ਇਹ ਸਫ਼ਾ ਪ੍ਰਮਾਣਿਤ ਹੈ

ਪਰ ਤੈਥੋਂ ਕੰਮ ਕੋਈ ਨਹੀਂ ਹੁੰਦਾ। ਤੂੰ ਤਾਂ ਧਰਮਸਾਲੇ ਹੀ ਬਹਿਣ ਜੋਗਾ ਹੈਂ ਜੋ ਬਹੁਤ ਪੜ੍ਹਨ ਤੇ ਪਾਠਾਂ ਵਿਚ ਲੱਗਾ ਰਹਿੰਦਾ ਹੈਂ, ਤੇਰੀ ਗ੍ਰਿਹਸਤ ਵਿਚ ਕਿਹੜੀ ਥਾਂ?

ਭਾਵੇਂ ਪਿਤਾ ਜੀ ਨੇ ਇਹ ਬਚਨ ਗੁੱਸੇ ਵਿਚ ਆਕੇ ਕਹੇ ਸਨ, ਪਰ ਇਨ੍ਹਾਂ ਦੇ ਦਿਲ ਵਿਚ ਖੁਭ ਗਏ ਕਿ ਮੇਰਾ ਸ਼ੌਕ ਰੱਬੀ ਹੋਣ ਕਰਕੇ ਮੇਰਾ ਥਾਂ ਧਰਮਸਾਲੇ* ਹੀ ਹੈ, ਪਿਤਾ ਜੀ ਸੱਚ ਕਹਿ ਰਹੇ ਹਨ। ਸੋ ਆਪ ਨੇ ਦਾਤਰੀ ਉੱਥੇ ਹੀ ਰੱਖ ਦਿੱਤੀ, ਸਹਿਜ ਨਾਲ ਸ਼ਹਿਰ ਚਲੇ ਗਏ ਤੇ ਧਰਮਸਾਲੇ ਜਾ ਡੇਰਾ ਲਾਇਆ।

੨. ਮਹਾਂ ਪੁਰਖ ਦਾ ਮੇਲ—

ਸ਼ਾਹਪੁਰ ਸ਼ਹਿਰ ਵਿਚ ਇਕ ਡੇਰਾ ਸੇਵਾ ਪੰਥੀ ਮਹਾਤਮਾਂ ਦਾ ਸੀ, ਜਿਸ ਦੇ ਮਹੰਤ ਪਰਉਪਕਾਰੀ, ਸ਼ਾਂਤਿ ਚਿਤ, ਉੱਦਮੀ, ਭਜਨ ਮੂਰਤ ਅਤੇ ਸੰਤੋਖੀ ਭਾਈ ਵਸਤੀ ਰਾਮ ਜੀ ਨਾਮ ਵਾਲੇ ਸਨ। ਭਾਈ ਰਾਮ ਕਿਸ਼ਨ ਜੀ ਨੇ ਇਨ੍ਹਾਂ ਦੇ ਚਰਨਾਂ ਵਿਚ ਆ ਮੱਥਾ ਟੇਕਿਆ। ਕਿੰਨਾਂ ਝੱਟ ਲੰਘ ਗਿਆ, ਪਰ ਸਿਰ ਚੁਕਿਆ ਹੀ ਨਾਂ ਤੇ ਨੈਣਾਂ ਵਿਚੋਂ ਜਲ ਚਲਿਆ ਹੀ ਜਾਵੇ। ਭਾਈ ਵਸਤੀ ਰਾਮ ਜੀ ਨੇ ਅਪਣੇ ਹੱਥਾਂ ਨਾਲ ਇਨ੍ਹਾਂ ਦੇ ਸਿਰ ਨੂੰ ਚੁਕਿਆ ਅਤੇ ਪਾਸ ਬਿਠਾਇਆ; ਫੇਰ ਸਿਰ ਤੇ ਹੱਥ


  • ਹਿੰਦੁਸਤਾਨ ਵਿਚ ਧਰਮਸਾਲਾ ਸਰਾਂ ਨੂੰ ਕਹਿੰਦੇ ਹਨ। ਪੰਜਾਬ ਵਿਚ ਧਰਮਸਾਲ ਸਿਖ ਗੁਰਦਵਾਰੇ ਦਾ ਨਾਮ ਹੈ। ਸਿਖਾਂ ਨੂੰ ਖ਼ਬਰਦਾਰ ਹੋਣਾ ਚਾਹੀਏ, ਅਕਸਰ ਅਨਮਤੀ ਭੁਲੇਖਾ ਪਾਕੇ ਸਿਖਾਂ ਨੂੰ ਅਦਾਲਤਾਂ ਵਿਚ ਨੁਕਸਾਨ ਪਹੁੰਚਾਉਂਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਆਖਿਆ ਹੈ ‘ਮੈ ਬਧੀ ਸਚੁ ਧਰਮਸਾਲ ਹੈ’। ਭਾਈ ਗੁਰਦਾਸ ਜੀ ਨੇ ਵੀ ਲਿਖਿਆ ਹੈ:-

ਧਰਮਸਾਲ ਕਰਤਾਰਪੁਰ ਸਾਧ ਸੰਗਤ ਸਚਖੰਡ ਵਸਾਇਆ॥

[ਵਾ ੨੪-੧

ਧਰਮਸਾਲ ਹੈ ਮਾਨਸਰ ਹੰਸ ਗੁਰ ਸਿਖ ਵਾਹੁ॥

[ਵਾਦ-੧੪

- ੪ -