ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/78

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਅਤੇ ਉਸ ਦਾ ਜਵਾਬ ਗੁਰੂ ਗੋਬਿੰਦ ਸਿੰਘ ਜੀ ਵਲੋਂ “ਬਲ ਹੋਆ ਬੰਧਨ ਛੁਟੇ` ਆਦਿ। ਪਾਤਸ਼ਾਹੀ ੧੦ ਲਿਖ ਕੇ, ਉਸ ਬੀੜ ਵਿਚ ਮੌਜੂਦ ਹਨ ! ਚੇਤੇ ਰਹੇ ਸੰਮਤ ੧੭ ੩੨ ਉਹੀ ਸੰਮਤ ਹੈ ਜਦੋਂ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਹੋਈ ਸੀ। ਇਹ ਸੰਮਤ ੧੭੩੨ ਦਾ ਗ੍ਰੰਥ ਸਾਹਿਬ ਹੀ ‘ਦਮਦਮੇ ਸਾਹਿਬ ਵਾਲੀ ਬੀੜ’ ਹੈ, ਅਤੇ ਜੋ ਗੁਰੂ ਗੋਬਿੰਦ ਸਿੰਘ ਦੇ ਵੇਲੇ ਗੁਰੂ ਗੱਦੀ ਦੇ ਨਾਲ ਰਹੀ ਅਤੇ ਜਦ ਗੁਰੂ ਗੋਬਿੰਦ ਸਿੰਘ ਜੀ ਨੂੰ ਅਨੰਦ ਪਰ ਛਡਣਾ ਪਿਆ, ਅਤੇ ਵੈਰੀ ਨੇ ਅਨੰਦ ਪੁਰ ਉਜਾੜ ਦਿੱਤਾ, ਤਦ ਕੋਈ ਸਿਖ ਇਸ ਨੂੰ ਬਚਾਕੇ ਢਾਕੇ ਲੈ ਗਿਆ। ਉਹ ‘ਦਮਦਮਾ ਜਿਥੇ ਇਹ ਗ੍ਰੰਥ ਸਾਹਿਬ ਲਿਖਿਆ ਗਿਆ, ਆਨੰਦਪੁਰ ਵਾਲਾ ਸੀ, ਮਾਲਵੇ ਵਾਲਾ ਨਹੀਂ । ਅਤੇ ਇਸ ਬੀੜ ਦੇ ਪੂਰਾ ਹੋਣ ਦਾ ਸੰਮਤ ੧੭੩੨ ਸੀ, ਨਾ ਕਿ ੧੭੬੪। | ਗੁਰੂ ਤੇਗਬਹਾਦਰ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਮਾਲਵੇ ਵਿਚ ਦੌਰੇ ਦਾ ਹਾਲ ਵੇਰਵੇ ਨਾਲ ਅਤੇ ਲਗਾਤਾਰ ਇੱਕ ਕਿਤਾਬ ‘ਸਫਰਾਂ ਦੀਆਂ ਸਾਖੀਆਂ ਵਿਚ ਮਿਲ ਜਾਂਦਾ ਹੈ । ਇਹ ਇਕ ਤਰ੍ਹਾਂ ਨਾਲ ਉਹਨਾਂ ਦੀ ਡਾਇਰੀ ਹੈ । ਉਹਨਾਂ ੮੦ ਸਾਖੀਆਂ ਵਿਚ, ਜੋ ਗੁਰੂ ਗੋਬਿੰਦ ਸਿੰਘ ਬਾਬਤ ਹਨ, ਗ੍ਰੰਥ ਸਾਹਿਬ ਦੀ ਬੀੜ ਤਿਆਰ ਹੋਣ ਦਾ ਕੋਈ ਜ਼ਿਕਰ ਅਜ਼ਕਾਰ ਨਹੀਂ, ਗ੍ਰੰਥ ਸਾਹਿਬ ਦੇ ਲਿਖਾਣ ਨੂੰ ਵੀ ਵਰਾ ਸਵਾ ਵਰਾ ਚਾਹੀਦਾ ਸੀ, ਅਤੇ ਉਹ ਕੁਝ ਮਹੀਨਿਆਂ ਤੋਂ ਵਧ ਕਿਸੇ ਥਾਂ ਤੇ ਨਹੀਂ ਟਿਕੇ । ਫਿਰ ਲਿਖਣ ਵਾਲਾ ਤਾਂ ਕਰਾਮਾਤੀ ਨਹੀਂ ਸੀ ! ਹਾਂ ਜੇ ਗੁਰੂ ਗ੍ਰੰਥ ਸਾਹਿਬ ਲਿਖਿਆ ਲਿਖਾਇਆ ਅਸਮਾਨ ਤੋਂ ਉਤਰਿਆ । ਹੋਵੇ ਤਾਂ ਵਖਰੀ ਗਲ ਹੈ । ਪਰ ਅਜਿਹੇ ਤੇ ਏਡੇ ਜ਼ਰੂਰੀ ਵਾਕਿਆ ਦਾ ਜ਼ਿਕਰ ਸਾਖੀਆਂ ਲਿਖਣ ਵਾਲਾ ਕਿਉਂ ਨਾ ਕਰਦਾ ? ਮਾਮੂਲੀ ਮਾਮੂਲੀ ਗਲਾਂ ਤਾਂ ਉਸ ਪੂਰੀ ਤਰਾਂ ਲਿਖੀਆਂ ਹਨ। ਮਹਾਰਾਜ ਨੂੰ ਕਰਾਮਾਤ ਕਰਨ ਦੀ ਵੀ ਕੋਈ ਲੋੜ ਨਹੀਂ ਸੀ। Digitized by Panjab Digital Library / www.panjabdigilib.org