ਇਹ ਸਫ਼ਾ ਪ੍ਰਮਾਣਿਤ ਹੈ

ਅਸਥੂਲਤਾ ਕੋ ਪਾਵਤਾ ਹੈ ਜਬ, ਤਬ ਸਹੰਸਰ, ਲਾਖੋਂ ਜੀਵ ਤਿਸ ਕੇ ਆਸ਼੍ਰਿਤ ਹੋਕਰ ਸੁਖ ਪਾਵਤੇ ਹੈਂ, ਤੈਸੇ ਹੀ ਆਂਬ ਕਾ ਬ੍ਰਿਛ ਸਮਝਣਾ, ਸੋ ਤਿਸਤੇ ਭੀ ਅਧਿਕ ਭਾਈ ਸੁਵਾਇਆ ਸਿੰਘ ਸਰਬ ਜੀਵੇਂ ਕੇ ਸੁਖ ਸਰੂਪ ਪੰਘੂੜੇ ਮੋਂ ਲਡਾਵਤੇ ਭਏ"।

"ਐਸਾ ਪੁਰਖ ਅਵਤਾਰੋਂ ਕੇ ਪਾਸ ਭੀ ਨਾ ਕੋਊ ਹੂਆ ਹੋਵੇਗਾ, ਜੈਸਾ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਕੇ ਦਰਬਾਰ ਆਗੇ ਪਰਪਾ (ਛਬੀਲ) ਕੇ ਲਾਵਣੇ ਵਾਲੇ ਭਾਈ ਸੁਵਾਇਆ ਸਿੰਘ ਜੀ ਭਏ ਹੈਂ। ਸੋ ‘ਦਿਨ ਦਿਨ ਚੜਹਿ ਸਵਾਇਆ’ ਭਾਵ ਗੁਰ ਭਗਤੀ ਤੇ ਪ੍ਰੇਮਾ ਭਗਤੀ ਤੇ ਸ੍ਰੀ ਵਾਹਿਗੁਰੂ ਨਾਮ ਸਿਮਰਨ ਜਿਨ ਮੋਂ ਅਤਿਸੈ ਕਰਕੇ ਬ੍ਰਿਧਤਾ ਕੋ ਪਾਵਤਾ ਭਇਆ, ਆਪਾ ਭਾਵ ਖੋਇ ਕਰਕੇ ਨਿਰਗੁਣ ਸਰੂਪ ਮੇਂ ਇਸਥਿਤ ਹੋਵਣਾ। ਜੈਸੇ ਮਹਾਂਵੈਰਾਗੀ ਵੀ ਐਸਾ ਨਹੀਂ ਹੋਵੈ ਨਿਰਲੱਖਤਾ ਵਾਲਾ। ਜੈਸੇ ਭਾਈ ਗੁਰਦਾਸ ਜੀ ਕਥਨ ਕਰੀ ਹੈ:-

'ਜਿਉਂ ਕਰਿ ਮੈਲੇ ਚੀਥੜੇ ਹੀਰਾ ਲਾਲ ਅਮੋਲ ਲਪੇਟਾ'

ਐਸੇ ਹੀ ਮੈਲੇ ਅੰਬਰੋਂ ਮੇਂ ਭਾਈ ਸੁਵਾਇਆ ਸਿੰਘ ਜੀ ਮਹਾਂਰਤਨ ਰੂਪ ਨਿਵਾਸ ਕਰਤੇ ਭਏ। ਪ੍ਰੰਤੂ ਪਾਰਖੂ ਰੂਪ ਦਿਬਦ੍ਰਿਸ਼ਟੀ ਟੀ ਵਾਲੇ ਤਹਾਂ ਹੀ ਲਖ ਲੇਤੇ ਭਏ।"

ਸ੍ਰੀ ਮਾਨ ਸੰਤ ਸੁਵਾਇਆ ਸਿੰਘ ਜੀ ਬਾਬਤ ਸ੍ਰੀ ਮਾਨ ਸੰਤ ਭਾਈ ਸ਼ਾਮ ਸਿੰਘ ਜੀ ਦੀ ਇਹ ਗੁਵਾਹੀ ਦੱਸਦੀ ਹੈ ਕਿ ਸੰਤ ਭਾਈ ਸੁਵਾਇਆ ਸਿੰਘ ਜੀ ਇਕ ਬੀਤਰਾਗ ਗੁਰਮੁਖ ਮਹਾਂ ਪੁਰਖ ਸੇ, ਜਿਨ੍ਹਾਂ ਨੇ ਆਪਣੀ ਅਯੂ ‘ਬ੍ਰਹਮ ਗਿਆਨੀ ਪਰਉਪਕਾਰ ਉਮਾਹਾ' ਦੇ ਮਹਾਂ ਵਾਕ ਤੇ ਵਰਤੌਂ ਕਰਕੇ ਸਿਮਰਨ ਤੇ ਉਪਕਾਰ ਵਿਚ ਬਿਤਾਈ। ਆਪ ਕਰਮ ਵੀਰ, ਤੇ ਧਰਮ ਵੀਰ ਤੇ ਨਾਮ ਰਸਿਕ ਹੋਣ ਦਾ ਮਾਣ ਪ੍ਰਾਪਤ ਕਰ ਗਏ। ਇਸੀ ਤਰ੍ਹਾਂ ਸੰਤ ਲਖਬੀਰ ਸਿੰਘ ਜੀ ਦੀ ਆਪ ਦੀ ਨਾਮ ਆਰੂੜਤਾ ਬਾਬਤ ਬੜੀ ਉੱਚੀ ਰਾਇ ਸੀ।

-੧੩੦-