ਇਹ ਸਫ਼ਾ ਪ੍ਰਮਾਣਿਤ ਹੈ

'ਜਲਵਾ ਮੁਰਸ਼ਦ' ਪਸਤਕ ਵੀ ਘੱਲੀ ਸੀ। ਇਉਂ ਜੋ ਹਾਲਾਤ ਅਸੀਂ ਜਮਾ ਕਰ ਸਕੇ ਹਾਂ, ਇਥੇ ਦੇਂਦੇ ਹਾਂ।

੩. ਪਹਿਲੇ ਹਾਲਾਤ-

ਛਾਲੋਨੇ ਵਾਲੇ ਬਾਬਾ ਜੀ ਦਾ ਜਨਮ ਕਿਸ ਸੰਮਤ ਵਿਚ ਹੋਇਆ? ਕਿਸ ਨਗਰ, ਗਿਰਾਂ, ਘਰਾਣੇ ਵਿਚ ਹੋਇਆ? ਨਾਮ ਕੀਹ ਸੀ? ਕੁਛ ਪਤਾ ਨਹੀਂ ਤੇ ਉਨ੍ਹਾਂ ਨੇ ਕਦੇ ਕਿਸੇ ਨੂੰ ਨਹੀਂ ਦੱਸਿਆ। ਪਹਿਲੀ ਉਮਰ ਕਿੱਥੇ ਤੇ ਕਿਵੇਂ ਬੀਤੀ? ਬੰਦਗੀ ਕਿੱਥੇ ਕੀਤੀ? ਇਨ੍ਹਾਂ ਗੱਲਾਂ ਦਾ ਭੀ ਥਹੁ ਨਹੀਂ। ਜਦੋਂ ਆਪ ਕਿਸੇ ਇਨਸਾਨ ਨੂੰ ਮਿਲੇ ਤਾਂ ਇਹੋ ਖਯਾਲ ਪਸਰਿਆ ਕਿ ਭਿੰਡ ਦੇ ਦੂਰ ਨੇੜੇ ਬਨਾਂ ਵਿਚ ਰਹਿੰਦੇ ਹਨ ਤੇ ਪੁੰਨਾਂ ਨਾਲ ਕਦੇ ਕਿਸੇ ਨੂੰ ਮਿਲ ਜਾਂਦੇ ਹਨ। ਚਬੇ ਬਿਨਾਯਕਰਾਉ ਜੀ ਦੱਸਦੇ ਸਨ ਕਿ ਲੋਕ ਉਨ੍ਹਾਂ ਨੂੰ ਵੱਡੀ ਉਮਰ ਵਾਲਾ ਪੁਰਾਤਨ ਪ੍ਰੇਮੀ ਸਮਝਦੇ ਸਨ। ੧੯੨੨ ਬਿਕ੍ਰਮੀ ਤੋਂ ਪਹਿਲੇ ਦਾ ਪਤਾ ਉਨ੍ਹਾਂ ਦਾ ਬਹੁਤ ਹੀ ਘੱਟ ਮਿਲਦਾ ਹੈ। ੧੯੨੨ ਤੋਂ ਬਾਦ ਛੇ ਸਾਲ ਤਕ ਭਿੰਡ, ਤੌਰ ਘਾਰ, ਗੁਵਾਲਿਯਰ ਦੇ ਪਹਾੜਾਂ ਤੇ ਨਦੀ ਚੰਬਲ ਦੇ ਕਿਨਾਰਿਆਂ ਤੇ ਡਰਾਉਣੇ ਜੰਗਲਾਂ ਵਿਚ ਟਿਕਣ ਦਾ ਪਤਾ ਚਲਦਾ ਹੈ। ਚੰਬਲ ਤੋਂ ਪਾਰ ਆਗਰੇ ਦੇ ਜ਼ਿਲੇ ਵਿਚ ਫ਼ਤਹਬਾਦ, ਜਸਾਰ, ਕਚੂਰਾਹ, ਨੌਗਾਉਂ ਤੇ ਭਾਟਰਵਰ ਦੇ ਜੰਗਲਾਂ ਤੇ ਮੈਦਾਨਾਂ ਵਿਚ ਆਪ ਟਿਕਦੇ ਰਹੇ ਹਨ। ਇਧਰ ਅਕਸਰ ਲੋਕਾਂ ਨੂੰ ਮਿਲੇ ਤੇ ਫੇਜ਼ ਪਹੁੰਚਾਇਆ। ਅਜ ਤਕ ਲੋਕੀਂ, ਜਿਨ੍ਹਾਂ ਨੂੰ ਆਪ ਜੀ ਤੋਂ ਸੁਖ ਮਿਲੇ ਲੱਝਦੇ ਹਨ, ਓਹ ਲੱਕ ਦੱਸਦੇ ਹਨ ਕਿ ਸੰਤਾਂ ਦਾ ਮਿਲਣਾ ਬਿਜਲੀ ਦੇ ਲਿਸ਼ਕਾਰ ਵਾਂਗੂੰ ਹੁੰਦਾ ਸੀ। ਅਚਾਨਕ ਕਿਸੇ ਦੁਖੀਏ ਨੂੰ ਮਿਲੇ, ਦੁਖ ਦੂਰ ਕੀਤਾ ਅਰ ਕਿਸੇ ਪ੍ਰੇਮੀ ਨੂੰ ਉਸ ਦੇ ਸਿੱਕਾਂ ਤੇ ਅਰਦਾਸੇ ਕਰਦਿਆਂ ਆ ਮਿਲੇ, ਪਰ ਜਿਵੇਂ ਅਚਾਨਕ ਆ ਮਿਲੇ ਤਿਵੇ ਅਚਾਨਕ ਹੀ ਜੰਗਲਾਂ ਵਿਚ ਗੁੰਮ ਹੋ ਗਏ। ਦੁਖੀਆਂ ਦੇ ਦੁਖਾਂ ਪਰ ਪਸੀਜਦੇ ਤੇ ਸਹਾਇਤਾ ਕਰਕੇ ਫੇਰ ਗੁੰਮ ਹੋ ਜਾਂਦੇ ਸੇ। ਇਹ ਬੀ ਪਤਾ ਚਲਦਾ ਹੈ ਕਿ ਆਪ ਨੇ ਬੜੇ ਕਠਨ ਤਪ ਤੇ

-੧੩੪-