ਪੰਨਾ:ਸੰਧੂਰਦਾਨੀ - ਗੁਰਭਜਨ ਗਿੱਲ.pdf/40

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੰਡੀ ਵਿੱਚੋਂ ਹਰ ਸ਼ੈ ਲੱਭਦੀ ਨਾ ਬਾਬਲ ਨਾ ਮਾਂ ਮਿਲਦੀ ਹੈ।
ਰਿਸ਼ਤਿਆਂ ਦੇ ਜੈਗਲ ਚੋਂ ਲੱਭੋ, ਕਿੱਥੇ ਐਸੀ ਛਾਂ ਮਿਲਦੀ ਹੈ।
ਮਾਪੇ ਜਾਣ ਤੋਂ ਬਾਅਦ ਏਸ ਦੀ ਕੀਮਤ ਦਾ ਅਹਿਸਾਸ ਜਾਗਦਾ,
ਤਖ਼ਤਪੋਸ਼ ਬੇ ਰੌਣਕ ਸੈਨੀ ਮੈਜੀ ਵਾਲੀ ਥਾਂ ਦਿਸਦੀ ਹੈ।


ਰਾਜਗੁਰੂ ਸੁਖਦੇਵ, ਭਗਤ ਸਿਘ ਤਿੰਨ ਫੁੱਲ ਸੁਰਖ਼ ਗੁਲਾਬ ਜਹੇ ਨੇ।
ਇੱਕ ਮੌਸਮ ਵਿੱਚ ਉਗਮੇ, ਪੱਲ੍ਹਰੇ ਸਭ ਅਣਖ਼ੀਲੇ ਖ਼ਵਾਬ ਜਹੇ ਨੇ।
ਗੁਲਦਸਤੇ ਚੋਂ ਮਨਮਤੀਏ ਕਿਓ ਆਪਣੇ ਰੈਗ ਨਿਖੇੜ ਰਹੇ ਜੀ,
ਇਹ ਤਾਂ ਪੈਜ ਦਰਿਆਈ ਸੁਪਨੇ, ਸਾਬਤ ਦੇਸ ਪਜਾਬ ਜਹੇ ਨੇ।


ਭਗਤ ਸਿਘ ਜੂਝਦੀ ਹੋਈ ਜ਼ਿਦਗੀ ਦਾ ਨਾਮ ਹੈ ਯਾਰੇ।
ਇਹ ਤਖ਼ਤੇ ਫਾਂਸੀਆਂ ਰੱਸੇ ਜ਼ੁਲਮ ਦੀ ਸ਼ਾਮ ਹੈ ਯਾਰੇ।
ਉਹਦੀ ਬਾਰਾਤ ਵਿੱਚ ਸਰਬਾਲਿਆਂ ਦਾ ਇੱਕ ਜੋੜਾ ਸੀ,
ਛਬੀਲੇ ਰਾਜਗੁਰ ਸੁਖਦੇਵ ਸੁਣ ਲਓ ਨਾਮ ਸੀ ਯਾਰੋ।

ਸੰਧੂਰਦਾਨੀ / 40