ਇਹ ਸਫ਼ਾ ਪ੍ਰਮਾਣਿਤ ਹੈ

ਲਗਦੇ ਉਨ੍ਹਾਂ ਨੂੰ ਸਭ ਤੋਂ ਪਹਿਲੀ ਗਲ ਇਹ ਕਹਿੰਦੇ ਸਨ ਕਿ ਗੁਰੂ ਪਿਆਰੇ! ਜੇ ਸੰਗਤਾਂ ਦੀ ਸੇਵਾ ਕਰਨੀ ਹੈ ਤਦ ਹੱਥਾਂ ਨਾਲ ਸੇਵਾ ਕਰੋ, ਪਰ ਰਸਨਾ ਨਾਲ 'ਵਾਹਿਗੁਰੂ' ਨਾਮ ਦਾ ਜਪ ਜਾਰੀ ਰਹੇ। ਸੇਵਾ ਕਰਨੀ ਤਾਂ ਇਸੇ ਕਰਕੇ ਹੈ ਕਿ ਮਨ ਵਿਚੋਂ ਹੰਕਾਰ ਦੀ ਨਿਵਿਰਤੀ ਹੋਵੇ ਤੇ ਨਾਮ ਦਾ ਵਾਸਾ ਹੋਵੇ। ਜੋ ਸੇਵਾ ਤਾਂ ਕਰਦਾ ਹੈ, ਪਰ ਨਾਮ ਜਪਦਾ ਨਹੀਂ, ਉਸ ਦਾ ਇਹ ਕੰਮ ਨਾ ਸਵਰਿਆ। ਇਸ ਤਰ੍ਹਾਂ ਆਪ ਦੀ ਸੰਗਤ ਵਿਚ ਸੇਵਾ ਕਰਨ ਵਾਲਿਆਂ ਦਾ ਪ੍ਰਵਾਹ ਤੁਰ ਪੈਂਦਾ ਸੀ, ਜਿਵੇਂ ਬਰਤਨ ਸਾਫ ਕੀਤਾ ਜਾਂਦਾ ਹੈ ਕੋਈ ਅਮੋਲਕ ਵਸਤੂ ਪਾਉਣ ਲਈ ਤਿਵੇਂ ਸਰੀਰ ਨੂੰ ਸੇਵਾ ਵਿਚ ਲਾ ਕੇ ਮਨ ਨੂੰ ਸ਼ੁੱਧ ਕਰੀਦਾ ਹੈ ਵਾਹਿਗੁਰੂ ਦੀ ਪ੍ਰਾਪਤੀ ਲਈ। ਵਾਹਿਗੁਰੂ ਦੀ ਪ੍ਰਾਪਤੀ ਦਾ ਮਾਰਗ ਹੈ ਨਾਮ ਜਪਣਾ, ਇਸ ਕਰਕੇ "ਹਥ ਕਾਰ ਵਲ ਤੇ ਦਿਲ ਕਰਤਾਰ ਵਲ" ਲਾਈ ਰੱਖਣੇ ਚਾਹੀਦੇ ਹਨ।

ਜਿਵੇਂ ਪਿੱਛੇ ਦੱਸ ਆਏ ਹਾਂ ਆਪ ਸੇਵਾ ਵਿਚ ਇਤਨੇ ਲਗੇ ਰਹਿੰਦੇ ਸਨ ਕਿ ਮੇਲਿਆਂ ਤੇ ਕਈ ਵੇਰ ਤਿੰਨ ਤਿੰਨ ਚਾਰ ਚਾਰ ਦਿਨ। ਬਿਨਾਂ ਕੁਛ ਖਾਧੇ ਪੀਤੇ ਦੇ ਸੇਵਾ ਵਿਚ ਗੁਜ਼ਰ ਜਾਂਦੇ ਹਨ। ਜੇ ਕੋਈ ਕਹੇ: ਸੰਤ ਜੀ! ਆਪ ਨੇ ਪ੍ਰਸ਼ਾਦ ਨਹੀਂ ਛਕਿਆ, ਉਠੋ ਪ੍ਰਸ਼ਾਦ ਛਕ ਲਓ, ਤਦ ਕਈ ਵੇਰ ਤਾਂ ਆਪ ਉੱਦਮ ਕਰ ਲੈਂਦੇ ਤੇ ਕਈ ਵੇਰ ਕਹਿੰਦੇ ਕਿ 'ਅਸੀਂ ਭੁੱਖ ਦਾ ਹੀ ਭੋਜਨ ਕਰ ਲਿਆ ਹੈ, ਗੁਰੂ ਸਿਖਾਂ ਦੀ ਸੇਵਾ ਕਹਾਂ ਪਾਈਏ।’ ਇਹ ਕਹਿਕੇ ਕਈ ਕਈ ਦਿਨ ਬਿਨਾਂ ਕੁਛ ਖਾਣ ਦੇ ਬਿਤਾ ਦੇਂਦੇ ਸਨ।

੧੨. ਸਮਦ੍ਰਿਸ਼ਟੀ-

ਜਦ ਕੋਈ ਪਰਮ ਬਿਬੇਕੀ ਸ਼ਰਧਾਵਾਨ ਕਹੇ ਕਿ ਆਗਯਾ ਬਖਸ਼ੋ ਕਿ ਆਪ ਦੇ ਲਈ ਪ੍ਰਸ਼ਾਦ ਤਿਆਰ ਕੀਤਾ ਜਾਏ, ਜੇ ਆਪ ਜੀ ਦਾ ਮਨ ਮੰਨਦਾ ਤਦ ਸਤਿ ਬਚਨ ਕਹਿ ਦਿੰਦੇ ਨਹੀਂ ਤਾਂ ਚੁਪ ਰਹਿੰਦੇ। ਆਪ ਦੇ ਪ੍ਰਸ਼ਾਦ ਦੀ ਵਿਧੀ ਅਤਿ ਕਠਨ ਸੀ, ਧਰਮ ਦੀ ਕਿਰਤ ਦਾ

-੯੭-