ਇਹ ਸਫ਼ਾ ਪ੍ਰਮਾਣਿਤ ਹੈ

ਬੀਬੀਆਂ ਨੂੰ ਸਦੀਵ ਕਿਹਾ ਕਰਦੇ ਸਨ ਕਿ ਸਿੰਘ ਬੱਚਿਆਂ ਨੂੰ ਜੂਠ ਨਹੀਂਂ ਦੇਣੀ।

ਦਿਨ ਵਿਚ ਤਿੰਨ ਵੇਰ ਡੇਰੇ ਕਬਾ ਹੋਇਆ ਕਰਦੀ ਸੀ। ਸਵੇਰੇ ਪਿਛਲੇ ਪਹਿਰ ਤੇ ਰਾਤ ਨੂੰ ਜਨਮ ਸਾਖੀ, ਸੂਰਜ ਪ੍ਰਕਾਸ਼ ਆਦਿ ਵਾਚੇ ਜਾਂਦੇ ਸਨ। ਕੀਰਤਨ ਦਿਨ ਵਿਚ ਚਾਰ ਵੇਰ ਹੋਇਆ ਕਰਦਾ ਸੀ। ਦੋ ਵੇਰ ਆਪ ਸਤਾਰ ਨਾਲ ਕੀਰਤਨ ਕੀਤਾ ਕਰਦੇ ਸਨ। “ਮਿਟੀ ਧੁੰਧ ਜਗ ਚਾਨਣ ਹੋਆ” ਤੇ “ਕੋਟਿ ਬ੍ਰਹਮੰਡ ਕੋ ਠਾਕੁਰੁ ਸੁਆਮੀ ਇਨ੍ਹਾਂ ਸ਼ਬਦਾਂ ਨੂੰ ਆਪ ਬੜੇ ਪ੍ਰੇਮ ਨਾਲ ਨਿਤਾਪ੍ਰਤੀ ਪੜ੍ਹਿਆ ਕਰਦੇ ਸਨ।

ਜੇ ਕਦੀ ਕੋਈ ਸਜਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ, ਸੁਖ ਮਨੀ ਜਾਂ ਜਪੁ ਸਾਹਿਬ ਸੁਰ ਨਾਲ ਪੜ੍ਹਦਾ ਹੋਵੇ ਤਾਂ ਆਪ ਉਸ ਤੇ ਬੜੇ ਪ੍ਰਸੰਨ ਹੁੰਦੇ ਸਨ, ਕੜਾਹ ਪ੍ਰਸ਼ਾਦ ਤੇ ਪਤਾਸਿਆਂ ਦਾ ਪ੍ਰਸ਼ਾਦ ਬੁਕ ਭਰ ਭਰ ਕੇ ਉਸ ਨੂੰ ਦਿੰਦੇ ਸਨ।

ਸ਼ਾਹਪੁਰ ਵਿਚ ਇਕ ਸਹਿਜਧਾਰੀ ਮੌਜੂਦ ਸੁਣਿਆ ਸੀ ਜਿਸ ਨੂੰ ਸੰਤ ਰਾਮ ਕਿਸ਼ਨ ਜੀ ਦੇ ਦਰਸ਼ਨ ਕੀਤੇ ਸਨ। ਇਹ ਸਜਣ ਦੱਸਦਾ ਸੀ ਕਿ ਮੇਰੀ ਆਵਾਜ਼ ਜੁਵਾਨੀ ਵੇਲੇ ਸਾਫ ਸੀ ਤੇ ਕੁਛ ਰਾਗ ਦੀ ਵੀ ਥੋੜੀ ਬਹੁਤ ਜਾਣ ਪਛਾਣ ਸੀ, ਮੈਨੂੰ ਇਕ ਦੋ ਵੇਰ ਸੁਰ ਨਾਲ ਪਾਠ ਕਰਦਿਆਂ ਵੇਖਕੇ ਸੰਤ ਇੰਨੇ ਪ੍ਰਸੰਨ ਹੋਏ ਕਿ ਇਕ ਸਾਧ ਨੂੰ ਹਰ ਰੋਜ਼ ਮੇਰੇ ਘਰ ਛਤਰੀ ਦੇਕੇ ਭੇਜਿਆ ਕਰਦੇ ਸਨ ਤਾਂ ਜੋ ਉਹ ਮੈਨੂੰ ਗੁਰਦਵਾਰੇ ਲੈ ਆਵੈ ਇਸੇ ਤਰ੍ਹਾਂ ਪਾਠ ਕਰ ਚੁਕਣ ਤੇ ਮੈਨੂੰ ਛਤਰੀ ਦੀ ਛਾਵੇਂ ਉਹ ਸਾਧ ਘਰ ਪੁਚਾਉਣ ਲਈ ਨਾਲ ਭੇਜਿਆ ਕਰਦੇ ਸਨ।

'ਧੰਨ ਬਾਬਾ ਨਾਨਕ' ਜਾਂ 'ਵਾਹਿਗੁਰੂ' ਇਹਨਾਂ ਦੋ ਸ਼ਬਦਾਂ ਵਿਚੋਂ ਇਕ ਸ਼ਬਦ ਹਰ ਵੇਲੇ ਆਪ ਦੀ ਰਸਨਾਂ ਤੇ ਰਹਿੰਦਾ ਸੀ।

ਅਰਦਾਸਾ ਕਰਦਿਆਂ ਤੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਅਗੇ ਆ ਮੱਥਾ ਟੇਕਦਿਆਂ ਕਈ ਵੇਰ ਘੰਟਾ ਘੰਟਾ ਲਾ ਦਿਤਾ ਕਰਦੇ ਸੀ ਤੇ ਬੇਨਤੀ ਦੇ ਸ਼ਬਦ ਪੜ੍ਹਦਿਆਂ ਰਜਦੇ ਨਹੀਂ ਸਨ।

ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ, ਬਾਣੀ ਪੜ੍ਹਨੀ, ਨਾਮ

-੫੧-