ਇਹ ਸਫ਼ਾ ਪ੍ਰਮਾਣਿਤ ਹੈ

ਗੱਭਰੂ-ਗੱਡੇ ਤੇ ਜਿਹੜਾ ਸਾਮਾਨ ਹੈ ਇਹ ਦੇ ਦਿਓ।

ਸੰਤ-ਜੇ ਇਨ੍ਹਾਂ ਚੀਜ਼ਾਂ ਦੀ ਲੋੜ ਹੈ ਤਦ ਜੰਦਰਾ ਨਾ ਤੋੜੋ, ਜਿਸ ਜਿਸ ਚੀਜ਼ ਦੀ ਲੋੜ ਹੈ ਹੁਕਮ ਕਰੋ ਮੈਂ ਦੇ ਦੇਂਦਾ ਹਾਂ।

ਗੱਭਰੂ-ਸਾਮਾਨ ਚਾਹੀਏ, ਜੰਦਰਾ ਖੋਲੋ।

ਸੰਤਾਂ ‘ਸਤਿ ਬਚਨ’ ਕਹਿਕੇ ਜੰਦਰਾ ਖੋਹਲਿਆ ਤੇ ਜਿਸ ਜਿਸ ਬਿਸਤਰੇ ਤੇ ਟਰੰਕ ਉਤੇ ਜਿਸ ਜਿਸ ਨੇ ਹੱਥ ਰਖਿਆ ਤਾਂ ਉਨ੍ਹਾਂ ਨੂੰ ਉਹ ਸਾਰਾ ਕੁਛ ਦੇ ਦਿੱਤਾ ਤੇ ਉਹ ਲੈਕੇ ਚਲੇ ਗਏ।

ਜਦ ਸਾਧੂ ਵਾਪਸ ਆਏ ਤਦ ਉਨਾਂ ਆਪਣੇ ਅਸਬਾਬ ਦੀ ਪੁੱਛ ਕੀਤੀ। ਉੱਤਰ ਵਿਚ ਸੰਤਾਂ ਕਿਹਾ ਕਿ ਹੁਣ ਮੰਗਤ ਆਈ ਸੀ ਉਨ੍ਹਾਂ ਨੂੰ ਲੋੜ ਸੀ, ਉਨ੍ਹਾਂ ਨੇ ਜੋ ਜੋ ਕੁਛ ਮੰਗਿਆ ਮੇਂ ਉਨ੍ਹਾਂ ਨੂੰ ਦੇ ਦਿਤਾ ਤੇ ਉਹ ਲੈਕੇ ਚਲੇ ਗਏ ਹਨ। ਸਾਧੂ ਆਪਣੇ ਸਾਮਾਨ ਦੇ ਚਲੇ ਜਾਣ ਤੋਂ ਸੋਚਾਂ ਵਿਚ ਪੈ ਗਏ ਤੇ ਸਾਮਾਨ ਦੀ ਭਾਲ ਵਿਚ ਪਿੰਡ ਵਲ ਤੁਰ ਪਏ।

ਇਨ੍ਹਾਂ ਗਭਰੂਟ ਸਾਧੂਆਂ ਵਿਚੋਂ ਕੁਝ ਆਦਮੀ ਬੜੇ ਚਤੁਰ ਤੇ ਤਕੜੇ ਸਨ, ਪੁੱਛ ਗਿੱਛ ਕਰਦੇ ਉਹ ਉਸ ਮਕਾਨ ਤਕ ਜਾ ਪੁੱਜੇ ਜਿਸਦੇ ਅੰਦਰ ਅਸਬਾਬ ਲੈ ਜਾਣ ਵਾਲੇ ਗੱਭਰੂ ਬੈਠੇ ਸਨ। ਜਦ ਸਾਧੂ ਅੰਦਰ ਗਏ; ਤਦ ਪ੍ਰਸ਼ਾਦੇ ਤਿਆਰ ਹੋ ਰਹੇ ਸਨ ਤੇ ਉਹ ਆਦਮੀ ਬੈਠੇ ਛਕ ਰਹੇ ਸਨ, ਅਸਬਾਬ ਵੀ ਵਿਹੜੇ ਵਿਚ ਹੀ ਸਾਹਮਣੇ ਪਿਆ ਸੀ। ਸਾਧੂ ਤਾਂ ਇਨ੍ਹਾਂ ਨਾਲ ਗੱਲਾਂ ਕਰਨ ਲਗ ਪਏ ਤੇ ਕਿਸੇ ਨੂੰ ਘੱਲਕੇ ਪੁਲਿਸ ਨੂੰ ਇਤਲਾਹ ਦੇ ਦਿਤੀ। ਪੁਲਿਸ ਨੇ ਆਉਂਦਿਆਂ ਹੀ ਮਕਾਨ ਨੂੰ ਘੇਰ ਲਿਆ ਤੇ ਅੰਦਰ ਜਾ ਕੇ ਗਭਰੂਆਂ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਅਸਬਾਬ ਤੇ ਕਬਜ਼ਾ ਕਰ ਲਿਆ। ਇਉਂ ਠਾਣੇਦਾਰ ਸਾਹਿਬ ਦੋਸ਼ੀਆਂ ਨੂੰ ਫੜਕੇ ਮੌਕੇ ਤੇ ਤਫਤੀਸ਼ ਕਰਨ ਲਈ ਲੈ ਆਏ। ਜਦ ਸੰਤ ਸੁਵਾਇਆ ਸਿੰਘ ਜੀ ਪਾਸ ਪੁੱਜੇ ਤਦ ਪੁਲਸੀਏ ਪੁੱਛਣ ਲੱਗੇ ਕਿ ਕਿਉਂ ਉਏ ਭਾਈ! ਇਹ ਹੀ ਚੋਰ ਹਨ ਜਿਹੜੇ ਏਥੋਂ ਜੰਦਰਾ ਤੋੜਕੇ ਅਸਬਾਬ ਲੈ ਗਏ ਸਨ? ਸੰਤਾਂ ਨੇ ਗਹੁ ਕਰਕੇ ਡਿੱਠਾ ਚੋਰਾਂ ਵਲ ਤੇ ਫੇਰ ਡਿੱਠਾ ਸਾਧਾਂ ਵਲ, ਲੰਮਾ ਸਾਹ ਲੈਕੇ ਕਹਿਣ ਲਗੇ ਕਿ ਅਸਬਾਬ

-੧੧੫-