ਇਹ ਸਫ਼ਾ ਪ੍ਰਮਾਣਿਤ ਹੈ

੮. ਸੰਤ ਸ਼ਾਮ ਸਿੰਘ ਜੀ ਦੀ ਗੁਵਾਹੀ-

ਫਾਰਸੀ ਦੀ ਅਖਾਵਤ ਹੈ ਕਿ ‘ਵਲੀ ਰਾ ਵਲੀ ਮੈ ਸ਼ਨਾਸਦ’ ਅਰਥਾਤ ਵਲੀ ਨੂੰ ਵਲੀ ਹੀ ਪਛਾਣਦਾ ਹੈ, ਇਹ ਗਲ ਸੋਲਾਂ ਆਨੇ ਠੀਕ ਹੈ। ਜਿਵੇਂ ਡਾਕਟਰ ਦੇ ਗੁਣਾਂ ਦਾ ਡਾਕਟਰ ਹੀ ਚੰਗਾ ਜਾਣੂ ਹੋ ਸਕਦਾ ਹੈ, ਕੁਮਿਹਾਰ ਨਹੀਂ ਹੋ ਸਕਦਾ। ਜਿਵੇਂ ਸ਼ਸਤਰ ਵਿਦਯਾ ਦੇ ਪੰਡਤ ਦੀ ਯੋਗਤਾ ਦਾ ਅਨੁਮਾਨ ਸ਼ਸਤਰ ਧਾਰੀ ਹੀ ਲਗਾ ਸਕਦਾ ਹੈ, ਲੂਣ ਤੇਲ ਵੇਚਣ ਵਾਲਾ ਬਣੀਆਂ ਨਹੀਂ। ਤਿਵੇਂ ਸੰਤ ਤੇ ਗੁਰਮੁਖਾਂ ਬਾਬਤ ਉਸੇ ਆਦਮੀ ਦੀ ਰਾਏ ਵਜ਼ਨਦਾਰ ਹੋ ਸਕਦੀ ਹੈ, ਜਿਸ ਨੇ ਆਤਮ ਵਿਦਯਾ ਪਾਈ ਹੋਵੇ, ਜਿਸ ਨੇ ਪਰਮਾਰਥ ਦੀ ਸਿੱਧੀ ਲਈ ਸਾਧਨ ਸਾਧੇ ਹੋਣ ਤੇ ਘਾਲਾਂ ਘਾਲੀਆਂ ਹੋਣ ਤੇ ਮੰਨੇ ਹੋਏ ਸੰਤ ਹੋਣ।

ਸੰਤ ਭਾਈ ਸੁਵਾਇਆ ਸਿੰਘ ਜੀ ਕਿਸ ਅਵਸਥਾ ਵਿਚ ਪੁੱਜੇ ਹੋਏ ਸਨ ਤੇ ਉਨ੍ਹਾਂ ਦਾ ਜੀਵਨ ਗੁਰਸਿੱਖੀ ਦੇ ਨੁਕਤੇ ਤੋਂ ਕਿੰਨਾ ਕਾਮਯਾਬ ਜੀਵਨ ਸੀ? ਜੇ ਇਸ ਗਲ ਦੀ ਟੋਹ ਲਾਉਣੀ ਹੋਵੇ ਤਦ ਕਿਸੇ ਨਾਮ ਅਭੜਾਸੀ, ਗੁਰਮੁਖ ਦੀ ਜ਼ੁਬਾਨੀ ਹੀ ਮਲੂਮ ਹੋ ਸਕਦਾ ਹੈ। ਸ੍ਰੀ ਅੰਮ੍ਰਿਤਸਰ ਵਿਚ ਸੰਤ ਭਾਈ ਸ਼ਾਮ ਸਿੰਘ ਜੀ ਇਕ ਬੜੇ ਹੀ ਉੱਚ ਜੀਵਨ ਵਾਲੇ ਮਹਾਂ ਪੁਰਖ ਹੋਏ ਹਨ। ਆਪ ਦੀ ਨਾਮ ਤੇ ਸੇਵਾ ਵਾਲੀ ਜ਼ਿੰਦਗ ਇਕ ਮੰਨੀ ਹੋਈ ਗਲ ਹੈ, ਆਪ ਨੇ ਸੰਤ ਭਾਈ ਸੁਵਾਇਆ ਸਿੰਘ ਜੀ ਬਾਬਤ ਲਿਖਿਆ ਹੈ ਕਿ:-

"ਸ੍ਰੀ ਭਾਈ ਸੁਵਾਇਆ ਸਿੰਘ ਜੀ ਸੰਤ ਲਵਨ ਕੀ ਪੂਤਰੀ ਵਤ ਗੁਰ ਰੂਪੀ ਨਦੀ ਮੇਂ ਜਾਤੇ ਹੀ ਓਹੀ ਰੂਪ ਹੂਏ। ਭਾਵ ਕਿਆ ਕਿ ਗੁਰੂ ਬਿਨਾਂ ਆਪਨਾ ਤਨ ਮਨ ਧਨ ਜੁਦਾ ਨਾ ਰਹਾ: ਜੋ ਇਹ ਮੇਰੀ ਚੀਜ਼ ਹੈ, ਇਸ ਕੋ ਮੈਂ ਵਰਤੋਂ ਗਾ, ਇਹ ਹੰਗਤਾ ਰੂਪੀ ਸਿਵੀ ਕੀੜਾ ਹੋਤਾ ਹੈ, ਸੋ ਤਿਨੋਂ ਕਾ ਪ੍ਰਿ੍ਥਮ ਹੀ ਨਸ਼ਟ ਹੋ ਗਿਆ ਸੀ ਨਿਰਹੰਗਤਾ ਰੂਪੀ ਬਜਰ ਲਗਣੇ ਸੇ। ਤਾਂ ਤੇ ਭਗਤੀ ਰੂਪੀ ਪਨੀਰੀ ਸ਼ੁਭ ਇੱਛਾ ਰੂਪ ਸੋਂ ਅਤਿਸੈ ਕਰ ਬ੍ਰਿਧਮਾਨ ਭਈ। ਜੈਸੇ ਬਟ ਕਾ ਬੀਜ ਸੂਖਮ ਤੇ

-੧੨੯-