ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/110

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਰਖਦੀ ਹੈ’’, ਡਾ: ਹਰਿਭਜਨ ਸਿੰਘ ਨੇ ਚੋਣਵੀਆਂ ਕਹਾਣੀਆਂ ਦੇ ਸੰਗ੍ਰਹਿ ਕਥਾ ਪੰਜਾਬ ਦੀ ਭੂਮਿਕਾ ਵਿਚ ਟਿਪਣੀ ਕੀਤੀ ਹੈ (ਸਫ਼ਾ 8) । ਸੋ ਜੇ ਪਹਿਲੇ ਦੇ ਕਥਨਾਂ ਵਿਚ ਜ਼ੋਰ 'ਮਹਾਨਤਾ' ਉਪਰ ਸੀ, ਤਾਂ ਇਸ ਬਚਨ ਵਿਚ ਜ਼ੋਰ "ਸਾਧਾਰਣਤਾ ਉਪਰ ਹੈ । ਪਹਿਲੀ ਘਟਨਾ ਨੂੰ 'ਸਾਧਾਰਣ (ਭਾਵ, ਹੋਣ ਯੋਗ) ਦਰਸਾਉਣ ਲਈ, ਦੂਜੀ ਘਟਨਾ ਨੂੰ 'ਸਾਧਾਰਣ' ਕਹਿ ਦਿੱਤਾ ਗਿਆ ਹੈ, ਕਿਉਂਕਿ ਇਸ ਦੀ ਹੋਣ-ਯੋਗਤਾ ਉਪਰ ਤਾਂ ਸ਼ੱਕ ਹੀ ਨਹੀਂ । ਪਰ ਘਟਨਾ ਨੇ ਪਹਿਲੀ 'ਸਾਧਾਰਣ' ਹੈ, ਨਾ ਦੁਜੀ। ਦੂਜੀ ਘਟਨਾਂ ਦੇ ਪਾਤਰ ਭਾਵੇਂ ਸਾਧਾਰਣ ਮਨੁੱਖ ਹੋਣ, ਪਰ ਉਹਨਾਂ ਦਾ ਕਾਰਨਾਮਾ ਮਨੁੱਖ ਦੀ ਸਾਧਾਰਣਤਾ ਨੂੰ ਨਹੀਂ - ਸਾਧਾਰਣ ਮਨੁੱਖ ਦੀ ਮਹਾਨਤਾ ਨੂੰ ਸਾਹਮਣੇ ਲਿਆਉਂਦਾ ਹੈ । ਨਾਲੇ, ਜੇ ਤਾਂ 'ਸਾਧਾਰਣਤਾ ਤੋਂ ਮਤਲਬ 'ਯਥਾਰਥ' ਹੈ, ਤਾਂ ਠੀਕ ਹੈ, ਪਰ ਜੇ ਇਸ ਦਾ ਮਤਲਬ 'ਆਮ' ਤੋਂ ਹੈ, ਤਾਂ ਚਰਿਤਰ, ਸਮੇਂ ਤੇ ਸਥਾਨ ਦੀ ਸਾਧਾਰਣਤਾ ਨਾ ਕਹਾਣੀ ਲਈ ਲਾਜ਼ਮੀ ਹੈ, ਨਾ ਇਸ ਦਾ ਜ਼ਰੂਰੀ ਲੱਛਣ, ਭਾਵੇਂ ਕਿ ਇਹ ਇਸ ਨਾਲ ਬੇਮੇਲ ਵੀ ਨਹੀਂ। | ਤਾਂ ਫਿਰ, ਅਸੀਂ ਇਸ ਕਹਾਣੀ ਦੇ ਲੇਖਕ ਤੋਂ ਹੀ ਪੁੱਛ ਦੇਖੀਏ, ਕਿ ਇਹ ਕਹਾਣੀ ਕੀ ਕਹਿੰਦੀ ਹੈ ? ‘ਕਰਾਮਾਤ ਨਾਂ ਦੀ ਕਹਾਣੀ ਵਿਚ ਇਕ ਆਦਮੀ ਦੀ ਕਰ-ਸਕਣ-ਦੀ-ਤਾਕਤ ਨੂੰ ਮੁਅਜ਼ਜ਼ੇ ਜਿਤਨਾ ਮਹਾਨੂੰ ਦਸਿਆ ਹੈ । ਗੁਰੂ ਨਾਨਕ ਨੇ ਹੰਕਾਰ ਤੇ ਤੰਗ ਨਜ਼ਰੀ ਨਾਲ ਟੱਕਰ ਲਈ ਸੀ, ਅੱਜ ਗੁਰੂ ਨਾਨਕ ਦੇ ਅਨੁਆਈ ਹਉਮੈ ਤੇ ਅਨਿਆਂ ਦੀ ਚੀਕਦੀ ਦਹਾੜਦੀ ਟਰੇਨ ਨੂੰ ਰੋਕ ਲੈਂਦੇ ਹਨ । ਕਰਾਮਾਤੇ ਇਨਸਾਨ ਦਾ ਮੁਸ਼ਕਲ ਤੋਂ ਮੁਸ਼ਕਲੇ, ਅਣਹੋਣੀ ਤੋਂ ਅਣਹੋਣੀ ਮੁਹਿੰਮ ਸਰ ਕਰ ਲੈਣ ਦਾ ਨਾਂ ਹੈ, ਦੁੱਗਲ ਆਪ ਇਸ ਕਹਾਣੀ ਬਾਰੇ ਕਹਿੰਦਾ ਹੈ (ਮੇਰੀ ਕਹਾਣੀ ਕਲਾ, ਸਫ਼ਾ 3:) । ਖ਼ਿਆਲ ਇਹ ਵੀ ਮਾੜਾ ਨਹੀਂ। ਪਰ ਸਾਨੂੰ ਖ਼ਤਰਾ ਹੈ ਕਿ ਕਹਾਣੀ ਨੇ ਲੇਖਕ ਦਾ ਕਿਹਾ ਨਹੀਂ ਮੰਨਿਆਂ । ਜੇ ਅਸੀਂ ਲੇਖਕ ਦੀ ਗੱਲ ਮੰਨ ਲਈਏ ਤਾਂ ਕਹਾਣੀ ਦੀ ਕੇਂਦਰੀ ਜਾਂ ਮੁੱਖ ਘਟਨਾ ਦਜੀ ਹੋਣੀ ਚਾਹੀਦੀ ਹੈ । ਪਰ ਕਹਾਣੀ ਵਿਚ ਸਾਰੀ ਦਿਲਚਸਪੀ ਇਸ ਗਲ ਦੁਆਰੇ ਕੇਂਦਰਿਤ ਹੋ ਜਾਂਦੀ ਹੈ ਕਿ ਪਹਿਲੀ ਘਟਨਾ ਨੂੰ ਸੱਚ ਮੰਨਿਆ ਜਾਏ ਜਾਂ ਨਾ। ਕੋਰ-ਸਕਣ-ਦੀ-ਤਾਕਤ ਦਾ ਪ੍ਰਗਟਾਅ ਮੁਅਜ਼ਜ਼ੇ ਨੂੰ ਬਲ ਦੇਦਾ ਹੈ, ਨਾਂ ਕਿ ਇਸ ਤੋਂ ਉਲਟ ! ਦੋਹਾਂ ਘਟਨਾਵਾਂ ਨੂੰ ਅਲੰਕਾਰਕ ਪੱਧਰ ਉਤੇ ਪੇਸ਼ ਕਰਨ ਦੀ ਗੱਲ ਵੀ ਨਹੀਂ ਬਣਦੀ । ਗੁਰੂ ਨਾਨਕ ਵਾਲੀ ਗੱਲ ਇਸ ਕਰਕੇ ਨਹੀਂ, ਕਿ ਸਚਮੁੱਚ ਹੀ ਇਕ ਪੱਥਰ ਵਿਚ ਲੱਗੇ ਪੰਜੇ ਨੂੰ ਦਿਖਾ ਕੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਗੁਰੂ ਨਾਨਕ ਨੇ ਹੰਕਾਰ ਤੇ ਤੰਗ ਨਜ਼ਰ ਦੇ ਅਲੰਕਾਰਕ ਪੱਥਰ ਨੂੰ ਨਹੀਂ, ਸਗੋਂ ਸੱਚਮੁੱਚ ਦੇ 106