ਇਹ ਸਫ਼ਾ ਪ੍ਰਮਾਣਿਤ ਹੈ

ਚਰਨ ਧੂੜ ਚੇਤੇ ਆਈ, ਫਿਰ ਡਰਿਆ। ਬਾਹਰ ਮੇਲਾ ਲੱਗਾ ਹੋਇਆ ਸੀ ਮੁਸਲਮਾਨਾਂ ਦਾ, ਜੋ ਹਰ ਸਾਲ ਚੇਤਰ ਵਿਚ ਸ਼ਾਹ ਪਰ ਲਗਦਾ ਹੈ। ਉਥੋਂ ਸਾਧ ਨੇ ਧੂੜਿ ਲੈਕੇ ਬੰਨ੍ਹ ਲਈ ਤੇ ਡੇਰੇ ਆ ਗਿਆ। ਉਸ ਦਾ ਉਡਿਆ ਚਿਹਰਾ, ਥੱਕਿਆ ਸਰੀਰ ਤੇ ਖਿੰਡਾਉ ਦਾ ਪ੍ਰਭਾਵ ਸੰਤਾਂ ਨੇ ਤੱਕਿਆ ਪਰ ਜਣਾਇਆ ਕੁਛ ਨਹੀਂ। ਪਹਿਲਾਂ ਇਹੋ ਗਲ ਪੁਛੀ ‘ਚਰਨ ਧੂੜਿ ਲਿਆਇਆ ਹੈਂ?’ ਓਹ ਸਾਧ ਪੁੜੀ ਅਗੇ ਰਖਕੇ ਬੇਨਤੀ ਕਰਨ ਲਗਾ, 'ਜੀ! ਮੈਂ ਬੜੇ ਬੜੇ ਸੰਤਾਂ ਦੀ ਤੇ ਬੇਅੰਤ ਸੰਗਤਾਂ ਦੀ ਚਰਨ ਧੂੜਿ ਆਂਦੀ ਹੈ ਪਰ ਇਹ ਨਹੀਂ ਦੱਸ ਸਕਦਾ ਕਿ ਕਿਥੋਂ ਕਿਥੋਂ ਆਂਦੀ ਹੈ।’

ਦੇਖੋ ਕੇਡਾ ਤੀਰਥ ਯਾਤ੍ਰਾ ਦਾ ਫਲ ਲੱਗਾ ਕਿ ਮਹਾਂ ਪੁਰਖ਼ਾਂ ਦੇ ਸਾਹਮਣੇ ਅਸੱਤਿ ਵਾਕ ਕਹਿ ਰਿਹਾ ਹੈ।

ਗਹਿਰ ਗੰਭੀਰ ਭਾਈ ਸਾਹਿਬ ਜੀ ਉਸ ਦੀਆਂ ਗੱਲਾਂ ਸੁਣ ਕੇ ਮੁਸਕ੍ਰਾਏ ਤੇ ਬੋਲੇ 'ਬਲਿਹਾਰ ਬਲਿਹਾਰ!' ਅਛਾ ਬਈ ੧।) ਦਾ ਪ੍ਰਸ਼ਾਦ ਕਰੋ ਤੇ ਵਰਤਾਓ ਜੋ ਸਾਧ ਮੁੜ ਡੇਰੇ ਆ ਗਿਆ ਹੈ*, ਭਲਾ ਹੋ ਵੈਸੀ।

੧੫. ਗੁਰੂ ਪਰ ਭਰੋਸਾ ਤੇ ਭਰੋਸੇ ਦਾ ਅਸਰ-

ਇਕ ਭਾਈ ਹਰੀ ਸਿੰਘ ਨਾਮ ਦਾ ਸਿੰਘ ਪਟਵਾਰੀ ਦਾ ਕੰਮ ਕਰਦਾ ਕਿਸੇ ਤਰ੍ਹਾਂ ਪਕੜਿਆ ਗਿਆ, ਮੁਕੱਦਮਾ ਹੋਣ ਲਗਾ, ਉਗਾਹੀਆਂ ਐਸੀਆਂ ਪਈਆਂ ਕਿ ਫਰਦ ਜੁਰਮ ਲਗ ਗਿਆ। ਜਿਸ ਦਿਨ ਹਾਕਮ


*ਸੰਤਾਂ ਨੇ ਉਸ ਵੇਲੇ ਜੁੜੀ ਸਾਧ ਸੰਗਤ ਵਿਚ ਇਸ ਸਾਧੂ ਦਾ ਭਾਂਡਾ ਨਹੀਂ ਭੰਨਿਆ। ਸਿਖੀ ਅਸੂਲਾਂ ਵਿਚ ਇਹ ਗੁਣ ਵਿਸ਼ੇਸ਼ ਸੀ ਕਿ ‘ਹਉ ਤਿਸਦੇ ਚਉਖੰਨੀਐ ਆਪ ਠਗਾਏ ਲੋਕਾਂ ਭਾਣੈ।’ ਕਈ ਵੇਰ ਭਲੇ ਪੁਰਖ ਕੁਸੰਗ ਵਿਚੋਂ ਆਯਾਂਨੂੰ ਸਤਿਸੰਗ ਮੰਡਲ ਵਿਚ ਬਿਨਾਂ ਸਮੋਧ ਕੀਤੇ ਲੈ ਲੈਂਦੇ ਹਨ ਤੇ ਸਤਿਸੰਗ ਦੀ ਪਾਹ ਨਾਲ ਜੀਵ ਨੂੰ ਆਪਣੇ ਅਵਗੁਣ ਆਪ ਸਮਝ ਪੈ ਜਾਂਦੇ ਹਨ ਤੇ ਉਹ ਮੈਲ ਧੋ ਕੇ ਨਿਰਮਲ ਹੋ ਜਾਂਦਾ ਹੈ। ਇਹ ਰਸਤਾ ਵਧੇਰੇ ਅਸਰ ਵਾਲਾ ਹੁੰਦਾ ਹੈ ਜੋ ਭੁੱਲਿਆਂ ਨੂੰ ਸੁਧਾਰ ਦੇਂਦਾ ਹੈ।

-੩੭-