ਇਹ ਸਫ਼ਾ ਪ੍ਰਮਾਣਿਤ ਹੈ

ਫਿਰ ਕੂਚ ਕਰਦੇ। ਰਸਤੇ ਵਿਚ ਵੀ ਇਹ ਧ੍ਵਨੀ ਜਾਰੀ ਰਹਿਣੀ ਤੇ ਨਾਮ ਰਸ ਵਿਚ ਭਿੱਜੇ ਸਫਰ ਕਰਦਿਆਂ ਮੰਜ਼ਲ ਮੁਕਾਮ ਤੇ ਪੁੱਜਦੇ ਸਾਰ ਸੇਵਾ ਸ਼ੁਰੂ ਕਰ ਦੇਂਦੇ ਸੀ।

ਜਿਹੜੇ ਕਾਰੀਗਰ ਸੱਜਣ ਆਪ ਦ ਦਰਸ਼ਨਾਂ ਨੂੰ ਆਉਂਦੇ, ਆਪ ਦੀ ਉਨ੍ਹਾਂ ਵਾਸਤੇ ਤਾਕੀਦ ਸੀ ਕਿ ਖਾਲੀ ਹੱਥ ਨਹੀਂ ਆਉਣਾ, ਹਥਿਆਰ ਨਾਲ ਲਿਆਉਣੇ। ਜਿਨ੍ਹਾਂ ਤੋਂ ਰਸਤੇ ਦੇ ਗੁਰਦੁਆਰਿਆਂ ਦੀ ਮੁਰੰਮਤ ਕਰਾਈ ਜਾਂਦੇ ਸਨ। ਜਿਸ ਵੇਲੇ ਆਪ ਦੇ ਜਸ ਦੀ ਮਹਿਕ ਸਾਰਿਆਂ ਪਾਸਿਆਂ ਵਲ ਫੈਲ ਗਈ ਤਦ ਆਪ ਦਾ ਜੱਥਾ ਜਿਥੇ ਪੁਜਦਾ ਉਥੋਂ ਦੇ ਵਾਸੀ ਆਪਣੀਆਂ ਜੋਰਾਂ ਲੈ ਆਉਂਦੇ ਤੇ ਉਹਨਾਂ ਸਾਰਿਆਂ ਪਾਸੋਂ ਵਾਰੀ ਵਾਰੀ ਨਾਲ ਸੇਵਾ ਲੈ ਕੇ ਦਿਨ ਰਾਤ ਖੂਹ ਚਲਾਈ ਰਖਦੇ ਸਨ।

੧੦. ਗੱਡਾ ਨਾਲੇ ਵਿਚ ਖੁੱਭਾ—

ਹਮੇਸ਼ਾਂ ਵਾਂਗ ਇਕ ਵੇਰ ਆਪ ਦਾ ਜਥਾ ਛਬੀਲ ਦਾ ਸਾਮਾਨ ਲੈਕੇ ਲਾਹੌਰ ਤੋਂ ਨਨਕਾਣੇ ਸਾਹਿਬ ਨੂੰ ਚਾਲੇ ਪਿਆ। ਲਾਹੌਰ ਤੋਂ ਸੰਗਤਾਂ ਨੇ ਛਬੀਲ ਦੇ ਸਾਮਾਨ ਤੋਂ ਵਖਰੇ ਆਪਣੇ ਬਿਸਤਰੇ ਵੀ ਕਾਫੀ ਰਖ ਦਿਤੇ। ਆਪ ਨੇ ਕਿਸੇ ਨੂੰ ਨਹੀਂ ਰੋਕਿਆ। ਰਾਹ ਵਿਚ ਇਕ ਹਲਵਾਈ ਨੇ ੪-੫ ਬੋਰੀਆਂ ਆਲੂਆਂ ਦੀਆਂ ਰਖ ਦਿਤੀਆਂ, ਆਪ ਨੇ ਉਸ ਨੂੰ ਵੀ ਕੁਛ ਨਹੀਂ ਕਿਹਾ। ਰਾਹ ਦੇ ਵਿਚ ਇਕ ਨਾਲਾ ਆਉਂਦਾ ਹੈ, ਉਹਨੂੰ ‘ਦੇਗ਼’ ਕਹਿਕੇ ਸੱਦਦੇ ਹਨ। ਭਾਰ ਬਹੁਤ ਜ਼ਿਆਦਾ ਸੀ, ਨਾਲੇ ਦੇ ਵਿਚ ਗੱਡੇ ਦਾ ਧੁਰਾ ਟੁੱਟ ਗਿਆ, ਧੁਰਾ ਠੀਕ ਕਰਨ ਦਾ ਕੋਈ ਸਾਮਾਨ ਪਾਸ ਨਹੀਂ ਸੀ। ਸੰਤ ਜੀ ਨੇ ਸਾਰੇ ਸਿੰਘਾਂ ਨੂੰ ਕਿਹਾ ਕਿ ਇਥੇ ਬੈਠ ਜਾਓ, ਸਾਰੇ ਸਿੰਘ ਬੈਠ ਗਏ ਤੇ ਸਤਿਨਾਮ ਸ੍ਰੀ ਵਾਹਿਗੁਰੂ ਦਾ ਜਾਪ ਹੋਣ ਲਗਾ। ਜਥੇ ਵਿਚੋਂ ਇਕ ਸਿੰਘ ਨੇ ਹਥ ਜੋੜ ਕੇ ਬੇਨਤੀ ਕੀਤੀ ਕਿ ਮਹਾਰਾਜ ਗਡੇ ਦਾ ਧੁਰਾ ਟੁਟ ਗਿਆ ਹੈ, ਬਣਾਉਣ ਵਾਲਾ ਇਥੇ ਕੋਈਹੈ ਨਹੀਂ, ਜੇ ਅਸੀਂ ਏਥੇ ਏਸੇ ਤਰ੍ਹਾਂ ਬੈਠੇ ਰਹੇ ਤਦ ਸੰਗਤਾਂ ਨੂੰ ਬਿਸਤਰੇ ਵੇਲੇ ਸਿਰ ਨਹੀਂ ਪੁੱਜ ਸਕਣਗੇ, ਉਹਨਾਂ ਨੂੰ ਖੇਚਲ ਹੋਵੇਗੀ,

-੯੫-