ਪੰਨਾ:ਸੰਧੂਰਦਾਨੀ - ਗੁਰਭਜਨ ਗਿੱਲ.pdf/41

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਸੀਂ ਤੇ ਯਾਰੋ ਓਸ ਗੁਰੂ ਦੇ ਜਨਮ ਜ਼ਾਤ ਹਾਂ ਚੇਲੇ।
ਜਿਸ ਨੇ ਦੱਸਿਆ ਧਨ ਤੇ ਦੌਲਤ ਸਿਰਫ਼ ਮਿੱਟੀ ਦੇ ਢੇਲੇ।
ਅਸਲੀ ਦੌਲਤ ਪਿਆਰ ਮੁਹੱਬਤ ਦਰਦ ਕਿਸੇ ਦਾ ਜਾਣੋਂ ,
ਪੈਰੀਂ ਹੱਥ ਕਦੇ ਨਾ ਲਾਈਏ, ਦਿਲ ਮਿਲਿਆਂ ਦੇ ਮੇਲੇ।


ਸੂਰਮਿਆਂ ਦੀ ਨਾ ਵੱਖ ਬਸਤੀ, ਨਾ ਹੀ ਵੱਖਰਾ ਰਹਿਣਾ।
ਨਬਜ਼ ਸਮੇ' ਦੀ ਫੜ ਕੇ ਦੱਸਦੇ, ਹੁਣ ਹੈ ਵਕਤ ਕੁਲਹਿਣਾ।
ਸੀਸ ਤਲੀ ਤੇ ਧਰਨ ਸੂਰਮੇ ਸਾਨੂੰ ਵੀ ਸਮਝਾਉਂਦੇ,
ਫ਼ਰਜ਼ ਨਿਭਾਓ, ਗਰਜ਼ਾਂ ਲਈ ਨਾ ਬਾਰ ਪਰਾਏ ਬਹਿਣਾ।


ਛਿਪ ਗਿਆ ਸੂਰਜ ਹਨ੍ਹੇਰਾ ਕਰ ਗਿਆ।
ਵਕਤ ਥੋੜਾ ਬਹੁਤ ਪੈਂਡਾ ਕਰ ਗਿਆ।
ਚਮਕਿਆ ,ਕੁਝ ਇਸ ਤਰ੍ਹਾਂ, ਮੈਂ ਕੀ ਕਹਾਂ,
ਤੁਰ ਗਿਐ ਤਾਂ ਧਰਤ ਸੈਨੀ ਕਰ ਗਿਆ।

ਸੰਧੂਰਦਾਨੀ / 41