ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਐਸੀ ਖਿੱਚ ਤੇ ਸੁੰਦਰਤਾ ਸੀ ਕਿ ਆਪਦੇ ਹਥ ਪੈਰ ਬੜੇ ਮੁਲਾਇਮ ਸਨ। ਸਰੀਰ ਦੀ ਬਨਾਵਟ ਰਾਜ ਕੁਲ ਦਾ ਪਤਾ ਲਾ ਦਿੰਦੀ ਸੀ।

ਇਸ ਤਰ੍ਹਾਂ ਦੇ ਬਾਕਮਾਲ ਕਰਨੀ ਵਾਲੇ ਗੁਰਸਿਖ ਗੁਰੂ ਕੇ ਲਾਲ, ਨਾਮ ਪ੍ਰੇਮੀ ਤੇ ਸੁਖਮਨੀ ਸਾਹਿਬ ਦੇ ਦਿਲਦਾਦਰ ਆਸ਼ਕ, ਗ਼ੈਰ ਦੇਸ਼ ਵਿਚ ਪ੍ਰਚਾਰ ਕਰਦੇ ਤੇ ਜਗਤ ਨੂੰ ਸੁਖ ਦੇਂਦੇ, ਤਾਰਦੇ, ਕਿਸ ਨਿੰਮ੍ਰਤਾ ਤੇ ਤੇ ਆਪਾਵਾਰ ਸਾਦਗੀ ਵਿਚ ਦਿਨ ਗੁਜ਼ਾਰ ਗਏ ਹਨ ਕਿ ਸਿਖਾਂ ਨੂੰ ਆਪਣੇ ਐਸੇ ਰਤਨਾਂ ਦਾ ਪਤਾ ਤਕ ਨਹੀਂ ਤੇ ਦੂਜਿਆਂ ਦੇ ਪਾਸੋਂ ਜਾਕੇ ਥਹੁ ਪਤੇ ਲਗਦੇ ਤੇ ਕਰਨੀਆਂ ਦੇ ਜਲਵੇ ਹੱਥ ਆਉਂਦੇ ਹਨ।

-੧੫੧-