ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੀ ਦੀ ਮਹਿਮਾਂ ਸੁਣੀ ਹੋਈ ਸੀ ਤੇ ਅਸਚਰਜ ਹੋਇਆ ਕਰਦਾ ਸੀ ਕਿ ਜੋ ਸੰਤ ਸ਼ਾਸਤ੍ਰ ਨਹੀਂ ਪੜ੍ਹੇ ਓਹ ਕੀਕੂੰ ਇੰਨੇ ਪ੍ਰਸਿੱਧ ਹਨ ਤੇ ਲੋਕਾਂ ਵਿਚ ਯੋਗੀ ਰਾਜ ਤੇ ਗ੍ਯਾਨਵਾਨ ਕਹਿਕੇ ਸਤਿਕਾਰੇ ਜਾਂਦੇ ਹਨ। ਉਸਨੂੰ ਪਤਾ ਨਹੀਂ ਸੀ ਕਿ ਕਰਨੀ ਵਾਲੇ ਆਪਾ ਲਖਾਇਆ ਨਹੀਂ ਕਰਦੇ। ਇਹ ਹੈਰਾਨੀ ਉਸ ਨੂੰ ਸੰਤਾਂ ਪਾਸ ਲੈ ਆਈ। ਸੰਤ ਉਸ ਵੇਲੇ ਧਰਮਸਾਲ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥੇ ਟੇਕ ਰਹੇ ਸਨ ਤੇ ਕਿਸੇ ਪ੍ਰੇਮ ਵਿਚ ਉਚਾਰ ਰਹੇ ਸੇ ‘ਧੰਨ ਗੁਰੂ ਨਾਨਕ, ਮੈਂ ਮੂਰਖ, ਮੈਂ ਮੂਰਖ, ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟਿ ਪਰਾਧੀ ਤਰਿਆ ਰੇ।......’ ਇਹ ਉਚਾਰਦੇ ਇਸ ਧੁਨ ਵਿਚ ਸੰਤ ਆਪਣੇ ਆਪ ਵਿਚ ਮਗਨ ਹੋ ਰਹੇ ਸਨ। ਵੇਦਾਂਤੀ ਪਾਸ ਆਕੇ ਬੈਠ ਗਿਆ ਤੇ ਕਿੰਨਾਂ ਚਿਰ ਉਨ੍ਹਾਂ ਦਾ ਪ੍ਰੇਮ- ਉਚਾਰ ਸੁਣਦਾ ਰਿਹਾ। ਮਨਦਾ ਗ੍ਯਾਨੀ, ਪਰ ਅਨੁਭਵ ਤੋਂ ਕੋਰਾ ਵੇਦਾਂਤੀ ਸੋਚਣ ਲਗਾ ਕਿ ਚੰਗੇ ਤਾਂ ਹੋਸਣ ਭਾਈ ਜੀ, ਪਰ ਅਜੇ ਉਪਾਸਨਾਂ ਵਿਚ ਹਨ, ਇਨ੍ਹਾਂ ਨੂੰ ਯਾਨ ਦੀ ਸੋਝੀ ਅਜੇ ਨਹੀਂ ਪਈ ਤੇ ਗਯਾਨ ਬਿਨਾਂ ਮੁਕਤੀ ਨਹੀਂ ਚਾਹੇ ਕੋਈ ਕਿਤਨੀ ਉਪਾਸਨਾ ਕਰੇ। ਉਪਾਸਨਾ ਤਾਂ ਦੂਈ ਵਿਚ ਹੀ ਹੁੰਦੀ ਹੈ ਨਾ, ਜਦੋਂ ਆਤਮਾ ਹੈ ਹੀ ਬ੍ਰਹਮ ਤਾਂ ਕਿਸ ਦੀ ਉਪਾਸਨਾ? ਫਿਰ ਉਸ ਦੇ ਮੂੰਹੋਂ ਨਿਕਲਿਆ:- ‘ਇਨ੍ਹਾਂ ਨੂੰ ਗਯਾਨ ਪ੍ਰਾਪਤ ਨਹੀਂ ਦਿਸਦਾ, ਇਨ੍ਹਾਂ ਨੂੰ ਜਨਮ ਪਾਉਣਾ ਪਵੇਗਾ।’ ਇਹ ਬਲੇਲ ਸੰਤਾਂ ਦੇ ਕੰਨੀਂ ਪੈ ਗਈ ਤਾਂ ਆਪ ਸਿਰ ਚਾਕੇ ਉਸ ਵਲ ਤੱਕੇ ਤੇ ਬੋਲੇ:-

"ਤੇਰਾ ਜਨਮ ਹੁੰਦਾ ਏ ਭੜੂਆ, ਭੜੂਆ ਹੁੰਦਾ ਏ ਤੇਰਾ ਗ੍ਯਾਨ, ਰਖ ਕੋਲ ਇਸ ਗ੍ਯਾਨ ਨੂੰ, ਅਸੀਂ ਹਾਂ ਕੁੱਤੇ ਗੁਰੂ ਨਾਨਕ ਦੇ, ਹਾਂ ਗੁਰੂ ਨਾਨਕ ਦੇ ਦਰ ਦੇ ਕੁੱਤਿਆਂ ਦੇ ਕੁੱਤੇ ਬਣਾਂਗੇ, ਪਰ ਗੁਰੂ ਨਾਨਕ ਦਾ ਦਰ ਨਹੀਂ ਛੱਡਾਂਗੇ। ਗੁਰ ਨਾਨਕ ਦੇ ਕੁੱਤਿਆਂ ਦੇ ਕੁੱਤੇ ਬਣਨਾ ਕੋਈ ਘੱਟ ਪਦਵੀ ਹੈ? ਕੋਈ ਮਾਨ ਕਰਨ ਦੀ ਗੱਲ ਹੈ? ਔਹ ਵੇਖ ਰੁੜ੍ਹਿਆ ਜਾਂਦਾ ਈ ਤੇਰਾ ਯਾਨ ਜੇਹਲਮਾਂ ਵਿਚ, ਔਹ ਵੇਖ ਰੁੜ੍ਹਿਆ ਜਾਂਦਾ ਈ ਅਸੀਂ ਹਾਂ ਗੁਰੂ ਨਾਨਕ ਦੇ, ਗੁਰੂ ਨਾਨਕ ਦੇ, ਧੰਨ ਗੁਰੂ ਨਾਨਕ ਦੇ ਧੰਨ ਗੁਰੂ ਨਾਨਕ ਦੇ!!"

-੧੨-