ਇਹ ਸਫ਼ਾ ਪ੍ਰਮਾਣਿਤ ਹੈ

ਤੇ ਅਸਬਾਬ ਚੁਕ ਕੇ ਟੁਰ ਪਏ। ਭਾਈ ਸਾਹਿਬ ਦਾ ਸਰੀਰ ਢਿੱਲਾ ਸੀ, ਕੁਛ ਉਂਜ ਵੀ ਨਿਰਬਲ ਸਨ, ਅਵਸਥਾ ਬੀ ਬੁਢੇਪੇ ਦੀ ਸੀ ਤੇ ਭਾਰ ਬੀ ਜ਼ਿਆਦਾ ਸੀ, ਇਸ ਕਰਕੇ ਡੋਗਰੇ ਨਾਲ ਨਾ ਚੱਲ ਸਕੇ। ਉਸ ਨੇ ਇਕ ਦੋ ਵੇਰ ਭਾਈ ਸਾਹਿਬ ਨੂੰ ਛੇਤੀ ਛੇਤੀ ਤੁਰਨ ਵਾਸਤੇ ਕਿਹਾ, ਪਰ ਜਦ ਵੇਖਿਆ ਕਿ ਭਾਈ ਸਾਹਿਬ ਉਸ ਨਾਲ ਨਹੀਂ ਚੱਲ ਸਕਦੇ, ਤਦ ਹੱਥ ਦਾ ਡੰਡਾ ਜ਼ੋਰ ਨਾਲ ਭਾਈ ਸਾਹਿਬ ਨੂੰ ਮਾਰਿਆ। ਇਸ ਸੱਟ ਨਾਲ ਆਪ ਬੇਹੋਸ਼ ਹੋਕੇ ਡਿੱਗ ਪਏ। ਇਸ ਵੇਲੇ ਕਈ ਰਾਹ ਗੁਜ਼ਰੂ ਕੱਠੇ ਹੋ ਗਏ। ਇਨ੍ਹਾਂ ਵਿਚੋਂ ਕਈਆਂ ਨੇ ਆਪ ਨੂੰ ਸਿਆਣ ਲਿਆ ਤੇ ਗੁੱਸੇ ਵਿਚ ਆ ਕੇ ਡੋਗਰੇ ਨੂੰ ਫੜ ਲਿਆ ਤੇ ਡੋਰੇ ਖਬਰ ਘੱਲੀ। ਭਾਈ ਵੀਰੂ ਜੀ ਤੇ ਹੋਰ ਸੇਵਕ ਨੱਠੇ ਹੋਏ ਆਏ। ਆਕੇ ਮੂੰਹ ਤੇ ਪਾਣੀ ਦੇ ਛੱਟੇ ਮਾਰੇ; ਘੁੱਟਿਆ, ਦੱਬਿਆ, ਪੱਟਾਂ ਤੇ ਲਿਤਾੜ ਦਿਤੀ ਤਾਂ ਹੋਸ਼ ਪਰਤੀ। ਫੇਰ ਭਾਈ ਸਾਹਿਬ ਨੂੰ ਦੁੱਧ ਪਿਲਾਇਆ। ਹੁਣ ਭੀੜ ਬਹੁਤ ਹੋ ਗਈ ਸੀ। ਕਈ ਦਿਲਚਲੇ ਡੋਗਰੇ ਨੂੰ ਧਉਲ ਧੱਪਾ ਬੀ ਕਰ ਰਹੇ ਸਨ। ਭਾਈ ਸਾਹਿਬ ਨੇ ਹੋਸ਼ ਸੰਭਾਲਦਿਆਂ ਹੀ ਡੋਗਰੇ ਨੂੰ ਮਾਰ ਤੋਂ ਛੁਡਾ ਦਿਤਾ ਤੇ ਕਿਹਾ ਇਹ ਵਿਚਾਰਾ ਥੱਕਿਆ ਹੋਇਆ ਸੀ, ਕਸੂਰ ਮੇਰਾ ਸੀ ਜੋ ਬ੍ਰਿਧ ਅਵਸਥਾ ਵਿਚ ਹੋਣ ਤੋਂ ਇਹਦੇ ਨਾਲ ਨਹੀਂ ਤੁਰ ਸਕਿਆ। ਹੋਰ ਦੇਖੋ ਭਾਈ ਬੁਧੂ ਸਾਹਿਬ ਦੀ ਨਿਰਵੈਰਤਾ ਦਾ ਕਮਾਲ ਕਿ ਇਸ ਅਪਰਾਧੀ ਨੂੰ ਆਪਣੇ ਡੇਰੇ ਤੋਂ ਇਕ ਘੋੜੀ ਮੰਗਾਕੇ ਦਿਤੀ ਤੇ ਉਸ ਉਤੇ ਉਹਦਾ ਸਾਮਾਨ ਲਦਵਾ ਦਿਤਾ। ਡੋਗਰਾ ਭਾਈ ਸਾਹਿਬ ਦੀ ਇਹ ਨਿੰਮ੍ਰਤਾ ਇਹ ਪਿਆਰ ਵੇਖ ਦ੍ਰਵ ਗਿਆ, ਆਪਣੀ ਕਠੋਰਤਾ ਤੇ ਨਿਰਦਯਤਾ ਤੇ ਪਸ਼ੇਮਾਨ ਹੋਇਆ। ਸਭ ਤੋਂ ਵਡਾ ਫਲ ਇਹ ਲਗਾ ਕਿ ਡੋਗਰਾ ਭਾਈ ਸਾਹਿਬ ਦੀ ਚਰਨੀਂ ਲਗਾ ਤੇ ਗੁਰੂ ਘਰ ਦਾ ਸਿਖ ਹੋ ਗਿਆ।

੨੦. ਫੋੜੇ ਦੀ ਚੀਰਫਾੜ-

ਭਾਈ ਸਾਹਿਬ ਦੀ ਪਿੱਠ ਤੇ ਮਾਸ ਖੋਰਾ ਫੋੜਾ ਹੋ ਗਿਆ। ਡੇਰ ਦੇ

-੮੩-