ਇਹ ਸਫ਼ਾ ਪ੍ਰਮਾਣਿਤ ਹੈ

ਪ੍ਰਚਾਰ ਦਾ ਆਪ ਨੇ ਸੁਹਣਾ ਪ੍ਰਵਾਹ ਚਲਾ ਰਖਿਆ ਸੀ।

੧੯. ਕੀਰਤਨ ਦਾ ਪ੍ਰੇਮ-

ਆਪ ਸ਼ਬਦ ਕੀਰਤਨ ਦੇ ਬੜੇ ਪ੍ਰੇਮੀ ਸਨ। ਮੰਡਲੀ ਵਿਚ ਹਮੇਸ਼ਾਂ ਚੰਗੇ ਕੀਰਤਨੀਏ ਰਹਿੰਦੇ ਸਨ ਤੇ ਜਿਨ੍ਹੀਂ ਥਾਈਂ ਜਾਂਦੇ ਉਥੇ ਬੀ ਕੀਰਤਨੀਏ ਜਥੇ ਕਾਇਮ ਕੀਤਾ ਕਰਦੇ ਸਨ।

ਇਕ ਵੇਰ ਭਾਈ ਰਾਮ ਕਿਸ਼ਨ ਜੀ ਮੰਡਲੀ ਸਮੇਤ ਰਟਨ ਕਰਦੇ ਪਿੰਡ ਫਿਰੂਕਾ ਜ਼ਿਲਾ ਸ਼ਾਹਪੁਰ ਵਿਚ ਗਏ*। ਸਵੇਰੇ ਆਸਾ ਦੀ ਵਾਰ ਦਾ ਦੀਵਾਨ ਸਜਣਾ ਸੀ, ਉਦਾਸੀ ਬਾਬਾ ਕਰਮ ਦਾਸ ਜੀ, ਜੋ ਭਾਈ ਭਾਗ ਸਿੰਘ ਜੀ ਰਾਗੀ ਫਿਰਕੇ ਵਾਲਿਆਂ ਦੇ ਜਾਣੂ ਸਨ, ਉਥੇ ਹੀ ਸਨ, ਉਨ੍ਹਾਂ ਨੇ ਭਾਈ ਭਾਗ ਸਿੰਘ ਜੀ ਨੂੰ ਕੀਰਤਨ ਕਰਨ ਭਾਈ ਲਈ ਕਿਹਾ। ਉਨ੍ਹਾਂ ਦਿਨਾਂ ਵਿਚ ਵਾਜੇ ਨਹੀਂ ਹੁੰਦੇ ਸਨ, ਭਾਗ ਸਿੰਘ ਜੀ ਨੇ ਢੋਲਕੀ ਨਾਲ ਕੀਰਤਨ ਕੀਤਾ। ਭਾਈ ਭਾਗ ਸਿੰਘ ਜੀ ਦੀ ਸੁਰੀਲੀ ਆਵਾਜ਼ ਤੇ ਸੁੰਦਰ ਲਯ ਦੇ ਵਿਚ ਗੁਰਬਾਣੀ ਅਲਾਪਣ ਨਾਲ ਭਾਈ ਰਾਮ ਕਿਸ਼ਨ ਸਾਹਿਬ ਜੀ ਗਦਗਦ ਹੋਕੇ ਝੂਮਣ ਲਗ ਪਏ। ਕੀਰਤਨ ਦੀ ਸਮਾਪਤੀ ਹੋਈ, ਸੰਗਤ ਘਰਾਂ ਨੂੰ ਚਲੀ ਗਈ, ਪਰ ਭਾਈ ਭਾਗ ਸਿੰਘ ਜੀ ਤੇ ਉਨ੍ਹਾਂ ਦੀ ਸੁਪਤਨੀ ਉਥੇ ਹੀ ਬੈਠੇ ਰਹੇ। ਭਾਈ ਰਾਮ ਕਿਸ਼ਨ ਜੀ ਨੇ ਭਾਈ ਭਾਗ ਸਿੰਘ ਜੀ ਤੋਂ ਉਥੇ ਬੈਠੇ ਰਹਿਣ ਦਾ ਕਾਰਨ ਪੁੱਛਿਆ, ਆਪ ਸੰਗ ਦੇ ਨਾਲ ਬੋਲ ਨਹੀਂ ਸਕੇ ਤੇ ਸਿਰ ਨੀਵਾਂ ਕਰਕੇ ਬੈਠੇ ਰਹੇ। ਬਾਬਾ ਕਰਮ ਦਾਸ ਜੀ ਨੇ ਕੋਲੋਂ ਕਿਹਾ ਕਿ ਜੀ ਇਨ੍ਹਾਂ ਦੀ ਸ਼ਾਦੀ ਹੋਇਆਂ ੧੮ ਸਾਲ ਦੇ ਕਰੀਬ ਹੋ ਗਏ ਹਨ, ਅਜੇ ਤਕ ਸੰਤਾਨ ਨਹੀਂ ਹੋਈ, ਕ੍ਰਿਪਾ ਕਰੋ ਕੋਈ ਅਮੋਘ ਬਚਨ ਦਿਓ ਜੋ ਇਨ੍ਹਾਂ ਦੀ ਸੰਸਾਰ ਨਾਲ ਗੰਢ ਪਵੇ।

ਭਾਈ ਰਾਮ ਕਿਸ਼ਨ ਜੀ ਇਹ ਗਲ ਸੁਣਕੇ ਮੁਸਕਰਾਏ ਤੇ ਕਹਿਣ


*ਇਹ ਵਾਰਤਾ ਭਾਈ ਸਾਹਿਬ ਭਾਈ ਭਾਗ ਸਿੰਘ ਜੀ ਰਾਗੀ ਨੇ ਆਪ ਸੁਣਾਈ ਸੀ।

-੪੨-