ਇਹ ਸਫ਼ਾ ਪ੍ਰਮਾਣਿਤ ਹੈ

ਧੋਤਿਓਸੁ। ਪੱਲੇ ਨੇ ਹੁਣ ਮੰਜਾ ਡਾਹ ਕੇ ਪਾਟੀ ਹੋਈ, ਪਰ ਘਰ ਦੀ ਧੋਤੀ ਹੋਈ ਦੁਹੱਤੀ ਵਿਛਾ ਦਿਤੀ ਸੀ। ਸਾਹਿਬ ਬੈਠ ਗਏ। ਕੁਛ ਚਿਰ ਸਾਹਿਬ ਮਾਂ ਪੁੱਤ ਨਾਲ ਪਰਮਾਰਥ ਦੀਆਂ ਗੱਲਾਂ ਬਾਤਾਂ ਕਰਦੇ ਰਹੇ, ਫੇਰ ਆਖਣ ਲੱਗੇ-'ਮਾਈ! ਪ੍ਰਸ਼ਾਦੇ ਤਿਆਰ ਕਰ’।ਉਹ ਆਖਣਲਗੀ: ‘ਸਤਿਬਚਨ ਮਹਾਰਾਜ!’ ਘਰ ਵਿਚ ਢਾਈ ਕੁ ਸੇਰ ਆਟਾ ਤੇ ਅੱਧ ਕੁ ਸੇਰ ਦਾਲ ਸੀ, ਉਸ ਵੇਲੇ ਘਿਉ ਸੁੱਖ ਸੀ। ਮਾਈ ਘਬਰਾਈ ਤੇ ਸ਼ਰਮ ਬੀ ਆਈ,ਪਰ ਗ਼ਰੀਬੀ ਨੂੰ ਕੀਕੂੰ ਤ੍ਰੋੜਕੇ ਸੱਟ ਦੇਵੇ। ਸੋ 'ਧੰਨ ਗੁਰੂ’, ‘ਧੰਨ ਗੁਰੂ’ ਕਰਦੀ ਉੱਠੀ, ਦਾਲ ਧਰ ਦਿੱਤੀ ਤੇ ਆਟਾ ਗੁੰਨ੍ਹ ਲਿਆ। ਦਾਲ ਰਿੱਝ ਗਈ। ਮਾਈ ਨੇ ਹੁਣ ਪ੍ਰਸ਼ਾਦੇ ਪਕਾ ਲਏ ਤੇ ਭੇਟ ਕਰਕੇ ਆਖਣ ਲਗੀ- ਗ਼ਰੀਬ ਨਿਵਾਜ! ਰੋਟੀ ਤਾਂ ਪੱਕ ਗਈ ਹੈ ਪਰ...।

ਸਤਿਗੁਰ-ਤੇ ਪਰ ਕਾਹਦੀ ਮਾਈ?

ਮਾਈ (ਚਰਨੀ ਢਹਿਕੇ)-ਪਰ ਪਾਤਸ਼ਾਤ ਰੋਟੀਆਂ ਰੁੱਖੀਆਂ ਹਨ।

ਤਾਂ ਸਾਹਿਬ ਕਹਿਣ ਲੱਗੇ-ਕਣਕ ਦੀ ਚੋਪੜੀ ਕੀਹ ਤੇ ਨਾ ਚੋਪੜੀ ਕੀਹ। ਇੰਨੇ ਨੂੰ ਬਕਾਲੇ ਤੋਂ ਸੰਗਤਾਂ ਅਤੇ ਸ੍ਵਾਰ ਆ ਪਹੁੰਚੇ। ਸਤਿਗੁਰਾਂ ਨੇ ਕਿਹਾ-ਪੱਲਿਆ! ਹੱਥ ਧੁਆ ਤੇ ਪੰਗਤ ਲੁਆ ਦੇਹ। ਸਾਰੇ ਆਏ ਸਜਣ ਭੁੰਞੇ ਹੀ ਪੰਗਤ ਲਾ ਕੇ ਬਹਿ ਗਏ ਤੇ ਸੱਚੇ ਪਾਤਸ਼ਾਹ ਜੀ ਨੇ ਇਕ ਇਕ ਪ੍ਰਸ਼ਾਦਾ ਉੱਤੇ ਦਾਲ ਪਾਕੇ ਆਪ ਵਰਤਾਉਣਾ ਸ਼ੁਰੂ ਕਰ ਦਿਤਾ। ਮਾਈ ਤੇ ਪੱਲਾ ਸ਼ਰਮਦੇ ਸਨ, ਅਸਚਰਜ ਹੁੰਦੇ ਸਨ ਤੇ ਮਿਹਰਾਂ ਦੇ ਕੌਤਕ ਤੱਕ ਤੱਕ ਕੇ ਦ੍ਰਵਦੇ ਜਾਂਦੇ ਸਨ, ਫੇਰ ਸੰਕੁਚਦੇ ਸਨ ਕਿ ਕਿੰਨਿਆਂ ਕੁ ਨੂੰ ਢਾਈ ਤ੍ਰੈ ਸੇਰ ਆਟਾ ਪੂਰਾ ਹੋਵੇਗਾ। ਇੰਨੇ ਨੂੰ ਸੰਗਤ ਹੋਰ ਆ ਗਈ: ਪਰ ਨਾਲ ਹੀ ਪਿੰਡ ਵਿਚ ਜੋ ਸਿੱਖਾਂ ਦੇ ਘਰ ਸਨ; ਉਨ੍ਹਾਂ ਨੂੰ ਪਤਾ ਲਗ ਗਿਆ ਕਿ ਸੱਚੇ ਪਾਤਸ਼ਾਹ ਆਏ ਹਨ। ਸਾਰੇ ਦੁੱਧ, ਦਹੀਂ, ਰਸਦਾਂ ਲੈ ਕੇ ਆ ਹਾਜ਼ਰ ਹੋਏ। ਪੱਲੇ ਦੇ ਘਰ ਮੰਗਲਾ-ਚਾਰ ਹੋ ਗਿਆ। ਮੱਖਣ ਤੇ ਘਿਉ, ਪ੍ਰਸ਼ਾਦੇ ਤੇ ਦੁੱਧ ਆ ਗਏ। ਸੰਗਤ ਬੀ ਵਧ ਰਹੀ ਹੈ, ਸਾਮਾਨ ਵੀ ਵਧ ਰਹੇ ਹਨ ਤੇ ਸਾਰਿਆਂ ਜੋਗਾ ਅੰਨ

-੧੨੫-