ਪੰਨਾ:ਸੰਧੂਰਦਾਨੀ - ਗੁਰਭਜਨ ਗਿੱਲ.pdf/52

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਮਰ ਗੁਜ਼ਾਰੀ ਆਪਣੀ ਸਾਰੀ ਦੋਚਿੱਤੀ ਨੂੰ ਮਾਰਦਿਆਂ।
ਅਗਨ ਸਫ਼ੇ ਦੇ ਸਾਗਰ ਉੱਤੇ ਕਾਗ਼ਜ਼ ਬੇੜੀ ਤਾਰਦਿਆਂ।
ਸਮਝ ਪਵੇ ਨਾ ਅੱਜ ਤੀਕਰ ਵੀ ਕੀ ਖੱਟਿਆ ਕੀ ਵੱਟਿਆ ਏ,
ਜੀਵਨ ਪੂਜੀ ਖ਼ਰਚ ਰਿਹਾ ਹਾਂ, ਸੱਚ ਦੇ ਸਿਰ ਤੋਂ ਵਾਰਦਿਆਂ।


ਕਿੱਥੇਂ ਆਏ ਕਿੱਧਰ ਚੱਲੇ ਇਲਮ ਨਹੀਂ ਇਸ ਗੱਲ ਦਾ।
ਅੱਜ ਦਾ ਰੋਜ਼ ਖਿਸਕਿਆ ਹੱਥੋਂ, ਪਤਾ ਨਹੀਂ ਕੁਝ ਕੱਲ੍ਹ ਦਾ।
ਚਾਨਣੀਆਂ ਵਿੱਚ ਤੁਰਿਆਂ ਤੁਰਿਆ ਮਗਰ ਸਦਾ ਪਰਛਾਵਾਂ,
ਰਾਤ ਪਈ ਤੇ ਭਲਿਆ ਲੋਕਾ ਕੌਣ ਕਿਸੇ ਸੈਗ ਚੱਲਦਾ।


ਜਾਨ ਤੋਂ ਪਿਆਰੇ ਜੇ ਨਾ ਮਾਨਣ ,ਖੁਸ਼ੀਆਂ ਜਾਣ ਕਰੈਡੀਆਂ।
ਮੋਹ ਦੇ ਪਾਣੀ ਬਾਝੋ ਤਰਸਣ, ਸੁਰਖ਼ ਫੁੱਲਾਂ ਦੀਆਂ ਡੈਡੀਆਂ।
ਪਰ ਜੇ ਸੱਤ ਬੇਗਾਨਾ ਕੋਈ, ਮੀਂਹ ਮੁਸਕਾਨ ਤਰੌਂਕੇ,
ਰੂਹ ਵਿੱਚ ਵਗਦਾ ਹੈ ਪੁਰਵੱਈਆ, ਮਹਿਕਦੀਆਂ ਪਗਡੰਡੀਆਂ।

ਸੰਧੂਰਦਾਨੀ / 52