਨਾਲ ਸਾਡੀ ਸਾਹਿਤਕ ਦ੍ਰਿਸ਼ਟੀ ਦੇ ਦੁਮੇਲਾਂ ਨੂੰ ਹੋਰ ਵਿਸ਼ਾਲ ਕਰਨ ਦੀ ਥਾਂ ਸੰਰਚਨਾਵਾਦੀ ਪ੍ਰਣਾਲੀ ਇਹਨਾਂ ਨੂੰ ਤੰਗ ਗਲੀ ਵਿਚ ਬੰਦ ਕਰਨ ਦਾ ਯਤਨ ਕਰ ਰਹੀ ਹੈ । ਇਕ ਐਸੀ ਤੰਗ ਗਲੀ ਵਿਚ ਜਿਥੇ ਓਪਰੀ, ਧੁੰਦਲੀ, ਅਸਪਸ਼ਟ ਸੰਕਲਪਾਤਮਕ ਸ਼ਬਦਾਵਲੀ ਦਾ ਹਨੇਰਾ ਵਾਧੂ ਦਾ ਪਸਰਿਆ ਹੋਇਆ ਹੈ । ਇਹ ਹੈ ਜਿਥੇ ਸਾਨੂੰ ਸਾਡੀ ਬੌਧਕ ਫ਼ੈਸ਼ਨਪ੍ਰਸਤੀ ਲੈ ਗਈ ਹੈ । ਦੂਜਿਆਂ ਨਾਲ ਬਰ ਮੇਚਣ ਦੇ ਦੋਸ਼ ਵਿਚ ਅਸੀਂ ਦੂਜਿਆਂ ਦੇ ਲਾਹੇ ਪਾ ਕੇ ਉਹਨਾਂ ਦੀ ਸਫ਼ ਵਿਚ ਖੜੋਤੇ ਹੋਣ ਦਾ ਦਾਅਵਾ ਕਰਦੇ ਹਾਂ । ਅਖਾਉਤੀ ਮਾਰਕਸਵਾਦ ਤੋਂ ਲੈ ਕੇ ਸੰਰਚਨਾਵਾਦ ਤਕ ਦਾ ਹਰ ਕਦਮ ਸਾਨੂੰ ਸਾਡੇ ਆਪੇ ਦੀ ਪਛਾਣ ਤੋਂ ਦੂਰ ਲਿਜਾਂਦਾ ਰਿਹਾ ਹੈ । ਵੇਦ, ਅਤੇ ਬੰਧਕ ਫ਼ੈਸ਼ਨਾਂ ਦੇ ਓਪਰੇ ਗਿਆਨ ਅਤੇ ਇਹਨਾਂ ਲਈ ਗਭਰੀਟਾਂ ਵਾਲੇ ਜੋਸ਼ ਵਿਚ ਅਸੀਂ ਆਪਣੀ ਹਸਤੀ ਮਟਾਉਣ ਵਿਚ ਲਗੇ ਰਹੇ ਹਾਂ । ਸੋਚਣ ਦਾ ਕੰਮ ਸਾਡੇ ਲਈ ਦੂਜੇ ਕਰ ਗਏ ਹਨ । ਸਾਡਾ ਕੰਮ ਸਿਰਫ਼ ਇਹ ਰਹਿ ਗਿਆ ਹੈ ਕਿ ਉਹਨਾਂ ਦੀਆਂ ਧਾਰਨਾਵਾਂ ਨੂੰ, ਜਿਵੇਂ ਉਹ ਸਾਡੀ ਕੱਚੀ-ਪੱਕੀ ਸਮਝ ਵਿਚ ਬੈਠਦੀਆਂ ਹਨ, ਆਪਣੇ ਸਾਹਿਤ ਉਤੇ ਢੁਕਾਈ ਚਲੇ ਜਾਈਏ । ਇਹ ਹਾਲਤ ਵਧਦੀ ਵਧਦੀ ਇਥੋਂ ਤਕ ਪੁੱਜ ਗਈ ਹੈ ਕਿ ਪੱਛਮ ਤੋਂ ਹੱਥ ਲੱਗੀ ਹਰ ਨਵੀ ਪੁਸਤਕ ਸੁੰਢ ਦੀ ਗੰਢੀ ਸਾਬਤ ਹੁੰਦੀ ਹੈ, ਜਿਸ ਦਾ ਮਾਲਕ ਆਪਣੇ ਆਪ ਨੂੰ ਸਾਹਿਤਾਲੋਚਨਾ ਦੀ ਹੱਟ ਦਾ ਪੰਸਾਰੀ ਸਮਝਣ ਲੱਗ ਪੈਂਦਾ ਹੈ । ਇਸ ਅਮਲ ਨੂੰ ਅਸੀਂ ਗਿਆਨ-ਸੰਚਾਰ ਦਾ ਨਾਂ ਦੇਦੇ ਹਾਂ। | ਬਾਹਰੋਂ ਅਸੀਂ ਬੜਾ ਕੁਝ ਲੱਭ ਲਿਆ ਹੈ, ਲੱਭੀ ਜਾ ਰਹੇ ਹਾਂ। ਆਪਣੇ ਸਾਹਿਤੇ ਵਿਚੋਂ ਵੀ ਅਸੀਂ ਜੋ ਕੁਝ ਲੱਭਿਆ ਹੈ, ਉਹ ਬਾਹਰਲੇ ਦੇ ਸੰਦਰਭ ਵਿਚ ਹੀ ਲੱਭਿਆਂ ਹੈ । ਪਰ ਪੰਜਾਬੀ ਸਾਹਿਤ ਦੀ ਆਪਣੀ ਅਨੇਕ-ਰੰਗਤਾ ਦੱਬ ਕੇ ਰਹਿ ਗਈ ਹੈ । ਲੋੜ, ਗੱਲ ਮੁੜ ਮੁਢੋਂ-ਸੁਢੋਂ ਸ਼ੁਰੂ ਕਰਨ ਦੀ ਪ੍ਰਤੀਤ ਹੋ ਰਹੀ ਹੈ।