ਪੰਨਾ:ਸੰਧੂਰਦਾਨੀ - ਗੁਰਭਜਨ ਗਿੱਲ.pdf/86

ਇਹ ਸਫ਼ਾ ਪ੍ਰਮਾਣਿਤ ਹੈ

ਮੇਰਾ ਦੁਸ਼ਮਣ ਬਾਹਰ ਨਾ ਕੋਈ।
ਮੇਰੀ ਵੈਰਨ ਹਉਮੈ ਹੋਈ।
ਇਸ ਤੋਂ ਮੁਕਤੀ ਮਿਲਦੀ ਹੀ ਨਾ,
ਤਾਹੀਂ ਕਿਧਰੇ ਮਿਲੇ ਨਾ ਢੋਈ।

ਚਾਰ ਵਰਣ ਦਾ ਸਾਂਝਾ ਮੰਦਰ।
ਵੇਖੋ, ਝਾਕੋ ਆਪਣੇ ਅੰਦਰ।
ਅਨਹਦ ਨਾਦ ਸ਼ਬਦ ਧੁਨ ਪੂੰਜੀ,
ਏਹੀ ਸਬਕ ਦੇਵੇ ਹਰਿਮੰਦਰ।

ਰੁੱਖ ਵੀ ਆਪਣਾ ਚਿਹਰਾ ਵੇਖਣ ਪਾਣੀ ਅੰਦਰ।
ਕਿੰਨਾ ਕੁਝ ਹੈ ਲੁਕਿਆ ਏਸ ਕਹਾਣੀ ਅੰਦਰ।
ਆਪਣੇ ਮਨ ਦਾ ਸ਼ੀਸ਼ਾ ਆਪਾਂ ਕਿਉਂ ਨਾ ਤੱਕੀਏ,
ਤੰਦ ਸਬੂਤੀ ਲੱਭੀਏ ਉਲਝੀ ਤਾਣੀ ਅੰਦਰ।

ਸੰਧੂਰਦਾਨੀ / 86