ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/474

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

=

ਕਿਸੇ ਮਲਕਦਾਸ* ਨੇ ਕਾਂਸ਼ੀ ਵਿਚ ਲਿਖੀ ਸੀ । ਅਜ ਕਲ ਕਬੀਰ ਜੀ ਦੇ ਨਾਮ ਪੁਰ ਜਿਤਨੇ ਗ੍ਰੰਥ ਪ੍ਰਸਿਧ ਹਨ, ਅਤੇ ਜੋ ਬਾਣੀ ਓਹਨਾਂ ਦੇ ਨਾਮ ਨਾਲ ਜੋੜੀ ਜਾਂਦੀ ਹੈ, ਉਸਦਾ ਦਸਵਾਂ ਹਿੱਸਾ ਵੀ ਏਹਨਾਂ ਸੰਮਤ ੧੫੬੧' ਤੇ ਸੰਮਤ ੧੩੦੨ ਦੀਆਂ ਲਿਖੀਆਂ ਪੁਸਤਕਾਂ ਵਿਚ ਨਹੀਂ, ਪਰ ਇਹ ਨਿਰਸੰਦੇਹ ਬੜੀਆਂ ਪ੍ਰਮਾਣਿਕ ਹਨ। ਇਹ ਤਾਂ ਨਹੀਂ ਕਿਹਾ ਜਾ ਸਕਦਾ ਕਿ ਇਹਨਾਂ ਦੋ ਪੁਸਤਕਾਂ ਤੋਂ ਬਾਹਰ ਹੋਰ ਕੋਈ ਬਾਣੀ ਕਬੀਰ ਜੀ ਦੀ ਨਹੀਂ ਸੀ, ਪਰ ਇਹ ਜ਼ਰੂਰ ਹੈ ਕਿ ਇਹਨਾਂ ਤੋਂ ਬਾਹਰ ਜੋ ਕੁਝ ਕਬੀਰ ਜੀ ਦੇ ਨਾਮ ਪੁਰ ਮਿਲੇ, ਉਸਨੂੰ ਠੀਕ ਕਬੀਰ ਜੀ ਦੀ ਰਚਨਾ ਨਹੀਂ ਮਨ ਲਿਆ ਜਾ ਸਕਦਾ, ਜਦ ਤਕ ਕਿ ਉਸਦੇ ਖਿਪਤ ਨਾ ਹੋਣ ਦਾ ਪ੍ਰਮਾਣ ਨਾ ਮਿਲ ਜਾਏ । | ਪਹਿਲੀ ਪੁਸਤਕ ਗੁਰੁ ਗ੍ਰੰਥ ਸਾਹਿਬ ਨਾਲੋਂ ੭੮ ਵਰੇ ਪਹਿਲੇ ਲਿਖੀ ਗਈ ਸੀ ਅਤੇ ਦੂਜੀ ੨ ੩ ੩ ਵਰੇ ਪਿਛੋਂ । ਗੁੰਥ ਸਾਹਿਬ ਵਿਚ ਜਿਤਨੀ ਬਾਣੀ ਕਬੀਰ ਜੀ ਦੇ ਨਾਮ ਤੇ ਦਿੱਤੀ ਹੈ, ਉਸ ਵਿਚੋਂ ਬਹੁਤ ਥੋੜੀ, ਅਤੇ ਉਹ ਭੀ ਪਾਠਾਂ ਨਾਲ, ਇਹਨਾਂ ਦੋ ਪੁਸਤਕਾਂ ਵਿਚ ਮਿਲਦੀ ਹੈ । ਕੁਲ ੪੪ ਦੋਹੇ ਜਾਂ ਸਲੋਕ ਅਤੇ ਪੰਜ ਪਦੇ (ਜਾਂ ਸ਼ਬਦ) ਪਹਿਲੀ ਪੁਸਤਕ ਵਿਚੋਂ, ਅਤੇ ਚਾਰ ਦੋਹੇ (ਜਾਂ ਸ਼ਲੋਕ) ਦੂਜੀ ਪੁਸਤਕ ਵਿਚੋਂ, “ਕਬੀਰ ਗ੍ਰੰਥਾਵਲੀ ਦੇ ਕਰਤਾ ਨੂੰ ਮਿਲੇ ਹਨ। ਗ੍ਰੰਥ ਸਾਹਿਬ ਵਿਚ ਬਾਕੀ ਕਬੀਰ ਜੀ ਦੀ ਬਾਣੀ ੧੯੨ ਸ਼ਲੋਕ ਅਤੇ ਦੋਹੇ ਅਤੇ ੨੨੨

  • ਮਲੂਕਦਾਸ ਨਾਮ ਦਾ ਇੰਕ ਸਿਧ ਚੇਲਾ ਕਬੀਰ ਜੀ ਦਾ ਸੀ, ਜੋ ਪਿਛੋਂ ਜਗਨ ਨਾਥ ਪਰ ਜਾ ਵਸਆ ਸੀ, ਜਿਥੇ ਉਸਦੀ ਸਿ ਖਿਚੜੀ ਦਾ ਹਨ ਤਕ ਜਗਨ ਨਾਥ ਜੀ ਨੂੰ ਭੋਗ ਲਗਦਾ ਹੈ । ਖ਼ੁਦ ਕਬੀਰ ਜੀ ਦਾ ਇਕ ਵਚਨ ਉਸ ਮਲੂਕਦਾਸ ਬਾਬਤ ਕਿਹਾ fਸਿਆ ਜਾਂਦਾ ਹੈ ਕਿ -'ਮੇਰਾ ਰੇ ਬਨਾਰਮੀ ਚੇਲਾ ਸਮੁੰਦਰ ਤੀਰ' । ਜੇਕਰ ਪਹਿਲੀ ਪੁਸਤਕ ਏਮੇਂ ਮਲੂਕਦਾਸ ਦਾ ਲਖ ਹੈ, ਤਦ ਓਹ ਵਧੇਰੇ ਮਾਂਣਿਕ ਬਣ ਜਾਂਦੀ ਹੈ ।

+ਮੈਂ ਹੋਰ ਕਈ ਸ਼ੁਲਕ ਤੋਂ ਸ਼ਬਦ ਰੰਥ ਸਾਹਿਬ ਨਾਲ ਮਿਲਦੇ ਜੁਲਦੇ ਲਭ ਹਨ, ਇਹਨਾਂ ਹੀ ਦੇ ਸਤਕਾ ਵਿਚ। ਦੇਖੋ ਅਗੇ ਜਾਕੇ । -੪੬0--- Digitized by Panjab Digital Library / www.panjabdigilib.org