ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/477

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

| ਭਾਸ਼ਾ ਤੇ ਕਬੀਰ ਜੀ ਦੇ ਨਾਮ ਪੁਰ ਵਿਕਣ ਵਾਲੇ ਹਿੰਦੀ ਗਰੰਥਾਂ ਵਿਚਲੇ ਪਦਾਂ ਦੀ ਭਾਸ਼ਾ ਵਿਚ ਜ਼ਿਮੀਂ ਆਸਮਾਨ ਦਾ ਫ਼ਰਕ ਹੈ । ਭਾਖਾ ਵਿਗਿਆਨ ਦੇ ਨਕਤੇ ਤੋਂ ਇਹਨਾਂ ਦੇ ਪਸਤਕਾਂ ਦੀ ਬੋਲੀ ਕਬੀਰ ਜੀ ਦੇ ਸਮੇਂ ਲਈ ਬਹਤ ਠੀਕ ਹੈ, ਅਤੇ ਸੋਲਵੀਂ ਸਤਾਹਰਵੀਂ ਸਦੀ ਦੀ ਹਿੰਦੀ ਦੇ ਅਨਰੂਪ ਹੈ, ਜ਼ਿਸ ਕਰਕੇ ਇਹਨਾਂ ਵਿਚਲੇ ਦੋਹਿਆਂ ਤੇ ਪਦਾਂ ਨੂੰ ਖ਼ੁਦ ਕਬੀਰ ਜੀ ਦੇ ਮੰਨਣ ਵਿਚ ਕੋਈ ਭੀ ਮੁਸ਼ਕਲ ਨਹੀਂ ਦਿਸਦੀ। ਪਰ ਕਬੀਰ ਜੀ ਦੇ ਨਾਮ ਪੁਰ ਜੋ ਵਡੇ ਵਡੇ ਗਰੰਥ ਅਜ ਕਲ ਦੇਖਣ ਵਿਚ ਆਉਂਦੇ ਹਨ, ਓਹਨਾਂ ਦੀ ਭਾਖਾ ਬੜੀ ਨਵੀਂ ਅਤੇ ਕਿਤੇ ਕਿਤੇ ਤਾਂ ਅਜਕਲ ਦੀ “ਖੜੀ ਬੋਲੀ ਹੀ ਦਿਸਦੀ ਹੈ ਅਜ ਤੋਂ ਤਿੰਨ ਸਾਢੇ ਤਿੰਨ ਸੌ ਵਰਾ ਪਹਿਲੇ ਕਬੀਰ ਜੀ ਅਜਕਲ ਵਰਗੀ ਭਾਖਾ ਕਿਸਤਰ੍ਹਾਂ ਲਿਖ ਸਕੇ, ਇਹ ਸੋਚਣ ਵਾਲੀ ਗਲ ਹੈ । ਇਕ ਹੋਰ ਗਲ ਖ਼ਾਸ ਧਿਆਨ ਜੋਗ ਹੈ। ਕਬੀਰ ਜੀ ਦੀ ਭਾਸ਼ਾ ਵਿਚ ਪੰਜਾਬੀਪਨ ਬਹੁਤ ਮਿਲਦਾ ਹੈ । ਕਬੀਰ ਜੀ ਨੇ ਆਪ ਕਿਹਾ ਹੈ ਕਿ ਮੇਰੀ ਬੋਲੀ ਬਨਾਰਸੀ ਹੈ । ਜੇ ਇਹ ਗਲ ਠੀਕ ਹੈ ਤਦ ਉਨਾਂ ਦੀ ਬੋਲੀ ਵਿਚ ਪੰਜਾਬੀਪਨ ਕਿਥੋਂ ਆ ਗਿਆ ? ਗਰੰਥ ਸਾਹਿਬ ਵਿਚ ਕਬੀਰ ਜੀ ਦੀ ਜੋ ਬਾਣੀ ਦਿੱਤੀ ਹੈ, ਉਸ ਵਿਚ ਜੋ ਪੰਜਾਬੀਪਨ ਦਿਸਦਾ ਹੈ, ਉਸਦਾ ਕਾਰਣ ਤਾਂ ਚੰਗੀ ਤਰ੍ਹਾਂ ਸਮਝ ਵਿਚ ਆ ਜਾਂਦਾ ਹੈ, ਉਹ ਪੰਜਾਬੀ ਕਬੀਰ ਪੰਥੀ ਸਾਧੂਆਂ ਦੀ ਜ਼ਬਾਨੀ ਲਿਖੀ ਗਈ ਸੀ। ਪਰ ਮੁਲ ਗਰੰਥ · ਜਾਂ ਪ੍ਰਾਚੀਨ ਹਥ ਦੀ ਲਿਖੀ ਪੁਸਤਕ ਵਿਚ ਉਹ ਪੰਜਾਬੀਪਨ ਕਿਉਂ ਆਵੇ ? ਕਿਤੇ ਕਿਤੇ ਤਾਂ ਸਪਸ਼ਟ ਪੰਜਾਬੀ ਵਰਤਾਉ ਅਤੇ ਮੁਹਾਵਰੇ ਵਰਤੇ ਗਏ ਹਨ, ਜਿਨ੍ਹਾਂ ਦੇ ਬਦਲਨ ਨਾਲ ਭਾਵ ਅਤੇ ਬਨਾਵਟ ਵਿਚ ਫcਕੇ ਪੈ ਜਾਂਦਾ ਹੈ । ਇਹ ਜਾਂ ਤਾਂ ਪੁਸਤਕ ਲਿਖਨ ਵਾਲੇ ਮਲੂਕ ਦਾਸ ਦੀ ਕ੍ਰਿਪਾ ਦਾ ਫਲ ਹੈ, ਜਾਂ ਪੰਜਾਬੀ ਸਾਧੂਆਂ ਦੀ ਸੰਗਤ ਦਾ ਖ਼ੁਦ ਕਬੀਰ ਜੀ ਉਤੇ ਪ੍ਰਭਾਵ ਪਿਆ ਸੀ; ਪਹਿਲੀ ਗਲ ਵਧੀਕ ਚੇਕ ਜਾਪਦੀ ਹੈ । ਕਬੀਰ ਜੀ ਦੇ ਚਲਾਣੇ ਤੋਂ ਪ੬ ਵਰੇ ਪਿੱਛੋਂ ਇਹ ੪੬੩ Digitized by Panjab Digital Library / www.panjabdigilib.org