ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੁਰ ਬਾਲਮ ਸਾਖੀਆਂ

ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਵਿਤ੍ਰ ਜੀਵਨ ਦੀਆਂ ਪਹਿਲੀਆਂ ਛੋਟੀਆਂ ਛੋਟੀਆਂ ੪੬ ਸਾਖੀਆਂ ਤੇ ਚ ਗੀਤ ਸੁਖੈਨ ਤੇ ਸਰਲ ਬੋਲੀ ਵਿਚ ਇਕ ਸੰਚੀ ਵਿਚ ਛਾਪੇ ਗਏ ਹਨ। ਪਿਛਲੇਰੇ ਚਾਰ ਸਾਲਾਂ ਵਿਚ ਜੋ ਛੋਟੇ ਛੋਟੇ ੪ ਟ੍ਰੈਕਟ ਛਪੇ ਸਨ ਉਨ੍ਹਾਂ ਨੂੰ ਇਸ ਪੋਥੀ ਵਿਚ ਇਕੱਠਾ ਕਰ ਦਿਤਾਗਿਆ ਹੈ। ਇਨ੍ਹਾਂ ਦੇ ਲਿਖੇ ਜਾਣ ਦਾ ਪ੍ਰਯੋਜਨ ਇਹੋ ਹੈ ਕਿ ਮਾਵਾਂ ਪਾਸ ਐਸੇ ਸੌਖੇ ਢੰਗ ਵਿਚ ਵਰਤੇ ਹਾਲਾਤ ਸ੍ਰੀ ਗੁਰੂ ਸਾਹਿਬਾਂ ਦੇ ਹੋਣ ਜੋ ਓਹ ਬੱਚਿਆਂ ਦੇ ਹੱਥ ਦੇ ਸੱਕਣ ਤੇ ਥੋੜੀ ਆਪਣੀ ਮਦਦ ਨਾਲ ਗੁਰੂ ਮਹਾਰਾਜ ਦੇ ਜੀਵਨ ਸਮਾਚਾਰਾਂ ਤੋਂ ਉਨ੍ਹਾਂ ਨੂੰ ਜਾਣੂ ਕਰ ਸਕਣ ਤਾਕਿ ਬਚਪਨ ਵਿਚ ਹੀ ਅਵਤਾਰ ਸ਼੍ਰੋਮਣ ਸ੍ਰੀ ਗੁਰੂ ਜੀ ਦੀ ਸੁਹਣੀ ਰਹਿਣੀ ਬਹਿਣੀ ਕਹਿਣੀ ਕਰਨੀ ਤੋਂ ਸਿਖ੍ਯਾ ਪ੍ਰਾਪਤ ਕਰਕੇ ਬੱਚੇ ਆਪਣੇ ਜੀਵਨ ਦੀਆਂ ਉੱਤਮ ਤੇ ਪੱਕੀਆਂ ਨੀਹਾਂ ਬੰਨ੍ਹ ਸਕਣ। ਇਹ ਪੋਥੀ ੧੮੬ ਪੰਨੇ ਦੀ ਹੈ ਤੇ ਕੀਮਤ ਹੈ ੧।), ਜਿਲਦ ਵਾਲੀ ਦਾ ੧।।।) (ਡਾਕ ਖਰਚ ਵੱਖਰਾ)।

ਇਸੇ ਤਰ੍ਹਾਂ ਦੀਆਂ ਕਲਗੀਧਰ ਪਾਤਸ਼ਾਹ ਜੀ ਦੀਆਂ ਬਾਲਮ ਸਾਖੀਆਂ (ਭਾਗ ੧) ਬੀ ਛਪ ਗਈਆਂ ਹਨ, ਇਸ ਵਿਚ ੭੨ ਸਾਖੀਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਆਰੰਭ ਦੀਆਂ ਤੇ ੬ ਗੀਤ ਦਿੱਤੇ ਗਏ ਹਨ। ਪੁਸਤਕ ੨੨੮ ਪੰਨੇ ਦੀ ਹੈ, ਕੀਮਤ ੧॥) ਬਿਨਾਂ ਜਿਲਦ ਤੇ ਜਿਲਦ ਵਾਲੀ ਦੇ ੨) ਹੈ। (ਡਾਕ ਖਰਚ ਵਖਰਾ)।

ਮਿਲਣ ਦਾ ਪਤਾ:-

ਮੈਨੇਜਰ-ਖਾਲਸਾ ਸਮਾਚਾਰ, ਹਾਲ ਬਾਜ਼ਾਰ ਅੰਮ੍ਰਿਤਸਰ