ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/72

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

} ਇਹ ਬਿਧ ਹਮ ਜਗ ਮੈਂ ਦੁਖ ਪਾਵੈਂ। ਤ ਤਾਂ ਕਰਹੇ ਇਕ ਠਾਰੇ । ' ਸਮਝ ਨ ਪਾਤ ਸਮਾ ਆਨਾ, ਵਿਜੇ ਗਾਏ ਧਾਰ ਮਾਨਾ। ਦੋਹਰਾ ॥ ਤਾਂਤੇ ਜਤਨ ਕ ਅਸ ਕਰੇ ਹੈ ਪ੍ਰਭ ਦੀਨਾ ਨਾਥ ॥ ਭਿੰਨ ਭਿੰਨ ਸਭ ਕੇ ਲਿਖੋ ਹਮ ਸਭ ਕਰੋ ਸਨਾਥ ॥ ਰਾਸ਼ਨ ਕੀ ਬਿਨਤੀ ਸੁਨੀ ਗੁਰ ਅਰਜਨ ਸੁਖ ਖਾਨ ॥ ਰਾਗ ਮਾਲ ਤਬ ਹੀ ਲਿਖੀ ਭੇਖ ਤਾਂਹਿ ਪਰ ਠਾਨ। ਚੌਪਈ ॥ ਕਹੇ ਰਾਗੁ ਖਟ, ਤੀਹ ਸੰਗ ਨਾਗੇ । ਅਸ਼ਟ ਅਸ਼ਟ ਸਤ ਕਹੇ ਉਚਾਰੀ ਅਠਤਾਲੀ ਸਤ ਸਤ ਕੇ ਭਏ | ਅਤਿ ਅਨੰਦ ਮਨ ਰਾਗਨ ਲਏ॥ ਰਾਗ ਰਾਗਣੀਆਂ ਦੀਆਂ ਮਰਦ-ਇਸਤ੍ਰੀ ਦੇ ਰੂਪ ਵਿਚ ਤਸਵੀਰਾਂ ਦੇ ਸੈੱਟ ਤਾਂ ਅਜਾਇਬ ਘਰਾਂ ਵਿਚ ਵੇਖੇ ਜਾਂਦੇ ਹਨ, ਪਰ ਏਸ ਲੇਖਕ ਨੇ ਉਹਨਾਂ ਵਿਚ ਜਿੰਦ ਜਾਨ ਪਾਕੇ ਗੁਰੂ ਅਰਜਨ ਦੇ ਸਾਹਮਣੇ ਆਉਂਦੇ ਅਤੇ ਸ਼ਕਾਇਤ ਕਰਦੇ ਦਸਿਆ ਹੈ। ਏਸਦੇ ਵੇਲੇ ਤਕ ਰਾਗਮਾਲਾ ਵਾਲਾ ਝਗੜਾ ਛਿੜ ਚੁਕਾ ਸੀ, ਅਤੇ ਇਹ ਉਸ ਧੜੇ ਵਿਚ ਸੀ ਜੋ ਰਾਗਮਾਲਾ ਨੂੰ ਗ੍ਰੰਥ ਸਾਹਿਬ ਦੇ ਪਾਠ ਵਿਚ ਸ਼ਾਮਲ ਕਰਨਾ ਚਾਹੁੰਦੇ ਸਨ। ਸੋ ਇਸਨੇ ਆਪਣੇ ਏਸ ਅਨੋਖੇ ਢੰਗ ਨਾਲ ਰਾਗਮਾਲਾ ਨੂੰ ਗੁਰੂ ਅਰਜਨ ਦੇਵ ਦੀ ਬਨਾਈ ਦਸਿਆ ਹੈ । ਇਹ ਗਲ ਮੂਲੋਂ ਗ਼ਲਤ ਹੈ। ਆਲਿਮ ਕਵੀ ਦੀ ਲਿਖੀ ਕਿਤਾਬ “ਕਾਮਕੰਦਲਾ' ਵਿਚੋਂ ਇਹ ਰਾਗਮਾਲਾ ਉਠਿਤ, ਕਰਕੇ ਗੁਰੂ ਅਰਜਨ ਦੇਵ ਦੇ ਵੇਲੇ ਤੋਂ ਬਹੁਤ ਪਿੱਛੋਂ ਕਿਸੇ ਨੇ ਹੋਰ ਫ਼ਾਲਤੂ ਬਾਣੀਆਂ ਦੇ ਨਾਲ ਅਤੇ ਉਹਨਾਂ ਦੇ ਵੀ ਅਮੀਰ, ਇਸਨੂੰ ਗ੍ਰੰਥ ਸਾਹਿਬ ਦੀ ਹਿਫਾਜ਼ਤ ਵਾਸਤੇ ਜੋ ਪਿਛੋ ਕੋਰੇ ਵਰਕੇ ਹੁੰਦੇ ਹਨ, ਉਹਨਾਂ ਪੁਰ ਲਿਖਨਾ ਸ਼ੁਰੂ ਕੀਤਾ, ਅਤੇ ਅਗਲੇ ਲਿਖਾਰੀ ਇਹਨਾਂ ਨੂੰ ਨਕਲ ਦਰ ਨਕਲ ਕਰਨ ਲਗ ਪਏ । ਰਾਗਮਾਲਾ ਦੇ ਅੰਦਰ ਹੀ ਗਵਾਹੀ ਮੌਜੂਦ ਹੈ ਕਿ ਕਿਸ ਤਰਾਂ ਮੁਜਰਾ ਦੇ “ਯਣ ਪਾਤਾਂ’ ਜਾਂ ਰੰਡੀ ਨੇ ਅਤੇ ਉਸਦੇ ਨਾਲ ਬਾਹਰੋਂ ਆਏ ਉਸਤਾਦ ਰਾਗੀ ਨੇ ਬਿਟ ਬਿਟ ਕੇ ਹਰ ਰਾਗ ਦੇ ਗੀਤ ਗਾਏ, ਅਤੇ ਉਹਨਾਂ ਦੇ ਨਾਲ ਤਬਲੇ ਸਾਰੰਗੀ ਵਾਲਿਆਂ ਨੇ ਤਨ ਮਿਲਾਕੇ ਗਾਂਵਿਆ। ਅਸਾਂ ਤੀਸਰੇ ਭਾਗ ਵਿਚ ਇਸ ਸਵਾਲ ਪੁਰ ਖੋਲ੍ਹਕੇ ਵਿਰਾਟ ਕੀਤੀ ਹੈ। (੬) ਪਰ ‘ਗੁਰਬਿਲਾਸ਼’ ਦਾ ਕਰਤਾ ਕਿੱਸੇ ਲਿਖਦਾ ਹਾਲੀ - ੭੨ Digitized by Panjab Digital Library / www.panjabdigilib.org .