ਇਹ ਸਫ਼ਾ ਪ੍ਰਮਾਣਿਤ ਹੈ

ਹੋਇਆ। ਗਾਲਬਨ ਧਰਮਸਾਲ ਬੀ ਉਥੋਂ ਦੀ ਸੰਤਾਂ ਦੇ ਪਰਉਪਕਾਰ ਨਾਲ ਹੀ ਬਣੀ ਹੋਵੇਗੀ ਜੋ ਪੰਜਾਬ ਦੇ ਵੰਡਾਰੇ ਸਮੇਂ ਤਕ ਮੌਜੂਦ ਰਹੀ ਹੈ। ਇਹ ਪਿੰਡ ਮੁਸਲਮਾਨ ਤੇ ਸਹਿਜਧਾਰੀਆਂ ਦਾ ਸੀ,ਸਿਖਾਂ ਦਾਇਕ ਅੱਧਾ ਘਰ ਹੀ ਸੀ ਪਰ ਸਭ ਸਹਿਜਧਾਰੀ ਮਾਈ ਭਾਈ ਗੁਰਦਵਾਰੇ ਜਾਂਦੇ ਬੜੇ ਪ੍ਰੇਮ ਨਾਲ ਪਾਠ ਕਰਦੇ ਤੇ ਬਾਲ ਬੱਚੇ ਗੁਰਮੁਖੀ ਪੜ੍ਹਦੇ ਹੁੰਦੇ ਸਨ।

੨੧. ਕਰੜੇ ਲਹਿਣੇਦਾਰਾਂ ਦਾ ਸੁਧਾਰ—

੧.

ਇਕ ਪ੍ਰੇਮੀ ਰਾਮਦਿਤਾ ਸ਼ਾਹਪੁਰ ਦਾ ਭਾਈ ਸਾਹਿਬ ਜੀ ਪਾਸ ਆਕੇ ਰੁੰਨਾ, ਜੀ ਮੈਂ ਗ਼ਰੀਬ ਹਾਂ ਤੇ ਅਮਕੇ ਸ਼ਾਹੂਕਾਰ ਨੇ ਮੇਰੇ ਤੇ ਅਰਜ਼ੀ ਪਾਈ ਹੈ, ਮੇਰੇ ਪਾਸ ਰਕਮ ਐਸ ਵੇਲੇ ਨਹੀਂ ਹੈ, ਨਿੱਕਾ ਨਿਕਾ ਬਾਲ ਬੱਚਾ ਹੈ ਉਹ ਬੀ ਨਹੀਂ ਪਲਦਾ, ਨਿੱਕਾ ਜਿਹਾ ਕੋਠਾ ਹੈ ਉਹ ਬੀ ਲਹਿਣੇਦਾਰ ਖੋਂਹਦਾ ਹੈ। ਭਾਈ ਸਾਹਿਬ ਜੀ ਸੁਣਕੇ ਬੋਲੇ ‘ਬੁਲਾਓ’। ਇਕ ਸਾਧ ਬੁਲਾਵਣ ਗਿਆ, ਪਰ ਉਹ ਸ਼ਾਹੂਕਾਰ ਨਾ ਆਇਆ। ਦੂਜੀ ਵੇਰ ਫਿਰ ਗਿਆ ਤਾਂ ਭੀ ਨਾ ਆਇਆ। ਹੁਣ ਭਾਈ ਸਾਹਿਬ ਆਪ ਉਸ ਦੇ ਘਰ ਚਲੇ ਗਏ, ਜਾਕੇ ਕਹਿਣ ਲਗੇ ‘ਇਹ ਗ਼ਰੀਬ ਹੈ, ਬਾਬਾ ਨਾਨਕ ਤੁਸਾਂ ਨੂੰ ਹੋਰ ਦੇਸੀ, ਇਸ ਨੂੰ ਮਾਫ ਚਾ ਕਰੋ'। ਉਸ ਸ਼ਾਹੂਕਾਰ ਨੇ ਅਗੋਂ ਕੁਛ ਨਿਰਾਦਰੀ ਦੇ ਵਾਕ ਕਹੇ। ਪਰ ਸਹਿਨਸ਼ੀਲ ਭਾਈ ਸਾਹਿਬ ਜੀ ਨੇ ਉਹ ਵਾਕ ਝੱਲ ਲਏ ਤੇ ਫੇਰ ਪਿਆਰ ਨਾਲ ਕਿਹਾ ਕਿ ‘ਭਾਈ ਜੀ! ਜੇ ਸਾਰੇ ਨਹੀਂ ਛੋੜ ਸਕਦੇ ਤਾਂ ਅਸਲ ਰੁਪੈ ਸਾਥੋਂ ਲੈ ਲਵੋ, ਪਰ ਵਿਆਜ ਤੁਸੀਂ ਛੱਡ ਦਿਓ’। ਉਸ ਨੇ ਅਗੋਂ ਕੁਰਖਤ ਆਖਿਆ: ‘ਮੈਂ ਕਿਉਂ ਵਿਆਜ ਛੋੜ ਦੇਵਾਂ? ਮੈਂ ਕੋਈ ਚੱਟੀ ਨਹੀਂ ਭਰਨੀ'। ਭਾਈ ਸਾਹਿਬ ਜੀ ਦੇ ਮੁਖੋਂ ਸਹਿਜ ਸੁਭਾ ਨਿਕਲਿਆ, ‘ਗ਼ਰੀਬਾਂ ਦਾ ਰਾਖਾ ਬਾਬਾ ਨਾਨਕ, ਬਾਬਾ ਨਾਨਕ! ਹੰਕਾਰੀਆਂ ਨੂੰ ਚੱਟੀ ਤੇ ਚੱਟੀ। ਭਾਈ ਸਾਹਿਬ ਮੁੜ ਡੇਰੇ ਆ ਗਏ। ਸੰਤ ਜੀ ਸ਼ਾਹੂਕਾਰ ਨੂੰ ਰਕਮ ਸ਼ਾਇਦ ਵਿਆਜ ਸਮੇਤ ਬੀ ਕੋਲੋਂ ਦੇ ਦੇਂਦੇ, ਪਰ ਉਸ ਵੇਲੇ

-੪੫-