ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫਤਿਆਬਾਦ, ਕੰਦੂਰਾ, ਨੌਗਾਓਂ, ਭੱਦ੍ਰਾ ਆਦਿ ਦੇ ਜੰਗਲਾਂ ਮੈਦਾਨਾਂ ਵਿਚ ਵਿਚਰਦੇ ਕਦੇ ਕਦੇ ਕਿਸੇ ਦੀ ਨਜ਼ਰ ਪੈ ਜਾਂਦੇ ਸਨ। ਅਕਸਰ ਲੋਕ ਆਪ ਨੂੰ ਕਈ ਸੌ ਬਰਸ ਤੋਂ ਵਡੇਰੇ ਖਿਆਲ ਕਰਦੇ ਸਨ।

ਜਦ ਤੋਂ ਆਪ ਪ੍ਰਗਟ ਹੋਏ ਗਰੀਬਾਂ, ਮੁਸੀਬਤ ਮਾਰਿਆਂ ਤੇ ਦੁਖੀਆਂ ਦੀ ਸਹਾਇਤਾ ਨੂੰ ਅੱਪੜਦੇ ਰਹੇ ਤੇ ਜੇ ਕਿਸੇ ਪਰ ਕ੍ਰਿਪਾਲੂ ਹੋਏ, ਸਦਗਤੀ ਦੇ ਰਸਤੇ ਪਾਇਆ ਤਾਂ ਸੁਖਮਨੀ ਸਾਹਿਬ ਦੇ ਲੜ ਲਾਇਆ ਤੇ ਗੁਰਬਾਣੀ ਵਿਚ ਪਰੋ ਦਿਤਾ, ਚੁਨਾਂਚਿ ਅੰਦਾਵੇ ਵਿਚ ਚੋਬੇ ਬਿਨਾਯਕਰਾਉ ਜੀਨੇ ਸਾਨੂੰ ਆਪ ਦੱਸਿਆ ਸੀਕਿ ਸੰਤਾਂਦੇ ਦਰਸ਼ਨ ਹੋਣ ਵਾਲੇ ਥਾਂ ਦਿਨ ਰਾਤ ਸੁਖਮਨੀ ਸਾਹਿਬ ਦਾ ਅਖੰਡ ਪਾਠ ਹੁੰਦਾ ਰਹਿੰਦਾ ਹੈ।

ਆਪ ਦਾ ਚਲਾਣਾ ਪੋਹ ਵਦੀ ਪੰਜਵੀਂ ਸੰਮਤ ੧੯੭੫ ਬਿ: ਨੂੰ ਹੋਇਆ। ੧੮ ਸਾਲ ਆਪ ਦੀ ਸੁਹਬਤ ਤੇ ਸਤਿਸੰਗ ਦਾ ਲਾਭ ਆਮ ਤੌਰ ਤੇ ਖੁੱਲ੍ਹਾ ਲੋਕਾਂ ਨੂੰ ਪ੍ਰਾਪਤ ਹੁੰਦਾ ਰਿਹਾ, ਜਿਸ ਵਿਚ ਰਾਇ ਗਜਪਤ ਵਰਗੇ ਮਹਾਨ ਉਹਦੇਦਾਰ ਤੇ ਮਹਾਰਾਜਾ ਵਾਲੀਅਰ ਵਰਗੇ ਰਾਜੇ ਫੈਜ਼ਯਾਬ ਹੋਏ। ਗੁਵਾਲੀਅਰ ਵਿਚ ਇਸ ਮਹਾਰਾਜਾ ਸਾਹਿਬ ਦਾ ਸਥਾਪਤ ਕੀਤਾ ਗੁਰਦਵਾਰਾ ਕਾਇਮ ਹੈ।

ਇਤਨੀ ਤਪੱਸਯਾ ਕਰਕੇ, ਇਤਨੀ ਪਵਿੱਤ੍ਰਤਾ ਵਾਲੇ ਹੋਕੇ, ਇਤਨੀ ਬਾਣੀ ਤੇ ਨਾਮ ਦੇ ਰਸਮ ਤੇ ਸ਼ਕਤੀ ਸੰਪੰਨ ਜ਼ਿੰਦਗੀ ਦੇ ਮਾਲਕ ਹੋਕੇ ਆਪ ਨੇ ਆਪਣਾ ਹਸਬ ਨਸਬ ਤੇ ਨਾਮ ਤਕ ਕਿਸੇ ਨੂੰ ਨਹੀਂ ਦੱਸਿਆ। ਕਿਸੇ ਥਾਂ ਆਪ ਨੂੰ ਨੰਗੇ ਬਾਬਾ ਜੀ ਸੱਦਦੇ ਸਨ, ਕਿਸੇ ਥਾਂ ਗੁੱਛੀ ਵਾਲੇ ਤੇ ਆਮ ਛਾਲੋਨੇ ਵਾਲੇ ਬਾਬਾ ਜੀ। ਇਹ ਨਾਮ ਬੀ ਲੋਕਾਂ ਨੇ ਆਪੇ ਰੱਖ ਲਏ ਸਨ। ਇਕ ਵੇਰ ਬੱਚਿਆਂ ਨਾਲ ਖੇਲਦੇ ਆਪ ਦੇ ਮੂੰਹੋਂ ਨਿਕਲਿਆ ਸੀ ਕਿ ਸਾਡੇ ਘਰ ਵਿਚ ਸੋਨੇ ਚਾਂਦੀ ਦੀਆਂ ਲਕੜੀਆਂ ਲਗੀਆਂ ਸਨ, ਜਿਸ ਤੋਂ ਅਨੁਮਾਨ ਕੀਤਾ ਗਿਆ ਸੀ ਕਿ ਆਪ ਪੰਜਾਬ ਦੇ ਕਿਸੇ ਸਿੱਖ ਰਾਜਾ ਦੇ ਘਰਾਣੇ ਦੇ ਨੌ-ਨਿਹਾਲ ਸਨ।

ਦੇਖਣ ਵਾਲੇ ਦੱਸਦੇ ਹਨ ਕਿ ਆਪਦੀ ਸੂਰਤ ਪਵਿੱਤ੍ਰਤਾ ਦਾ ਨਕਸ਼ ਦਿੱਸ ਪੈਂਦੀ ਸੀ, ਦਰਸ਼ਨ ਕਰਦਿਆਂ ਅੱਖਾਂ ਪਰੇ ਨਹੀਂ ਸਨ ਹਟਦੀਆਂ,

-੧੫੦-