ਇਹ ਸਫ਼ਾ ਪ੍ਰਮਾਣਿਤ ਹੈ

ਕੀਤਾ ਕਰੋ। ਇਸਤਰ੍ਹਾਂ ਉਸ ਥਾਉਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਆਰੰਭ ਹੋਇਆ। ਫਿਰ ਇਕ ਵੇਰ ਕੁਛ ਗੁਰੂ ਕੇ ਸਿਖ ਆਏ ਉਨ੍ਹਾਂ ਨੂੰ ਕਹਿਕੇ ਦਸਾਂ ਗੁਰੂ ਸਾਹਿਬਾਨ ਦਾ ਇਤਿਹਾਸ ਮੰਗਵਾ ਦਿਤਾ।

੧੧. ਪਰਜਾ ਪਿਆਰ-

ਇਕ ਵਾਕਿਆ ਆਪ ਦੇ ਪਰਜਾ ਪਿਆਰ ਦਾ ਇਸ ਪ੍ਰਕਾਰ ਹੈ:- ਪੂਰਬ ਵਲ ਤੱਲਕੇਦਾਰ ਹੁੰਦੇ ਹਨ ਤੇ ਕਾਸ਼ਤਕਾਰ ਜ਼ਿਮੀਂਦਾਰ ਦਾ ਜ਼ਿਮੀਂ ਤੇ ਕੋਈ ਹੱਕ ਮਾਲਕੀ ਨਹੀਂ ਹੁੰਦਾ, ਪਰ ਚੋਬੇ ਜੀ ਦੱਸਦੇ ਹਨ ਕਿ ਆਪ ਨੇ ਕਿਤਨੇ ਰਾਹਕ ਮੌਰੂਸੀ ਕਰ ਦਿੱਤੇ ਤੇ ਕੁਛ ਰਾਹਕਾਂ ਦੇ ਲੜਕੇ ਪੜ੍ਹਾਕੇ ਆਪਣੇ ਕੰਮਾਂ ਤੇ ਲਾ ਦਿਤੇ। ਮੌਰੂਸੀ ਓਹ ਰਾਹਕ ਹੁੰਦੇ ਹਨ ਜੋ ਜ਼ਿਮੀਂ ਦੇ ਮਾਲਕ ਤਾਂ ਨਹੀਂ ਹੁੰਦੇ, ਪਰ ਤਅੱਲਕੇਦਾਰ ਉਨ੍ਹਾਂ ਨੂੰ ਬੇਦਖਲ ਨਹੀਂ ਕਰ ਸਕਦਾ। ਇਸੀ ਤਰ੍ਹਾਂ ਕਈਆਂ ਨੂੰ ਵਿਆਜ ਛਡ ਦਿਤਾ, ਇਹ ਸਭ ਕੰਮ ਸੰਤਾਂ ਦੀ ਮਿਹਰ ਨਾਲ ਹੋਏ। ਇਸੀ ਤਰ੍ਹਾਂ ਇਕ ਵੇਰੀ ਸੰਤਾਂ ਨੂੰ ਬਾਗਾਂ ਵਿਚ ਫਿਰਦਿਆਂ ਰੱਯਤ ਦੇ ਕੁਛ ਆਦਮੀਆਂ ਨੇ ਆਪਣੇ ਦੁੱਖ ਸੁਣਾਏ ਕਿ ਚੋਬ ਜੀ ਦੇ ਕਰਿੰਦੇ ਸਾਡੇ ਤੇ ਜ਼ੁਲਮ ਕਰਦੇ ਹਨ। ਇਹ ਸਭ ਕੁਛ ਸੁਣਦੇ ਰਹੇ, ਹੋਰ ਲੋਕ ਮਹਾਤਮਾਂ ਜਾਣਕੇ ਆਉਂਦੇ ਤੇ ਹਾਲ ਦੱਸਦੇ ਰਹੇ। ਉਥੇ ਬੈਠੇ ਹੀ ਆਪ ਨੇ ਚੋਬੇ ਜੀ ਨੂੰ ਬੁਲਾ ਭੇਜਿਆ ਤੇ ਜਿਥੇ ਸਾਰੇ ਬੈਠੇ ਸੇ ਇਕ ਪੱਥਰ ਤੇ ਆਪ ਬੈਠ ਗਏ। ਫਿਰ ਸੰਤਾਂ ਨੇ ਪੁੱਛਿਆ-'ਬੋਲੋ ਇਥੇ ਜਵਾਦ ਦਿਓਗੇ ਕਿ ਓਥੇ? ਇਥੇ ਮੌਕਾ ਹੈ ਕਿ ਲੇਖਾ ਚੁਕਾ ਸਕੋ ਤੇ ਅਗੇ ਪਕੜ ਨਾ ਹੋਵੇ, ਓਥੇ ਮੌਕਾ ਨਹੀਂ ਹੋਵੇਗਾ ਕਿ ਲੇਖਾ ਚੁੱਕਾ ਸਕੋ।' ਚੋਬੇ ਜੀ ਨੇ ਬਿਨੈ ਕੀਤੀ ਕਿ ‘ਮੌਕਾ ਤਾਂ ਹੁਣ ਚੰਗਾ ਹੈ, ਪਰ ਮੈਂ ਕਰਾਂ ਕਿਵੇਂ?' ਸੰਤ ਕਹਿਣ ਲਗੇ-'ਜੋ ਤੂੰ ਰੱਯਤ ਨੂੰ ਮਿਲਦਾ ਨਹੀਂ ਤੇ ਅੰਦਰ ਬਹਿ ਗਿਆ ਹੈਂ, ਉਹ ਛਡ,ਆਪ ਕੰਮ ਕਰ ਕੇ ਰੱਯਤ ਵਿਚ ਆਪ ਫਿਰ।' ਚੋਬੇ ਜੀ ਤਦੋਂ ਏਕਾਂਤ ਸੇਵੀ ਹੋਏ ਹੋਏ ਸਨ ਤੇ ਦੱਸਦੇ ਹਨ ਕਿ ਮੈਂ ਹੁਕਮ ਮੰਨਕੇ ਐਸਾ ਹੀ ਕੀਤਾ। ਫਿਰ ਤਾਂ ਮੈਨੂੰ ਪਤਾ ਲਗ ਗਿਆ ਕਿ ਕਾਰਿੰਦੇ ਸੱਚ

-੧੪੩-