ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਰ੍ਹਾਂ ਇਸ ਰੰਗ ਵਿਚ ਰੰਗੇ ਗਏ ਕਿ ਮਨੁੱਖ ਜਨਮ ਨੂੰ ਜਿੱਤ ਲਿਆ।

੪. ਛੋਟੇ ਬੱਚਿਆਂ ਨਾਲ ਪਿਆਰ-

ਛੋਟੇ ਬਚਿਆਂ ਨਾਲ ਸੰਤ ਜੀ ਬੜਾ ਪਿਆਰ ਕਰਦੇ ਸੀ। ਅਸੀਂ ਸਕੂਲ ਪੜ੍ਹਨ ਜਾਂਦੇ ਸਾਂ; ਆਉਂਦੇ ਜਾਂਦੇ ਡੇਰੇ ਵਿਚ ਹੋਕੇ ਆਉਂਦੇ ਸਾਂ। ਸੰਗਰਾਂਦ, ਪੂਰਨਮਾਸ਼ੀ ਤੇ ਹੋਰ ਦਿਨ ਦਿਹਾਰ ਜਦੋਂ ਡੇਰੇ ਵਿਚ ਕੜਾਹ ਪ੍ਰਸ਼ਾਦ ਜਾਂ ਖੀਰ ਆਦਿਕ ਬਣਦੀ ਤਾਂ ਸੰਤ ਸਕੂਲ ਦੇ ਮੁੰਡਿਆਂ ਵਾਸਤੇ ਜ਼ਰੂਰ ਰਖ ਲੈਂਦੇ ਸਨ। ਜਦੋਂ ਛੁੱਟੀ ਹੁੰਦੀ ਤਦੋਂ ਹਿੰਦੂ, ਸਿਖ ਤੇ ਮੁਸਲਮਾਨ ਬੱਚੇ ਸਕੂਲੋਂ ਸਿੱਧੇ ਡੇਰੇ ਆ ਜਾਂਦੇ ਤੇ ਸੰਤ ਉਹਨਾਂ ਨੂੰ ਪ੍ਰੇਮ ਨਾਲ ਛਕਾਉਂਦੇ।

੫. ਚੋਰ ਚੋਰ ਨਹੀਂ ਸੰਗਾਊ ਲੋੜਵੰਦ ਹੈ-

ਸੰਤ ਨਿਹਾਲ ਸਿੰਘ ਜੀ ਬੜੀ ਕਰਨੀ ਵਾਲੇ ਤੇ ਸਮਦਰਸ਼ੀ ਪੁਰਸ਼ ਸਨ, ਉਹਨਾਂ ਦਾ ਰੂਹਾਨੀ ਦਰਜਾ ‘ਮੈਂ ‘ਮੇਰੀ’ ਦੇ ਖਿਆਲ ਤੋਂ ਬਹੁਤ ਉੱਚਾ ਸੀ। ਇਕ ਰਾਤ ਉਨ੍ਹਾਂ ਦੇ ਡੇਰੇ ਚੋਰ ਆ ਗਏ, ਗੁਰਦੁਵਾਰੇ ਦੀ ਪਿਛਲੀ ਕੰਧ ਨੂੰ ਪਾੜ ਦੇ ਕੇ ਅੰਦਰ ਵੜੇ, ਕੋਈ ਪੰਜਾਹ ਕੁ ਰਪੱਯਾਂ ਦਾ ਸਾਮਾਨ ਲੈ ਕੇ ਚਲੇ ਗਏ। ਸੇਵਾਦਾਰਾਂ ਨੂੰ ਦਿਨ ਚੜ੍ਹੇ ਖਬਰ ਹੋਈ, ਉਹ ਸੰਤਾਂ ਦੇ ਸੁਭਾਉ ਦੇ ਜਾਣੂ ਸਨ ਕਿ ਪੁਲਿਸ ਵਿਚ ਰੀਪੋਟ ਨਹੀਂ ਕਰਨਗੇ, ਇਸ ਕਰਕੇ ਉਨ੍ਹਾਂ ਨੇ ਇੱਟਾਂ ਮੰਗਵਾਈਆਂ ਤੇ ਗਾਰਾ ਬਣਾਉਣ ਲਗੇ ਤਾਂ ਕਿ ਉਸ ਪਾੜ ਨੂੰ ਬੰਦ ਕਰ ਦੇਣ। ਇੰਨੇ ਨੂੰ ਸੰਤ ਉਸ ਪਾਸੇ ਆ ਨਿਕਲੇ, ਪੁੱਛਣ ਲਗੇ ਕਿ ਇਹ ਕੀ ਕਰਨ ਲਗੇ ਹੋ? ਸੇਵਾਦਾਰਾਂ ਨੇ ਬੇਨਤੀ ਕੀਤੀ ਕਿ ਰਾਤ ਨੂੰ ਜਿਹੜਾ ਪਾੜ ਚੋਰ ਕਰ ਗਏ ਹਨ ਉਹ ਬੰਦ ਕਰਨ ਲਗੇ ਹਾਂ। ਸੰਤ ਇਹ ਗੱਲ ਸੁਣਕੇ ਕਹਿਣ ਲਗੇ ਕਿ:-

ਵਾਹਿਗੁਰੂ, ਵਾਹਿਗੁਰੂ, ਅਜਿਹਾ ਨਾ ਕਰੋ, ਐਵੇਂ ਇਕ ਘੜਾ ਲਿਆ ਕੇ ਇਸ ਦੇ ਵਿਚ ਰੱਖ ਦੇਵੋ, ਜਿਹੜਾ ਸੱਜਣ ਰਾਤ ਨੂੰ ਆਇਆ ਸੀ, ਉਹ ਲੋੜਵੰਦ ਤੇ ਸ਼ਰਮ ਵਾਲਾ ਬੰਦਾ ਹੋਣਾ ਹੈ, ਇਸੇ ਕਰਕੇ ਦਿਹਾੜੀ

-੧੫੪-