ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਪੁਰਾਣਾ ਪੰਥ ਸੇਵਕ ਅਖਬਾਰ

ਖਾਲਸਾ ਸਮਾਚਾਰ

੧. ਖਾਲਸਾ ਸਮਾਚਾਰ ਅਖਬਾਰ ੧੮੯੯ ਈ: ਤੋਂ ਲਗਾਤਾਰ ਨਿਕਲ ਰਿਹਾ ਹੈ। ੨. ਇਸ ਤਰ੍ਹਾਂ ਦੇ ਪੰਥ ਦੇ ਸੁੱਚੇ ਹੀਰੇ ਸੰਤਾਂ ਦੇ ਜੀਵਨ ਸਮਾਚਾਰ ਇਸ ਵਿਚ ਛਪਦੇ ਹਨ। ੩. ਸਿਖ ਧਰਮ ਦਾ ਆਪਣੇ ਜਿਹਾ ਇਹ ਇਕੋ ਇਕ ਪ੍ਰਚਾਰਕ ਹੈ। ੪. ਅੰਨ੍ਯਮਤਾਂ ਦੀ ਪੜਚੋਲ ਤੇ ਸਿਖ ਧਰਮ ਪਰ ਕੀਤੇ ਹਮਲਿਆਂ ਦਾ ਉੱਤਰ ਦੇਣ ਵਾਲਾ ਕੇਵਲ ਇਹ ਇਕੋ ਹੀ ਅਖਬਾਰ ਹੈ। ੫. ਗੁਰ-ਇਤਿਹਾਸ ਦਾ ਪ੍ਰਕਾਸ਼ ਕਰਦਾ ਹੈ। ੬. ਗੁਰਬਾਣੀ ਦੀਆਂ ਘੁੰਡੀਆਂ ਖੋਹਲਦਾ ਹੈ। ੭. ਨਿਰਪੱਖ ਹੋ ਪੰਥ ਦੇ ਮਾਮਲਿਆਂ ਤੇ ਵੀਚਾਰ ਕਰਦਾ ਹੈ। ੮. ਆਸ਼ਮਾਂ, ਜਥਿਆਂ, ਸਿੰਘ ਸਭਾਵਾਂ ਦੀਆਂ ਕਾਰਵਾਈਆਂ ਇਹਦੇ ਵਿਚ ਪ੍ਰਕਾਸ਼ਿਤ ਹੁੰਦੀਆਂ ਹਨ। ੯. ਦੇਸ਼ਾਂ ਪ੍ਰਦੇਸ਼ਾਂ ਦੀਆਂ ਚੋਣਵੀਆਂ ਖਬਰਾਂ ਤੇ ਸਵਾਦਲੇ ਨੋਟ ਹੁੰਦੇ ਹਨ। ੧੦. ਪੰਥਕ ਹੱਕਾਂ ਦੀ ਰਾਖੀ ਲਈ ਸਦੀਵ ਤਤਪਰ ਰਹਿੰਦਾ ਹੈ। ੧੧. ਸਿਖਾਂ ਦੀ ਵਿਕ, ਭਾਈਚਾਰਕ ਤੇ ਸ਼ੋਸ਼ਿਲ ਦਸ਼ਾ ਦੇ ਸੁਧਾਰ ਦੇ ਜ਼ੋਰਦਾਰ ਲੇਖ ਹੁੰਦੇ ਹਨ। ੧੨. ਆਤਮਕ ਕਥਾਵਾਂ, ਤੇ ਸਿੱਖ੍ਯਾਦਾਇਕ ਨੀਤੀਵਾਰਤਾਂ ਸੁਣਾਉਂਦਾ ਹੈ। ਇਹ ਪਰਚਾ, ਸਕੂਲਾਂ ਕਾਲਜਾਂ ਤੇ ਫੌਜਾਂ ਲਈ ਪ੍ਰਵਾਣਿਤ ਹੈ, ਦੇਸ਼ ਬਦੇਸ਼ ਬੜੀ ਦਿਲਚਸਪੀ ਨਾਲ ਪੜ੍ਹਿਆ ਜਾਂਦਾ ਹੈ, ਤੇ ਹਰ ਘਰ ਵਿਚ ਬੱਚੇ ਬੁੱਢੇ ਮਾਈ ਭਾਈ ਦੇ ਪੜਨ ਜੋਗ ਹੈ। ਜੇ ਅਜੇ ਤੁਸੀਂ ਇਸ ਦੇ ਗ੍ਰਾਹਕ ਨਹੀਂ ਬਣੇ ਤਾਂ ਅਜੋ ਹੀ ਪਹਿਲੀ ਫੁਰਸਤ ਵਿਚ ੬) ਮਨੀਆਰਡਰ ਰਾਹੀਂ ਭੇਜਕੇ ਇਸ ਦੇ ਗ੍ਰਾਹਕ ਬਣੋ, ਇਸਦਾ ਸਾਲਾਨਾ ਚੰਦਾ ਦੇਸ਼ ੬) ਤੇ ਪ੍ਰਦੇਸ਼ ੮) ਹੈ। ਕੋਈ ਘਰ ਇਸ ਦੇ ਪਾਠ ਤੋਂ ਵਿਰਵਾ ਨਹੀਂ ਰਹਿਣਾ ਚਾਹੀਏ।

ਚਿੱਠੀ ਪੱਤ੍ਰ ਕਰਨ ਤੇ ਮਨੀਆਰਡਰ ਭੇਜਣ ਦਾ ਪਤਾ:-



ਮੈਨੇਜਰ ‘ਖਾਲਸਾ ਸਮਾਚਾਰ' ਅੰਮ੍ਰਿਤਸਰ