ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਰਕੇ ਉਸ ਦੇ ਸਰੀਰ ਨੂੰ ਸਵਾ ਵਿਚ ਜੋਈ ਰਖਦੇ ਤੇ ਮਨ ਨੂੰ ਪਹਿਲਾਂ ਬਾਣੀ ਨਾਲ ਧੱਦੇ ਤੇ ਫੇਰ ਨਾਮ ਦੇ ਅਭਯਾਸ ਵਿਚ ਲਾ ਦਿੰਦੇ। ਅੰਮ੍ਰਿਤ ਵੇਲੇ ਜਾਗਣਾ, ਡੇਰੇ ਦੀ ਸਫਾਈ ਕਰਨੀ, ਦੀਵਾਨ ਸਜਾਉਣਾ, ਸੰਗਤ ਦੀ ਸੇਵਾ ਕਰਨੀ, ਦੀਵਾਨ ਦੇ ਮਗਰੋਂ ਲੰਗਰ ਤਿਆਰ ਕਰਨਾ, ਵਰਤਾਉਣਾ, ਆਏ ਜੀ ਨਾਲ ਰਾਜ਼ੀ ਰਹਿਣਾ, ਕਿੰਨੀ ਖੇਚਲ ਆਵੇ ਰੰਜ ਨਾ ਹੋਣਾ, ਦੂਸਰੇ ਦੇ ਵਾਕ ਕੁਵਾਕ ਸਹਿਣੇ, ਇਹ ਸਾਰੀ ਤਤਿੱਖਯਾ ਗੱਦੀ ਵਾਲੇ ਸੰਤ ਆਪਣੇ ਮਗਰ ਲਗਣ ਵਾਲੇ ਜਰਯਾਸੂ ਨੂੰ ਸਿਖਾਲਦੇ ਹੁੰਦੇ ਸਨ।

ਅੱਡਣਸ਼ਾਹੀ ਡੇਰਿਆਂ ਵਿਚ ਭੁੱਖੇ ਨੂੰ ਪ੍ਰਸ਼ਾਦਾ, ਜ਼ਖਮੀਆਂ ਨੂੰ ਮੱਲ੍ਹਮ ਤੇ ਤਾਪ ਵਾਲਿਆਂ ਨੂੰ ਗਲੋ ਆਦਿਕ ਮਿਲਦੀ ਹੁੰਦੀ ਸੀ। ਆਪਣੇ ਨਿਰਬਾਹ ਵਾਸਤੇ ਅਕਸਰ ਅੱਡਣਸ਼ਾਹੀ ਸਾਧ ਮੁੰਬ ਕੁੱਟਦੇ, ਵਾਣ ਵੱਟਦੇ ਤੇ ਇਸ ਦੀ ਵੱਟਕ ਪਰ ਨਿਰਬਾਹ ਟੋਰਦੇ ਸਨ। ਰੱਸੀਆਂ, ਦਾਵਣਾਂ ਆਦਿ ਤੇ ਮੁੱਲ ਲਿਖ ਛੋੜਦੇ ਸਨ, ਜੋ ਲਵੇ ਪੈਸੇ ਧਰ ਜਾਵੇ, ਆਪ ਨਾਮ ਬਾਣੀ ਵਿਚ ਰੱਤੇ ਰਹਿੰਦੇ, ਮੁੱਲ ਕਰਨ ਤੇ ਵਕਤ ਖਰਚ ਨਾ ਕਰਦੇ। ਅਕਸਰ ਵੇਰ ਐਸਾ ਹੋਇਆ ਹੈ ਕਿ ਟਿਕਾਣੇ ਦੀ ਕੁਟੀਆ ਵਿਚ ਚਾਰ ਸਾਧੂ ਰਹਿੰਦੇ ਹਨ, ਇਕ ਇਕ ਨੁੱਕਰ ਵਿਚ ਇਕ ਇਕ ਦਾ ਡਰਾ ਹੈ। ਹਰ ਕੋਈ ਉਥੇ ਹੀ ਮੁੰਵ ਕੁੱਟਕੇ ਵਾਣ ਵੱਟਦਾ ਹੈ। ਟੋਪੀ ਯਾ ਕੇਸਾਧਾਰੀ ਹੈ ਤਾਂ ਨਿੱਕੀ ਪੱਗ, ਲੰਗੋਟੀ ਜਾਂ ਕਛਹਿਰਾ ਤੇ ਸਿਆਲ ਹੋਵੇ ਤਾਂ ਅੱਧੀਆਂ ਬਾਹਾਂ ਦੀ ਕੁੜਤੀ ਏਹ ਸ਼ੈਆਂ ਹਰੇਕ ਦੀਆਂ ਆਪੋ ਆਪਣੀਆਂ ਵੱਖਰੀਆਂ ਹਨ, ਪਰ ਚਾਦਰਾ ਚਹੁਵਾਂ ਦਾ ਇਕੋ ਸਾਂਝਾ ਹੈ। ਜਿਹੜਾ ਕੋਈ ਬਾਹਰ ਕਿਸੇ ਕਾਰਜ ਜਾਂ ਮੁੰਦ ਖਰੀਦਣ ਜਾਵੇ ਇਸੇ ਚਾਦਰੇ ਦੀ ਬੁੱਕਲ ਮਾਰ ਜਾਵੇ, ਫੇਰ ਆਕੇ ਟੰਗਣੇ ਤੇ ਧਰ ਦੇਵੇ।

ਐਸਾ ਤਯਾਗ ਦਾ ਜੀਵਨ, ਧਰਮ ਕਿਰਤ ਦਾ ਜੀਵਨ ਬਸਰ ਕਰਦੇ ਹੋਏ ਫੇਰ ਟਿਕਾਣੇ ਦੀ ਸੇਵਾ ਕਰਨੀ। ਝਾਤੂ ਦੇਣਾ, ਪਾਣੀ ਭਰਨਾ, ਸੰਗਤ ਨੂੰ ਨਵ੍ਹਾਲਣਾ, ਗਰਮੀ ਵਿਚ ਪੱਖੇ ਕਰਨੇ, ਚੱਕੀ ਪੀਹਣੀ, ਹਰ ਗੱਲੇ ਤਤਪਰ ਰਹਿਣਾ। ਇਸ ਤਰ੍ਹਾਂ ਦੀ ਸੇਵਾ ਵਿਚ ਮਨ ਕਮੀਨ

-੭-