ਇਹ ਸਫ਼ਾ ਪ੍ਰਮਾਣਿਤ ਹੈ

੧.



‘ਗਜੜਾਂ’ ਨਾਮੇ ਪਿੰਡ ਦੇ ਇਕ ਜ਼ਿਮੀਦਾਰ ਨੇ ਭਾਈ ਮਤਾਬ ਸਿੰਘ ਜੀ ਦਾ ਸੌ ਰੁਪਯਾ ਦੇਣਾ ਸੀ, ਇਹ ਸਾਹਬ ਭਾਈ ਰਤਨ ਸਿੰਘ ਜੀ ਦੇ ਦਾਦਾ ਜੀ ਸਨ। ਆਪ ਸਰਦੇ ਪੁਜਦੇ ਵਾਲੇ ਸ਼ਾਹੂਕਾਰ ਸਨ। ਜ਼ਿਮੀਂਦਾਰ ਕੰਗਾਲ ਹੋ ਗਿਆ ਸੀ ਤੇ ਉਸ ਪਾਸ ਕਰਜ਼ਾ ਉਤਾਰਨ ਲਈ ਕੁਛ ਨਹੀਂ ਸੀ। ਨਾਦਾਰੀ ਤੇ ਕੰਗ ਲਤਾਈ ਦੇ ਦੁੱਖ ਨੂੰ ਸਮਝ ਸਕਣਾ ਖਰਾ ਕਠਨ ਹੈ। ਜਿਸ ਵੇਲੇ ਪਾਸ ਨਹੀਂ ਹੁੰਦਾ ਤੇ ਮੁਸ਼ਕਲਾਂ ਆਕੇ ਮੂੰਹ ਪਾੜ ਖੜੋਂਦੀਆਂ ਹਨ ਤਾਂ ਉਸ ਵੇਲੇ ਦੇ ਦੁਖ ਨੂੰ ਦੁਖੀਆ ਯਾ ਦੁਖੀਆਂ ਦਾ ਦਰਦ ਵੰਡਾਊ ਹੀ ਸਮਝ ਸਕਦਾ ਹੈ।

ਇਸ ਗ਼ਰੀਬ ਨੇ ਆਪਣੀ ਕਠਨਾਈ ਵੇਲੇ ਭਾਈ ਸਾਹਿਬ ਰਾਮ ਕਿਸ਼ਨ ਜੀ ਦੀ ਦਰਦ ਵੰਡਣੀ ਤਬੀਅਤ ਦਾ ਹਾਲ ਸੁਣਿਆਂ। ਕਿਸੇ ਨੇ ਸਲਾਹ ਦਿਤੀ ਕਿ ਉਹਨਾਂ ਪਾਸ ਜਾ ਕੇ ਸਾਰਾ ਹਾਲ ਸੱਚੋ ਸੱਚ ਕਹਿ ਦੇਹ, ਝੂਠ ਨਾ ਕੂਈਂ, ਉਹ ਪਸੀਜ ਪਏ ਤਾਂ ਸ਼ਾਹੂਕਾਰ ਤੋਂ ਰਕਮ ਛੁਡਵਾ ਦੇਸਣ, ਜੇ ਉਸ ਵੇਲੇ ਡੇਰੇ ਵਿਚ ਉਹਨਾਂ ਪਾਸ ਰੁਪਏ ਹੋਏ ਤਾਂ ਆਪਣੇ ਪਾਸੋਂ ਭੀ ਭਰਕੇ ਤੇਰਾ ਕੰਮ ਸਾਰ ਦੇਸਣ, ਤੂੰ ਉਹਨਾਂ ਪਾਸ ਪੁੱਜ। ਜ਼ਿਮੀਂਦਾਰ ਉਹਨਾਂ ਦੇ ਚਰਨੀਂ ਆ ਢੱਠਾ, ਆਪਣੀ ਬੇਬਸੀ ਦੀ ਹਾਲਤ ਦੱਸੀ ਤੇ ਬਹੁਤ ਰੋਇਆ। ਭਾਈ ਸਾਹਿਬ ਜੀ ਨੂੰ ਤਸੱਲੀ ਆ ਗਈ ਕਿ ਇਹ ਆਦਮੀ ਝੂਠਾ ਨਹੀਂ, ਸੱਚ ਮੁਚ ਤੰਗ ਹੈ ਤੇ ਲੋੜਵੰਦ ਹੈ। ਆਪ ਉਸੇ ਵੇਲੇ ਸਾਰੇ ਕੰਮ ਛੋੜ ਕੇ ਉਸ ਦੇ ਨਾਲ ਟੁਰ ਪਏ, ਗਜੜਾਂ ਜਾ ਪਹੁੰਚੇ। ਜਦ ਪਿੰਡ ਪਹੁੰਚੇ ਤਾਂ ਅੱਗੋਂ ਉਹ ਸ਼ਾਹੂਕਾਰ ਮਿਲਿਆ ਤੇ ਉਸ ਨੇ ਬੇਨਤੀ ਕੀਤੀ ਕਿ ਪ੍ਰਸ਼ਾਦ ਦਾ ਵੇਲਾ ਨੇੜੇ ਹੈ, ਆਪ ਸਾਡੇ ਘਰ ਪ੍ਰਸ਼ਾਦ ਛਕੋ। ਸੰਤਾਂ ਨੇ ਕਿਹਾ ਪ੍ਰਸ਼ਾਦ ਗੁਰੂ ਕਾ ਹੈ ਤੇਰੇ ਹੀ ਛਕ ਲੈਂਦੇ ਹਾਂ, ਪਰ ਜਿਸ ਕੰਮ ਅਸੀਂ ਆਏ ਹਾਂ ਪਹਿਲੋਂ ਉਹ ਕਰ ਦੇਹ। ਸ਼ਾਹੂਕਾਰ ਨੇ ਕਿਹਾ:-‘ਹੁਕਮ ਕਰੋ’। ਤਾਂ ਆਪ ਨੇ ਉਸ ਦੁਖੀਏ ਦੀ ਸਿਫਾਰਸ਼ ਕੀਤੀ। ਸ਼ਾਹੂਕਾਰ ਨੇ ਕਿਹਾ ‘ਮਹਾਰਾਜ ਜੀ! ਆਪ ਦਾ ਹੁਕਮ ਸਿਰ ਮੱਥੇ ਤੇ ਹੈ, ਪਰ ਮੇਰਾ ਕਿੱਤਾ

-੨੩-