ਇਹ ਸਫ਼ਾ ਪ੍ਰਮਾਣਿਤ ਹੈ

ਖਾਣ ਪੀਣ ਲਈ ਰਖਵਾ ਦਿੰਦੇ ਸਨ, ਜੋ ਆਕੇ ਇਨ੍ਹਾਂ ਨੇ ਛਕ ਲੈਣੀਆਂ। ਕੁਛ ਦਿਨ ਇਸੇ ਤਰ੍ਹਾਂ ਬੀਤੇ। ਲਗਾਤਾਰ ਕੁਛ ਦਿਨ ਰਾਤ ਨੂੰ ਛਕਣ ਵਾਸਤੇ ਯੋਗੀ ਜੀ ਜੋ ਮਨ ਚਿਤਵਦੇ ਭਾਈ ਸਾਹਿਬ ਓਹ ਹੀ ਚੀਜ਼ਾਂ ਇਨ੍ਹਾਂ ਦੀ ਕੁਟੀਆ ਵਿਚ ਰਖਵਾ ਦੇਂਦੇ ਸਨ। ਯੋਗੀ ਜੀ ਡਾਢੇ ਦੋ-ਚਿੱਤੇ ਜਿਹੇ ਹੋ ਰਹੇ ਸਨ, ਮਨ ਵਿਚ ਚਿਤਵੀਆਂ ਚੀਜ਼ਾਂ ਦਾ ਬਿਨਾਂ ਦੱਸੇ ਮਿਲ ਜਾਣਾ ਹੈਰਾਨ ਕਰਦਾ ਸੀ ਤੇ ਇਸ ਦੇ ਦਿਲ ਵਿਚ ਭਾਈ ਸਾਹਿਬ ਬਾਬਤ ਉੱਚੇ ਪ੍ਰਭਾਵ ਪੈਦਾ ਹੁੰਦੇ ਸਨ, ਪਰ ਗਿ੍ਹਸਤੀਆਂ ਵਾਲੇ ਕਪੜੇ ਪਾਏ ਵੇਖ ਕੇ ਉਹ ਦੇ ਦਿਲ ਵਿਚ ਕੁਛ ਪਰਮਾਰਥ ਦੀ ਗਲ ਪੁੱਛਣੋ ਸੰਗ ਜਿਹੀ ਆ ਜਾਂਦੀ ਸੀ।

ਇਕ ਦਿਨ ਦਿਲ ਵਿਚ ਖਿਆਲ ਆਇਆ ਕਿ ਹੁਣ ਇਥੋਂ ਚਲਣ ਚਾਹੀਦਾ ਹੈ। ਫਿਰ ਸੋਚਿਆ ਕਿ ਡੇਰੇ ਦੇ ਨਾਲ ਕੋਈ ਜਗੀਰ ਨਹੀਂ, ਜ਼ਮੀਨ ਨਹੀਂ ਤੇ ਨਾ ਹੀ ਖਾਸ ਰੋਜ਼ ਚੜ੍ਹਾਵਾ ਚੜ੍ਹਦਾ ਹੈ ਜਿਸ ਦੇ ਨਾਲ ਇਨ੍ਹਾਂ ਦਾ ਨਿਰਯਤਨ ਨਿਰਬਾਹ ਹੋ ਸਕਦਾ ਹੋਵੇ । ਡੇਰੇ ਦੇ ਸਾਧ ਬੜੇ ਸ਼ਾਂਤੀ ਸੁਭਾਵ, ਸੁਹਿਰਦ ਤੇ ਨਿਰਮਾਣ ਹਨ, ਇਨ੍ਹਾਂ ਦੀ ਕੁਛ ਸਹਾਇਤਾ ਕਰਨੀ ਚਾਹੀਦੀ ਹੈ। ਇਹ ਵਿਚਾਰਕੇ ਜੋਗੀ ਨੇ ਆਪਣੀ ਗੁਥਲੀਵਿਚੋਂ ਇਕ ਬਿੱਲ ਕੱਢਿਆ ਤੇ ਅਲਮਾਰੀ ਵਿਚ ਰਖ ਦਿੱਤਾ; ਨਾਲ ਹੀ ਇਕ ਰੁੱਕਾ ਲਿਖ ਕੇ ਰਖਿਆ ਕਿ ੨॥ ਸੇਰ ਕਲੀ ਲੈ ਕੇ ਉਸ ਨੂੰ ਅੱਗ ਤੇ ਰਖੋ, ਜਦ ਉਹ ਚੰਗੇ ਤਰਾਂ ਪੰਘਰ ਜਾਏ ਤਦ ਇਸ ਬਿੱਲ ਵਿਚੋਂ ਇਕ ਰਤੀ ਸਫੂਫ ਲੇਕੇ ਉਡ ਵਿਚ ਪਾ ਦਿਓ, ਉਹ ਚਾਂਦੀ ਬਣ ਜਾਏਗੀ।

ਯੋਤ: ਨੇ 'ਬਿੱਲ' ਤੇ ਰੱਕਾ ਅਲਮਾਰੀ ਵਿਚ ਰੱਖ ਕੇ ਬਾਹਰ ਦਰਵਾਜ: ਲਗਾ ਦਿੱਤਾ। ਉਹ ਚਾਹੁੰਦੇ ਸੀ ਕਿ ਚਾਬੀ ਭਾਈ ਬੁੱਧੂ ਸਾਹਿਬ ਦੇ ਹੱਥ ਦੇਕੇ ਇਸ਼ਾਰਾ ਕਰ ਦੇਣ ਤਾਂ ਜੋ ਇਹ ਕੀਮਤੀ ਚੀਜ਼ ਭਰ ਵਿਚ ਕਿਸੇ ਹੋਰ ਸੰਤ ਦੇ ਹੱਥ ਨਾ ਆ ਜਾਏ। ਇਸੇ ਖਿਆਲ ਵਿਚ ਉਹ ਭਾਈ ਬੁੱਧੂ ਸਾਹਿਬ ਦੀ ਕੋਠੜੀ ਵਲ ਤੁਰੇ, ਪਰ ਗੁਰਦਵਾਰੇ ਵਾਲੇ ਕਮਰੇ ਵਿਚ ਉਨ੍ਹਾਂ ਨੂੰ ਦੀਵਾ ਬਲਦਾ ਦਿੱਸਿਆ, ਸੋ ਆਪ ਉਸੇ ਪਾਸੇ ਟੁਰ ਪਏ।ਦਰਵਾਜ਼ੇ ਪਾਸ ਜਾਕੇ ਵੇਖਿਆ ਕਿ ਭਾਈ ਸਾਹਿਬ ਅੰਦਰ

- ੬੩ -