ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/96

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜ਼ਿਕਰ ਛਰਤ ਭਰੇ ਲਫ਼ਜ਼ਾਂ ਵਿਚ ਕਰਦਾ ਹੈ, ਅਤੇ ਗੁਰੂ ਅਰਜਨ ਦੇਵ ਨੂੰ “ਈਂ ਮਰਦੁਕ ਮਜਹੂਲ' ਲਿਖਦਾ ਹੈ । ਉਸਨੇ ਆਪਣੇ ਰਾਜ ਦੇ ਪਹਿਲੇ ਸਾਲ ਵਿਚ ਹੀ ਬਾਗ ਸ਼ਾਹਜ਼ਾਦਾ ਖ਼ੁਸਰੋ ਦੇ ਹੱਕ ਵਿਚ ਗੁਰੂ ਸਾਹਿਬ ਦੇ ਦੁਆ ਕਰਨ, ਉਸਦੇ ਮਥੇ ਤੇ (ਰਾਜਗੀ ਦਾ) ਤਿਲਕ ਲਾਉਣ ਅਤੇ ਮਾਲੀ ਮਦਦ ਕਰਨ ਦੀਆਂ ਤੁਹਮਤਾਂ ਵਿਚ, ਝੂਠੀਆਂ ਸਚੀਆਂ ਜੋ ਵੀ ਉਹ ਸਨ, ਗੁਰੂ ਅਰਜਨ ਦੇਵ ਨੂੰ ਡਿਫਤਾਰ ਕਰਕੇ ਤੇ ਦੁਖ ਦੇਕੇ ਸ਼ਹੀਦ ਕਰਵਾ ਦਿੱਤਾ, ਡੇਰਾ ਝੰਡਾ ਲੁਟ ਲੈਣ ਦਾ ਹੁਕਮ ਦਿੱਤਾ, ਜ਼ਮੀਨ ਦੀਆਂ ਮੁਆਫ਼ੀਆਂ ਜ਼ਬਤ ਕਰ ਲਈਆਂ, ਅਤੇ ਜੁਰਮਾਨਾਂ ਉਗਰਾਹੁਣ ਲਈ ਉਹਨਾਂ ਦੇ ਪੜੁ ਹਰਗੋਬਿੰਦ ਜੀ ਨੂੰ ਪਕੜਕੇ ਬਾਰਾਂ ਵਰੇ ਲਈ ਗਵਾਲੀਅਰ ਦੇ ਕਿਲ੍ਹੇ ਵਿਚ ਕੈਦ ਕਰ ਦਿੱਤਾ, ਜਿਥੇ ਗੁਰੂ ਸਾਹਿਬ ਨੂੰ ਨਮਕ ਵਾਲਾ ਖਾਣਾ ਦੇਣ ਦਾ ਹੁਕਮ ਨਹੀਂ ਸੀ । ਅਤੇ ਜਦ ਗਵਾਲੀਅਰ ਤੋਂ ਸੰਨ ੧੬੧੮ ਵਿਚ ਰਿਹਾ ਵੀ ਕੀਤਾ, ਤਦ ਵੀ ਡੇਢ ਵਰਾ ਹੋਰ ਸ਼ੇਖ ਅਹਿਮਦ ਸਰਹੰਦੀ ਸਮੇਤ, ਲਸ਼ਕਰ ਨਾਲ ਕਸ਼ਮੀਰ ਧਰੂਹੀ ਫਿਰਿਆ, ਜਿਥੇ ਗੁਰੂ ਸਾਹਿਬ ਨੂੰ ਲਸ਼ਕਰ ਦੇ ਬਾਹਰ ਕਿਸੇ ਛੱਪੜ ਦੇ ਕੰਢੇ ਜਾਂ ਕਬਰਸਤਾਨ ਦੇ ਨੇੜੇ ਡੇਰਾ ਲਾਣ ਦੀ ਇਜਾਜ਼ਤ ਹੁੰਦੀ ਸੀ। ਪਰ ਸਾਡੇ ਗ੍ਰੰਥੀ, ਭਾਈ , ਅਤੇ ਇਤਿਹਾਸਕਾਰਾਂ ਦੀ ਬਲਾ

  • ਇਕ ਹਾਸੇ ਦੀ ਗਲ ਸੁਣ । ਸੰਨ ੧੯੧੪-੧੮ ਵਾਲੇ ਪਹਿਲੇ ਮਹਾਜੁਧ ਵੇਲੇ ਦਰਬਾਰ ਸਾਹਿਬ ਵਿਚ ਅੰਗਦੀ ਸਰਕਾਰ ਦੀ ਜਿੱਤ ਲਈ ਅਖੰਡ ਪਾਠ ਰਖਿਆ ਗਿਆ । ਭੋਗ ਪੈਣ ਵਾਲੇ ਦਿਨ ਅਰਦਾਸ ਕਰਦੇ ਸਮੇਂ ਭਾਈ ਹੋਰਾਂ ਦੇ ਹੀ ਨਿਕਲਿਆ, “ਐਡਵਰਡ ਪਾਤਸ਼ਾਹ ਕੀ ਜੋ ਹੋਵੇ । fuਛੇ ਖੜੇ ਜਗਾ ਸਿਆਣੇ ਨੇ ਅਰਦਾਸੀਏ ਦੀ ਕੰਨੀ fਖਚੀ ਅਤੇ ਉਸਦੇ ਕੰਨ ਵਿਚ ਕਿਹਾ - *ਜਾ ਜੇ ਪਾਤਸ਼ਾਹ'। ਅਰਦਾਸੀਏ ਨੂੰ ਜ਼ਰਾ ਉਚਾ ਸੁਣੀਦਾ ਸੀ, ਆਪਣੇ ਆਪ ਨੂੰ ਦਰਸਤ ਕਰਦੇ ਹੋਏ ਵੀਰ ਆਖਿਆ ‘ਜਰਮਨ ਪਾਤਸ਼ਾਹ ਦੀ ਜੇ ਹੋਵੇ । ਪਿਛੇ ਖਲੋਤੇ ਨੇ ਫੇਰ ਕੰਨੀ ਖਿਚੀ ਤੇ ਕਿਹਾ ‘ਜਾਰਜ ਜਾਰਜ' । ਅਰਦਾਸੀਏ ਨੇ ਦੂਜੀ ਵਾਹ ਉਚੀ ਸਾਰੇ ਕਿਹਾ ‘ਜਰਮਨ ਪਾਤਸ਼ਾਹ ਕੀ ਜੈ ਹੋਵੇ । ਭਾਈ ਹੋਰਾਂ ਭਾਣੇ ਹਾਲੀ ਐਡਵਰਡ ਹੀ ਪਾਤਸ਼ਾਹ ਸੀਜਿਸਨੂੰ ਮਰਿਆਂ ਕਈ ਵਰੇ ਹੋ ਗਏ ਸਨ, ਅਤੇ ਜਾਰਜ ਤੇ ਜਰਮਨ ਵਿਚ ਕੋਈ ਫ਼ਰਕ ਨਹੀਂ ਸਨ ਕਰ ਸਕਦੇ ।

- ੯੬ - Digitized by Panjab Digital Library / www.panjabdigilib.org