ਇਹ ਸਫ਼ਾ ਪ੍ਰਮਾਣਿਤ ਹੈ

ਉਕਰਿਆ ਹੋਇਆ ਸੀ, ਇਸ ਕਰਕੇ ਉਹ ਆਦਮੀ ਰਸਤੇ ਜਾਂਦਾ ਫੜਿਆ ਗਿਆ, ਭਾਂਡੇ ਪਛਾਣੇ ਗਏ ਤੇ ਫੜਕੇ ਛਾਉਣੀ ਸ਼ਾਹ ਪੁਰ ਆਂਦਾ ਗਿਆ। ਪੁਲਸ ਵਲੋਂ ਭਾਈ ਸਾਹਿਬ ਨੂੰ ਬੁਲਾਇਆ ਗਿਆ ਕਿ ਭਾਂਡੇ ਆਪ ਆਕੇ ਸਿਆਣੋ ਤੇ ਇਸ ਪਰ ਮੁਕੱਦਮਾ ਚਲੇ। ਭਾਈ ਸਾਹਿਬ ਨੇ ਆਪਣੇ ਸਾਧ ਭਾਈ ਧਰਮ ਦਾਸ ਨੂੰ ਟੋਰਿਆ ਤੇ ਤਾਕੀਦ ਕੀਤੀ ਕਿ ਦੇਖ ਤੂੰ ਸਾਧ ਹੈਂ, ਸਾਧ ਦੀ ਦ੍ਰਿਸ਼ਟੀ ਵਿਚ ਚੋਰ ਕੋਈ ਨਹੀਂ, ਤੂੰ ਉਸ ਨੂੰ ਚੋਰ ਨਹੀਂ ਕਹਿਣਾ ਤੇ ਭਾਂਡਿਆਂ ਬਾਬਤ ਨਹੀਂ ਕਹਿਣਾ ਕਿ ਚੋਰੀ ਕਰਕੇ ਲੈ ਗਿਆ ਹੈ। ਡੇਰਾ ਸਾਧ ਸੰਗਤ ਦਾ ਹੈ, ਸਾਧ ਸੰਗਤ ਭਾਂਡੇ ਦੇ ਜਾਂਦੀ ਹੈ, ਸਾਧ ਸੰਗਤ ਲੈ ਜਾਂਦੀ ਹੈ, ਸਾਡਾ ਕੁਛ ਨਹੀਂ ਜੋ ਕੋਈ ਚੁਰਾਵੇ। ਭਾਈ ਧਰਮ ਦਾਸ ਸਾਧੂ ਜੋ ਪੁਲਸ ਵਿਚ ਗਏ ਉਨ੍ਹਾਂ ਨੇ ਚੋਰ ਜਾਕੇ ਛੁਡਾ ਦਿਤਾ ਤੇ ਪੁਲਸ ਨੂੰ ਕਿਹਾ ਕਿ ਭਾਂਡੇ ਚੋਰੀ ਨਹੀਂ ਗਏ, ਇਹ ਚੋਰ ਨਹੀਂ, ਸਾਧ ਸੰਗਤ ਦਾ ਮਾਲ ਹੈ, ਇਹ ਲੜਵੰਦ ਹੋਸੀ, ਲੈ ਗਿਆ ਹੈ, ਆਪ ਛੋੜ ਦਿਓ; ਵਡੇ ਸੰਤ ਇਹੋ ਚਾਹੁੰਦੇ ਹਨ ਕਿ ਆਪ ਇਸ ਨੂੰ ਛੋੜ ਦਿਓ। ਪੁਲਸ ਨੇ ਉਸ ਨੂੰ ਛੋੜ ਦਿੱਤਾ ਤੇ ਧਰਮ ਦਾਸ ਨੇ ਉਸ ਨੂੰ ਭਾਂਡਿਆਂ ਸਣੇ ਘਰ ਨੂੰ ਵਿਦਾ ਕੀਤਾ। ਸੰਤਾਂ ਦੀ ਇਸ ਬ੍ਰਹਮ ਦ੍ਰਿਸ਼ਟੀ ਨਾਲ ਉਸ ਦਾ ਸੁਭਾਉ ਬਦਲ ਗਿਆ*। ਉਹ ਫੇਰ ਡੇਰੇ ਆਉਂਦਾ ਤੇ ਸੰਤਾਂ ਦੇ ਦਰਸ਼ਨਾਂ ਦਾ ਲਾਭ ਲੈਂਦਾ ਰਿਹਾ, ਸੰਤਾਂ ਕਦੇ ਉਸ ਨੂੰ ਚੋਰ ਨਹੀਂ ਕਿਹਾ, ਪਰ ਉਸ ਦੀ ਚੋਰੀ ਹਟ ਗਈ ਤੇ


*ਪੱਛਮੀ ਨਾਵਲਾਂ ਦੇ ਪੜ੍ਹਨ ਵਾਲਿਆਂ ਨੇ ਫਰਾਂਸ ਦੇ ਨਾਵਲ ‘ਲਾ ਮਿਜ਼ਰੇਬਲਸ' ਵਿਚ ਪੜ੍ਹੀ ਹੋਊ ਕਿ ਇਕ ਪਾਦਰੀ ਨੇ ਇਕ ਇਸ ਤਰ੍ਹਾਂ ਦੇ ਪਰਾਹੁਣੇ ਨੂੰ ਜੋ ਚਾਂਦੀ ਦੇ ਸ਼ਮਾਦਾਨ ਚੁੱਕ ਲਿਗਿਆ ਸੀ, ਪੁਲਸ ਵਿਚ ਫੜੇ ਜਾਣ ਤੋਂ ਛੁਡਵਾਇਆ ਸੀ ਤੇ ਉਸ ਦਾ ਜੀਵਨ ਫੇਰ ਪਰਉਪਕਾਰੀ ਹੋ ਗਿਆ ਸੀ। ਇਹ ਤਾਂ ਕਹਾਣੀ ਹੈ, ਪਰ ਆਪਣੇ ਪੰਥ ਵਿਚ ਵੇਖੋ ਕਿ ਸਚਮੁਚ ਦੀਆਂ ਐਸੀਆਂ ਕਰਨੀਆਂ ਵਾਲੇ ਮਹਾਂ ਪੁਰਖ ਹੋ ਗਜ਼ਰੇ ਹਨ, ਜਿਨ੍ਹਾਂ ਦੇ ਇਤਿਹਾਸ ਐਸੇ ਅਮੋਲਕ ਹਨ।

-੩੫-