ਪੰਨਾ:ਸੰਧੂਰਦਾਨੀ - ਗੁਰਭਜਨ ਗਿੱਲ.pdf/93

ਇਹ ਸਫ਼ਾ ਪ੍ਰਮਾਣਿਤ ਹੈ

ਸਾਡੇ ਪਿੰਡੀਂ ਵਗੇ ਬੀਬਾ! ਕਵਿਤਾ ਦੀ ਨਹਿਰ ਹੈ।
ਤੇਰੇ ਤਾਂ ਨਸੀਬਾਂ 'ਚ ਸਿਉਂਕ ਲੱਗਾ ਸ਼ਹਿਰ ਹੈ।
ਜਿਥੋਂ ਦੇ ਮੁਹੱਲਿਆਂ ਨੂੰ ਪੈਸੇ ਦਾ ਬੁਖ਼ਾਰ ਹੈ।
ਧਰਤੀ ਪਲੀਤ ਹੋਈ, ਹਵਾ ਵਿਚ ਜ਼ਹਿਰ ਹੈ।

ਉੱਡਣ ਖ਼ਾਤਰ ਤਿਤਲੀ ਤੋਂ ਲੈ ਫੰਗ ਰਿਹਾ ਹਾਂ।
ਪਤਾ ਨਹੀਂ ਕਿਉਂ ਜਾਨ ਨੂੰ ਸੂਲ਼ੀ ਟੰਗ ਰਿਹਾ ਹਾਂ।
ਖ਼੍ਵਾਬਾਂ ਪਿੱਛੇ ਤੁਰਦੇ ਤੁਰਦੇ ਆਹ ਦਿਨ ਆਏ,
ਸ਼ਾਇਰੀ ਖ਼ਾਤਰ ਸ਼ਬਦ ਉਧਾਰੇ ਮੰਗ ਰਿਹਾ ਹਾਂ।

ਉੱਚੀਆਂ ਸੀ ਜੋ ਸਬਜ਼ ਖ਼ਜੂਰਾਂ ਪੱਤਰ ਹੋ ਗਏ ਕਾਲੇ।
ਜੜ੍ਹ ਨੂੰ ਕੀੜੇ ਵਾਂਗੂੰ ਖਾ ਗਏ,ਰਾਣੀ ਖ਼ਾਂ ਦੇ ਸਾਲੇ।
ਵਤਨ ਮੇਰੇ ਦੇ ਰਾਹਬਰ ਕੋਲੋਂ, ਰੱਬਾ! ਵਤਨ ਬਚਾਈਂ,
ਵੇਚਣ ਨੂੰ ਇਹ ਫਿਰਦੇ ਸਾਰਾ, ਸਣ ਕੁੰਜੀਆਂ, ਸਣ ਤਾਲੇ।

ਸੰਧੂਰਦਾਨੀ / 93