ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਸੀਂ ਵੀ ਮੇਲੇ ਤੇ ਪੁੱਜਕੇ ਸੇਵਾ ਦਾ ਉਹ ਲਾਹਾ ਨਹੀਂ ਲੈ ਸਕਾਂਗੇ ਜੋ ਲੈਣਾ ਚਾਹੁੰਦੇ ਹਾਂ, ਉਤੋਂ ਰਾਤ ਪੈ ਗਈ ਹੈ, ਸਾਰੀ ਰਾਤ ਇਥੇ ਇਸ ਤਰ੍ਹਾਂ ਬੇਠਿਆਂ ਕੀ ਬਣੇਗਾ?

ਸੰਤ ਸੁਵਾਇਆ ਸਿੰਘ ਜੀ ਕਹਿਣ ਲਗੇ-ਭਾਈ ਸਿੰਘਾ! ਸਾਡੇ ਵੱਸ ਦੀ ਕੋਈ ਗਲ ਨਹੀਂ। ਗੁਰੂ ਨਾਨਕ ਸਾਹਿਬ ਦੀਆਂ ਸੰਗਤਾਂ ਦੀ ਅਸਾਂ ਸੇਵਾ ਕਰਨੀ ਹੈ, ਹੁਣ ਉਨ੍ਹਾਂ ਦਾ ਹੀ ਬਿਰਦ ਹੈ। ਜੇ ਸੱਚੇ ਪਾਤਸ਼ਾਹ ਨੇ ਸਾਨੂੰ ਸੇਵਾ ਦਾ ਦਾਨ ਬਖਸ਼ਣਾ ਹੈ ਤਾਂ ਆਪ ਕੋਈ ਪ੍ਰਬੰਧ ਕਰ ਦੇਣਗੇ। ਤੁਸੀਂ ਕੋਈ ਚਿੰਤਾ ਫਿਕਰ ਨਾ ਕਰੋ, ‘ਸਤਿਨਾਮ ਸ੍ਰੀ ਵਾਹਿਗੁਰੂ’ ਦਾ ਜਾਪ ਕਰੋ। ਜਥੇ ਦੇ ਸਾਰੇ ਸਿੰਘ ਫਿਰ ਅਡੋਲ ਹੋ ਬੈਠੇ, ਬ੍ਰਿਤੀਆਂ ਇਕਾਗਰ ਹੋ ਗਈਆਂ, ਨਾਮ ਦਾ ਪ੍ਰਵਾਹ ਚਲਣ ਲਗਾ, ਅਜੇ ਅੱਧ ਕੁ ਘੰਟਾ ਵੀ ਨਹੀਂ ਬੀਤਿਆ ਸੀ ਕਿ ਸਾਹਮਣਿਓਂ ਪੰਜ ਸਿੰਘ ਤਿਆਰ ਬਰਤਿਆਰ ਆਉਂਦੇ ਦਿੱਸੇ। ਸੰਤਾਂ ਪਾਸ ਪੁੱਜਕੇ ਉਨ੍ਹਾਂ ‘ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਹ’ ਗਜਾਈ। ਹੱਥ ਜੋੜਕੇ ਪੁੱਛਣ ਲੱਗੇ—ਮਹਾਰਾਜ ਜੀ! ਕੋਈ ਸੇਵਾ ਦੱਸੋ? ਸੰਤ ਜੀ ਹੱਸਕੇ ਬੋਲੇ-ਧੰਨ ਗੁਰੂ ਨਾਨਕ ਕਲਗੀਆਂ ਵਾਲਾ ਪਾਤਸ਼ਾਹ ਗਈ ਬਹੋੜਨ ਵਾਲਾ! ਆਓ ਦੁਲਿਓ! ਗੱਡਾ ਦੇਗ ਵਿਚ ਪਿਆ ਹੈ, ਇਸ ਨੂੰ ਕੱਢੀਏ। ਉਨ੍ਹਾਂ ਆਪਣੇ ਪਾਸੋਂ ਇਕ ਵੱਡਾ ਰੱਸਾ ਕੱਢਿਆ, ਧੁਰੇ ਨੂੰ ਚੰਗੀ ਤਰ੍ਹਾਂ ਬੰਨ੍ਹਕੇ ਅਗੇ ਪਿਛੇ ਆਪ ਲਗਕੇ ਗਡੇ ਨੂੰ ਨਾਲੇ ਵਿਚੋਂ ਬਾਹਰ ਕੱਢ ਦਿਤਾ, ਅਗੇ ਫੇਰ ਆਪਣੇ ਬੌਲਦ ਮੰਗਾਕੇ ਗਡੇ ਨੂੰ ਜੋੜ ਦਿਤੇ ਤੇ ਨਾਲ ਆਪ ਲਗ ਪਏ, ਐਉਂ ਰਾਤ ਦੇ ਬਾਰਾਂ ਵਜੇ ਗੱਡਾ ਸੰਗਤਾਂ ਦੇ ਪਾਸ ਪੁੱਜ ਗਿਆ।

੧੧. ਗੁਰਸਿੱਖਾਂ ਦੀ ਅਥੱਕ ਸੇਵਾ-

ਜਲ ਦੀਆਂ ਛਬੀਲਾਂ ਦੇ ਨਾਲ ਆਪ ਦਾ ਅਤੁਟ ਲੰਗਰ ਜਾਰੀ ਰਹਿੰਦਾ ਸੀ ਤੇ ਉਸ ਤੋਂ ਵਧੀਕ ਨਾਮ ਦਾ ਪ੍ਰਵਾਹ ਜਾਰੀ ਰਖਦੇ ਸੀ। ਅਸੀਂ ਪਿਛੇ ਦੱਸ ਆਏ ਹਾਂ ਕਿ ਜਿਹੜੇ ਮਾਈ ਭਾਈ ਸੇਵਾ ਵਿਚ

-੯੬-