ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/49

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

- -- ---


- - 5 " ਦਿੱਤਾ ਗਿਆ ਹੈ` ਆਖਿਆ ਹੈ। ਅਸਲੀਅਤ ਇਹ ਸੀ ਕਿ ਦੋਹਾਂ ਪੰਥਾਂ ਦੀ ਇਹ ਏਕਤਾ ਜਾਂ ਸਾਂਝ ਇੱਕੋ ਹੀ ਕਿਸਮ ਦੇ ਅਸਰਾਂ ਹੇਠਾਂ ਪੈਦਾ ਹੋਣ ਦਾ ਨਤੀਜਾ ਸੀ ! ਕਬੀਰ ਜੀ ਦੀ ਬਾਣੀ ਗੁਰੂ ਸਾਹਿਬ ਦੇ ਆਪਣੇ ਮਤ ਦੀ ਪ੍ਰੋੜਤਾ ਕਰਦੀ ਸੀ, ਉਹਨਾਂ ਨੂੰ ਇਸ ਵਿਚ ਕੁਝ ਨਿਵੇਕਲੀ ਅਤੇ ਅਨੋਖੀ ਸਿਖਿਆ ਨਜ਼ਰ ਨਹੀਂ ਸੀ ਆਉਂਦੀ । ਸੋ ਗੁਰੂ ਸਾਹਿਬ ਨੂੰ ਜਿਨੀ ਕੁ ਵੀ ਇਹ ਬਾਣੀ ਮਿਲ ਸਕੀ, ਉਹ ਗ੍ਰੰਥ ਸਾਹਿਬ ਵਿਚ ਚੜਾ ਦਿੱਤੀ, ਏਥੇ ਕੋਈ ਚੋਣ ਕਰਨ ਦੀ ਲੋੜ ਨਹੀਂ ਸੀ, ਸਿਵਾਏ ਉਹਨਾਂ ਸ਼ਬਦਾਂ ਨੂੰ ਛੱਡਣ ਦੇ, ਜਿਥੇ ( 110 ysticisela) ਪਰ ਜ਼ੋਰ ਦਿੱਤਾ* ਹੈ ਅਤੇ ਯੋਗ ਦੇ ਅਮਲਾਂ ਨੂੰ ਕਰਨ ਦੀ ਹਿਦਾਇਤ ਹੈ । ਕਬੀਰ ਪੰਥੀਆਂ ਦੀ ਬਾਣੀ ਬੜੀ ਵਾਫ਼ਰ ਹੈ । ਕਬੀਰ ਜੀ ਦੀ ਆਪਣੀਜੋ ਸੀ ਉਹ ਤਾਂ ਸੀ ਹੀ, ਪਰ ਕਬੀਰ ਪੰਥੀ ਸਾਧੂਆਂ ਦੀ ਰਚੀ ਬਾਣੀ ਉਸ ਨਾਲੋਂ ਕਿਤੇ ਹੋਰ ਵਧ ਗਈ ਹੈ, ਖ਼ਾਸ ਕਰਕੇ ਇਕ ‘ਕਬੀਰਦਾਸ’ ਦੀ, ਜੋ ਕਬੀਰ ਜੀ ਤੋਂ ਥੋੜਾ ਚਿਰ ਹੀ ਪਿਛੋਂ ਹੋਇਆ ਹੈ । ਅਤੇ ਹੁਣ ਇਨ੍ਹਾਂ ਬਾਣੀਆਂ ਦਾ ਨਿਖੇੜਨਾ ਔਖਾ ਹੋ ਗਿਆ ਹੈ। ਗੁੰਬ ਸਾਹਿਬ ਵਿਚ ਦਿਤੀਕਬੀਰ ਜੀ ਦੀ ਬਾਣੀ ਦਾ ਜਦ ਨਾਗਰੀ ਅੱਖਰਾਂ ਵਿਚ ਛਪੀ ਕਬੀਰ ਪੰਥੀਆਂ ਦੀ ਬਾਣੀ ਨਾਲ ਟਾਕਰਾ ਕਰੀਏ, ਤਦ ਗ੍ਰੰਥ ਸਾਹਿਬ ਵਾਲੀ ਬਾਣੀ ਉਹਨਾਂ ਕਿਤਾਬਾਂ ਵਿਚ ਨਹੀਂ ਮਿਲਦੀ। ਹਾਂ ਉਸੇ ਆਸ਼ੇ ਦੀ ਰਚਨਾ ਜ਼ਰੂਰ ਹੈ, ਪਰ ਸ਼ਬਦ ਉਹੈ ਨਹੀਂ । ਇਕ ਸਿਖ ਵਿਦਵਾਨ ਨੇ ਏਸ ਸ਼ੰਕੇ ਦਾ ਉਤਰ ਵੰਡਦਿਆਂ ਇਹ ਖ਼ਿਆਲ ਪ੍ਰਗਟ ਕੀਤਾ ਹੈ, ਕਿ ਥ ਸਾਹਿਬ ਵਿਚ ਕਬੀਰ ਦੇ ਨਾਮ ਪਰ ਦਿੱਤੀ ਬਾਣੀ ਵੀ ਅਸਲ ਵਿਚ ਗੁਰੂ ਅਰਜਨ ਦੇਵ ਦੀ """" -- """"

" ***

  • ਕਬੀਰ ਦਾ ਇਕ ਸ਼ਬਦ ਪਹਿਲਾਂ ਲਿਖਕ ਏਸੇ ਕਾਰਨ ਕਰਕੇ ਪਿਛੋਂ ਕਟ ਦੇਣ ਦਾ ਵੀ ਪਤਾ ਚਲਦਾ ਹੈ ।

ਠੀਕ ਉਹੋ ਹਾਲ ਹੋਇਆ ਹੈ, ਜੋ ਗੁਰੂ ਨਾਨਕ ਅਤੇ ਨਾਨਕ-ਪੰਥੀ ਸਾਧੂਆਂ ਦੀ ਬਾਣੀ ਦਾ ਹੈ : - ੪੯ - Digitized by Panjab Digital Library / www.panjabdigilib.org