ਇਹ ਸਫ਼ਾ ਪ੍ਰਮਾਣਿਤ ਹੈ

ਗਿਆ ਸੀ ਤਦ ਆਪ ਨੇ ਕਿਹਾ ਸੀ ਕਿ ਦਿਨ ਪੁੱਗ ਗਏ ਹਨ, ਇਸ ਨੂੰ ਸੱਦਣ ਦੀ ਲੋੜ ਨਹੀਂ, ਪਰ ਡੇਰੇ ਦੇ ਸੇਵਕਾਂ ਦੀ ਅਰਜ਼ੋਈ ਮੰਨਕੇ ਆਪ ਚੀਰਾ ਦਿਵਾਉਣਾ ਮੰਨ ਗਏ ਤੇ ਬੜੀ ਹੀ ਬੀਰਤਾ ਨਾਲ ਚੀਰਾ ਦਿਵਾਇਆ, ਪਰ ਫੋੜੇ ਨੂੰ ਆਰਾਮ ਨਾ ਆਇਆ, ਦਿਨੋ ਦਿਨ ਫੋੜੇ ਦੀ ਹਾਲਤ ਖ਼ਰਾਬ ਹੁੰਦੀ ਗਈ, ਪਰ ਭਾਈ ਸਾਹਿਬ ਜੀ ਦੇ ਚਿਹਰੇ ਤੇ ਇਕ ਖਾਸ ਤਰ੍ਹਾਂ ਦਾ ਨੂਰ ਚਮਕਣ ਲੱਗਾ। ਅੱਖਾਂ ਵਿਚ ਇਕ ਮਸਤੀ ਸੀ, ਮੱਥੇ ਤੇ ਜਲਾਲ ਸੀ ਜੋ ਵੇਖਣ ਵਾਲਿਆਂ ਨੂੰ ਮੋਂਹਦਾ ਸੀ, ਸਿਮਰਨ ਤੇ ਭਜਨ ਦੀ ਮਾਤ੍ਰਾ ਅਗੇ ਨਾਲੋਂ ਵਧ ਗਈ ਸੀ; ਹੁਕਮ ਦੇ ਦਿਤਾ ਕਿ ਸਿਵਾਏ ‘ਵਾਹਿਗੁਰੂ’ ਨਾਮ ਦੇ ਜਾਪ ਦੇ ਕੋਈ ਗੱਲ ਸਾਡੇ ਕੰਨੀਂ ਨਾ ਪਵੇ। ਡੇਰੇ ਵਿਚ ਅਖੰਡਪਾਠ ਹੋਣ ਲੱਗੇ, ਸ਼ਬਦ ਕੀਰਤਨ ਦਾ ਪ੍ਰਵਾਹ ਚੱਲ ਪਿਆ, ਲੰਗਰ ਦੋ ਵੇਲੇ ਅਗੇ ਜਾਰੀ ਸੀ, ਹੁਣ ਦਿਨ ਰਾਤ ਅਰੰਭ ਹੋ ਗਿਆ।

ਮਾਘ ਵਦੀ ਚਤੁਰਥੀ ਸੰਮਤ ੧੯੧੦ ਵਾਲੇ ਦਿਨ ਉਠ ਬੈਠੇ, ਪੰਜ ਇਸ਼ਨਾਨਾ ਕੀਤਾ, ਚੌਕੜਾ ਜਮਾਕੇ ਬੈਠ ਗਏ, ਬੜੇ ਪ੍ਰੇਮ ਤੇ ਉਤਸ਼ਾਹ ਨਾਲ ਜਪੁਜੀ ਸਾਹਿਬ ਦਾ ਪਾਠ ਕੀਤਾ; ਜਿਨ੍ਹਾਂ ਪਾਠ ਸੁਣਿਆਂ ਉਹ ਸਾਖ ਭਰਦੇ ਹਨ ਕਿ ਜਿਨ੍ਹਾਂ ਜਿਨ੍ਹਾਂ ਨੇ ਉਹ ਪਾਠ ਸੁਣਿਆਂ ਉਨ੍ਹਾਂ ਦੇ ਹਿਰਦੇ ਵਿਚ ਨਾਮ ਦਾ ਨਿਵਾਸ ਹੋਇਆ, ਭਜਨ ਦਾ ਰੰਗ ਚੜ੍ਹ ਗਿਆ। ਪਾਠ ਦੀ ਸਮਾਪਤੀ ਤੇ ਹੱਥ ਜੋੜਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਮੱਥਾ ਟੇਕਿਆ ਤੇ ਸਿਰ ਨਿਵਾਉਂਦਿਆਂ ਹੀ:-

ਜਿਉ ਜਲ ਮਹਿ ਜਲੁ ਆਇ ਖਟਾਨਾ॥
ਤਿਉ ਜੋਤੀ ਸੰਗਿ ਜੋਤਿ ਸਮਾਨਾ॥

[ਗਉ: ਸੁਖ ਮ: ਪ

-੮੫-