ਇਹ ਸਫ਼ਾ ਪ੍ਰਮਾਣਿਤ ਹੈ

੧੧. ਅਗੇਮ ਵਾਚਣਾ-

ਭਾਈ ਲੁੜੀਂਦਾ ਆਪ ਦਾ ਵਡਾ ਚੇਲਾ ਸੀ ਜੋ ਤਿਆਗ, ਵਿਰਾਗ ਤੇ ਸੇਵਾ ਵਿਚ ਨਿਪੁੰਨ ਸੀ, ਆਪ ਦੀ ਖੁਸ਼ੀ ਇਨ੍ਹਾਂ ਪੁਰ ਬਹੁਤ ਸੀ। ਇਕ ਦਿਨ ਭਾਈ ਸਾਹਿਬ ਜੀ ਗੁਰੂ ਨਾਨਕ ਜੀ ਦੀ ਧੁਨਿ ਵਿਚ ਰਾਤ ਵੇਲੇ ਐਸੇ ਮਗਨ ਹੋਏ ਕਿ ਅੱਧੀ ਰਾਤ ਬੀਤ ਗਈ। ਤਦ ਅਚਾਨਕ ਭਾਈ ਸਾਹਿਬ ਮਗਨਤਾ ਵਿਚੋਂ ਬੋਲ ਉਠੇ ‘ਓ ਭਾਈ ਲੁੜੀਂਦਾ! ਓ ਭਾਈ ਲੁੜੀਂਦਾ! ਬਾਬਾ ਨਾਨਕ ਆਇਆ ਹਈ, ਉਠ ਸੌਂ ਨਹੀਂ, ਕੜਾਹ ਪ੍ਰਸ਼ਾਦ ਤਿਆਰ ਕਰ'। ਭਾਈ ਲੁੜੀਂਦਾ ਜੀ ਜਾਗਕੇ ਉਠ ਬੈਠੇ ਤੇ ਸੋਚੀਂ ਪੈ ਗਏ। ਭਾਈ ਸਾਹਿਬ ਜੀ ਫਿਰ ਤਾੜ ਕੇ ਕਹਿਣ ਲਗੇ, ‘ਭੜੂਇਆ! ਤੈਨੂੰ ਜੋ ਕਿਹਾ ਹਈ ਬਾਬਾ ਨਾਨਕ ਜੀ ਆਏ ਹਨ, ਉਠ ਕੜਾਹ ਪ੍ਰਸ਼ਾਦ ਕਰ! ਓਇ ਤਿਆਰ ਕਰ; ਉਠ ਅਸ਼ਨਾਨ ਪਾਣੀ ਕਰ, ਉਠ ਖੜਾ ਹੋ ਢਿੱਲ ਨਾ ਲਾ'। ਹੁਕਮ ਮੰਨਣ ਦੀ ਮੂਰਤੀ ਭਾਈ ਲੁੜੀਂਦਾ ਜੀ ਉੱਠ ਬੈਠੇ, ਨ੍ਹਾਤੇ, ਕੜਾਹਾ ਸਵਾ ਕੁ ਮਣ ਵਾਲਾ ਸਾਫ ਕਰਕੇ ਪਾਣੀ ਪਾਕੇ ਚੁੱਲ੍ਹੇ ਉਤੇ ਧਰ ਦਿਤਾ ਤੇ ਹੇਠਾਂ ਅੱਗ ਬਾਲ ਦਿਤੀ। ਡੇਰੇ ਵਿਚ ਨਾ ਘਿਓੁ ਹੈ, ਨਾ ਖੰਡ ਹੈ ਅਤੇ ਨਾ ਰਵਾ ਯਾ ਆਟਾ ਹੈ, ਪਰ ਹੁਕਮ ਵਿਚ ਮਰਜ਼ੀ ਮੇਲਣ ਵਾਲੇ ਲੁੜੀਂਦੇ ਰਾਮ ਜੀ ਅੱਗ ਬਾਲੀ ਜਾਂਦੇ ਹਨ। ਕੋਈ ਇਕ ਵਜੇ ਦਾ ਵਕਤ ਸੀ, ਕੀ ਦੇਖਦੇ ਹਨ ਕਿ ਇਕ ਪ੍ਰੇਮੀ ਆਇਆ ਹੈ ਤੇ ਬੂਹਾ ਖੜਕਾਉਂਦਾ ਹੈ: ‘ਭਾਈ ਸਾਹਿਬ ਜੀ! ਭਾਈ ਸਾਹਿਬ ਜੀ! ਬੂਹਾ ਖੋਹਲੋ'। ਭਾਈ ਲੁੜੀਂਦਾ ਜੀ ਬੂਹਾ ਖੋਲਦੇ ਹਨ, ਕੀ ਦੇਖਦੇ ਹਨ, ਇਕ ਪ੍ਰੇਮੀ ਕਹਿੰਦਾ ਹੈ ‘ਜੀ ਇਹ ਇਕ ਬੋਰੀ ਖੰਡ ਦੀ ਹੈ, ਖੁਸ਼ਾਬ ਤੋਂ ਮਕੜ ਜ਼ਾਤ ਦੇ ਅਮਕੇ ਸਿੰਘ ਨੇ ਭੇਜੀ ਹੈ। ਦਰਿਯਾਉ ਦੇ ਚੜ੍ਹਾਉ ਵਿਚ ਹੋਣ ਕਰਕੇ ਮੈਨੂੰ ਢਿੱਲ ਲਗ ਗਈ ਹੈ ਤਾਂ ਕਰਕੇ ਕੁਵੇਲੇ ਪੁੱਜਾ ਹਾਂ’। ਭਾਈ ਲੁੜੀਂਦਾ ਜੀ ਵਾਹਿਗੁਰੂ! ਵਾਹਿਗੁਰੂ! ਕਹਿੰਦੇ ਵਿਸਮਾਦ ਵਿਚ ਆ ਜਾਂਦੇ ਹਨ, ਖੰਡ ਲੈਕੇ ਕੜਾਹੇ ਵਿਚ ਪਾ ਦੇਂਦੇ ਹਨ ਤੇ ਚਾਸ ਤਿਆਰ ਕਰਕੇ ਧਰ ਦੇਂਦੇ ਹਨ, ਇੰਨੇ ਨੂੰ ਇਕ

-੩੦-