ਇਹ ਸਫ਼ਾ ਪ੍ਰਮਾਣਿਤ ਹੈ

ਜਾਨਵਰਾਂ ਦੀ ਪਾਲਨਾ, ਦੁਖੀ ਜਾਨਵਰਾਂ ਦੀ ਦਾਰੀ, ਭੁੱਖਿਆਂ ਦੀ ਪ੍ਰਤਿਪਾਲਾ। ਇਹ ਜੀਵ ਦਇਆ ਦਾ ਹਿੱਸਾ ਹਨ, ਜੇਸੇ ਕਿ ਰਾਣੀ ਅਹਿਲਯਾ ਬਾਈ ਮਾਰੂ ਥਲੇ ਦੀ ਜੇਠ ਹਾੜ ਦੀ ਤਪਸ਼ ਤੇ ਪਾਣੀ ਦੀ ਕਮੀ ਦੇ ਦਿਨੀਂ ਖਤਾਂ ਵਿਚ ਵਹਿੰਗੀਆਂ ਦੇਕੇ ਹਲ ਵਾਹੁੰਦੇ ਬੋਲਾਂ ਲਈ ਆਪਣੇ ਖਰਚ ਤੇ ਪ੍ਰਬੰਧ ਤੇ ਪਾਣੀ ਘੱਲਿਆ ਕਰਦੀ ਸੀ। ਐਸੇ ਹੀ ਡੇਰੇ ਯਾ ਪਿੰਡ ਦੀ ਰਖਵਾਲੀ ਕਰਨ ਵਾਲੇ ਤੇ ਫੇਰ ਪੇਟ ਰੱਜਕੇ ਰੋਟੀ ਨਾ ਪ੍ਰਾਪਤ ਕਰਨ ਵਾਲੇ ਕੁੱਤਿਆਂ ਨੂੰ ਡੇਰ ਦੀ ਵਧੀ ਖੁਧੀ ਜੂਠ ਦੇ ਟੁੱਕਰ ਸਿਖ ਸਾਧੂ ਸੰਤ ਭੀ ਪਾਉਂਦੇ ਰਹੇ ਹਨ। ਪਰੰਤੂ ਕਈ ਅਜਾਣ ਇਸਨੂੰ ਪੁੰਨ੍ਯ ਤੇ ਮੁਕਤੀ ਦਾ ਸਾਧਨ ਸਮਝਕੇ ਅੰਨ ਪਕਵਾਕੇ ਕੁੱਤੇ ਲਭਦੇ ਫਿਰਦੇ ਹਨ ਤੇ ਉਨ੍ਹਾਂ ਨੂੰ ਅਜੀਰਣ ਤਕ ਆਪ ਖੁਆਕੇ ਸਦਗਤੀ ਸਮਝਦੇ ਹਨ। ਇਹ ਉਸੇ ਤਰ੍ਹਾਂ ਦੀ ਭੁੱਲ ਹੈ ਜਿਸ ਤਰ੍ਹਾਂ ਦੀਆਂ ਭੁੱਲਾਂ ਕਿ ਅਨਜਾਣਤਾ ਦਾ ਵਧਿਆ ਜੋਸ਼ ਕਰਾਯਾ ਕਰਦਾ ਹੈ।

ਸੰਤ ਰਾਮ ਕਿਸ਼ਨ ਜੀ ਬੀ ਨਗਰ ਦੇ ਭੁੱਖੇ ਕੁੱਤਿਆਂ ਨੂੰ ਜੂਠੇ ਮਿਠੇ ਰਹੇ ਯਾ ਰਾਤ ਨੂੰ ਵਧ ਰਹੇ ਟੁੱਕ ਪੁਆ ਦਿਆ ਕਰਦੇ ਸਨ। ਇਕ ਦਿਨ ਇਨ੍ਹਾਂ ਭੁੱਖਿਆਂ ਦੀ ਪੁਕਾਰ ਸੁਣਕੇ ਆਪ ਨੇ ਲੁੜੀਂਦੇ ਰਾਮ ਨੂੰ ਕਿਹਾ ਜਾਹ ਭਾਈ ਕੁੱਤਿਆਂ ਲਈ ਟੁਕਰ ਲੈ ਆ। ਜਾਂ ਭਾਈ ਗਿਆ ਤਾਂ ਕੁਛ ਨਾ ਲੱਧਾ, ਐਵੇਂ ਦੋ ਚਾਰ ਟੁਕੜੇ ਲੈ ਆਇਆ। ਦੋ ਚਾਰ ਵੇਰ ਖਾਲੀ ਮੁੜਨ ਤੇ ਮੁੜ ਮੁੜ ਹੁਕਮ ਹੋਣ ਤੇ ਗਿਆ ਤਾਂ ਢੂੰਡਦੇ ਢੂੰਡਦੇ ਉਸ ਨੂੰ ਵਧੀਆਂ ਪਈਆਂ ਪੂੜੀਆਂ ਦਾ ਕਿੰਨਾ ਸਾਮਾਨ ਮਿਲ ਗਿਆ, ਜਿਸ ਸੰਤਾਂ ਨੇ ਸਫਲਾ ਦਿਤਾ। ਸੰਤ ਭੁੱਖੇ ਕੁੱਤਿਆਂ ਨੂੰ ਰੱਜਕੇ ਭੋਜਨ ਦੇ ਕੇ ਪ੍ਰਸੰਨ ਹੋਇਆ ਕਰਦੇ ਸਨ। ਇਸ ਪ੍ਰਕਾਰ ਦੀ ਪਾਲਣਾਂ ਵਿਚ ਸੰਤਾਂ ਦੀ ਉੱਚ ਦ੍ਰਿਸ਼ਟੀ ‘ਜੀਵ ਦਇਆ' ਵਿਚ ਹੁੰਦੀ ਸੀ। ਉਹਨਾਂ ਦਾ ਦੁੱਖ ਦੀ ਨਵਿਰਤੀ ਦਾ ਪ੍ਰਯੋਜਨ ਹੁੰਦਾ ਹੈ ਤੇ ਵਿਤਕਰਾ ਅੰਦਰੋਂ ਮਿਟ ਗਿਆ ਹੁੰਦਾ ਹੈ।

੧੭. ਗੁਰ ਨਾਨਕ ਦਰਸ਼ਨ-

ਇਕ ਦਿਨ ਆਪ ਬਾਹਰ ਜਾ ਰਹੇ ਸਨ। ਧੰਨ ਗੁਰੂ ਨਾਨਕ ਦੀ

-੩੯-