ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/471

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬਾਬੇ ਮੋਹਨ ਜੀ ਵਾਲੀ ਪੋਥੀ (ਪਹਿਲੀ) ਗੁਰੂ ਘਰ ਵਿਚ ਹੋਣ ਕਰਕੇ ਮੁਕੱਦਸ ਤੇ ਆਦਰ ਜੋਗ ਹੈ। ਵੈਸੇ ਗੁਰਦੇਵ ਦੀ ਬਾਣੀ ਦੇ ਹੋਰ ਪੁਰਾਣੇ ਕਲਮੀਂ ਉਤਾਰਿਆਂ ਨਾਲੋਂ ਵਖਰੀ ਨਹੀਂ, ਤੇ ਉਹਦੀ ਤਰਤੀਬ ਮੂਲ ਰੂਪ ਵਿਚ ਆਦਿ ਗੁੰਬ ਜੀ ਵਾਲੀ ਹੈ, ਸਿਵਾਇ ਗੁਰਦੇਵ ਦੀ ਬਾਣੀ ਦੇ। ਰਾਗ ਕੁਝ ਉਹਦੇ ਵਿਚ ਵੀ ਸਨ। ਦੂਜੀ ਪੋਥੀ ਵੇਖਦਾ ਤਾਂ ਮੈਨੂੰ ਪਤਾ ਲਗਦਾ ਕਿ , ਰਾਗਾਂ ਦੀ ਤਰਤੀਬ ਇਹੋ ਹੈ ਜਾਂ ਹੋਰ। ਸਿਰੀ ਰਾਗ ਜ਼ਰੂਰ ਪਹਿਲਾਂ ਹੀ ਸੀ। ਮੋਹਨ ਸਿੰਘ | ਉਪਰਲਾਂ ਨੋਟ ਲਿfਖਆਂ ਹੋਇਆਂ ਮੈਨੂੰ ੧੪ ਜਨਵਰੀ ੧੯੪ਪ ਨੂੰ ਡਾਕਟਰ ਜੀ ਤੋਂ ਮਿਲਿਆ। ਨੋਟ ਲਿਖਿਆ ਤਾਂ ਸਕੂਲਾਂ ਦੀਆਂ ਕਾਪੀਆਂ ਜਿਵੇਂ ਪੰਜ ਸਫ਼ਿਆਂ ਪੁਰ ਹੈ, ਪਰ ਉਸ ਵਿਚ ਬਾਬੇ ਮੋਹਨ ਵਾਲ7 ਪੋਥੀ ਬਾਬਤ ਬਮ ਇਤਨਾਂ ਹੀ ਹੈ ਜੋ ਅਸਾਂ ਉਪਰ ਨਕਲ ਕਰ ਦਿਤਾ ਹੈ । ਗਵਾਹੀ ਏਨੀ ਹੀ ਹੈ, ਬਾਕ) ਜੋ ਕੁਝ ਉਸ ਨੌਟ ਵਿਚ ਹੈ, ਉਹ ਡਾਕਟਰ ਜੀ ਦੇ ਹਿਰਦੇ ਦੀਆਂ ਕਹੀਆਂ ਤੇ ਵਿਸ਼ਵਾਸ਼ ਦੀਆਂ ਗਲਾਂ ਹਨ, ਜਿਨ੍ਹਾਂ ਨਾਲ ਸਾਨੂੰ ਏਥੇ ਕੋਈ ਸਬੰਧ ਨਹੀਂ। ਸਤਿਗੁਰ ਪੂਸਾਦ ਦੀ ਥਾਂ ਸਤਿਗੁਰ ਕੇ ਪੂਸਾਦ ਲਿਖੇ ਹੋਣਾ ਕੋਈ ਬੜੀ ਹੈਰਾਨੀ ਦੀ ਗੱਲ ਨਹੀਂ। ਇਹ ਤਾਂ ਪੋਥੀ ਵਿਚ ਸੀ, ਖ਼ੁਦ ਗੰਥ ਸਾਹਿਬ ਦੀਆਂ ਲਿਖਤੀ ਬੀੜਾਂ ਵਿਚ ਅਨੇਕਾਂ ਇਹੋ ਜਿਹੇ ਲਫ਼ਜ਼ੀ ਫ਼ਰਕ ਮਿਲਦੇ ਹਨ । ਨਾਮਦੇਵ ਦਾ ਸ਼ਬਦ ਲਿਖ ਕੇ ਫੇਰ ਉਸ ਪਰ ਲਕੀਰਾਂ ਖ਼ਦ ਪੋਥੀ ਲਿਖਣ ਵਾਲੇ ਸਹਸਰ ਰਾਮ ਨੇ ਹੀ ਫੇਰੀਆਂ -੪੫੭Digitized by Panjab Digital Library / www.panjabdigilib.org