ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/47

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦੂਜੇ ਤੀਜੇ ਫ਼ਰੀਦ-ਰੂਪ ਦੀ ਰਚੀ ਨਹੀਂ* । ਇਹ ਫ਼ਰੀਦ ਦੀ ਬਾਣੀ ਫ਼ਰੀਦ ਦੇ ਮੁਰੀਦਾਂ ਤੋਂ ਹੀ ਪਹਿਲੇ ਗੁਰੂ ਅਮਰਦਾਸ, ਫੇਰ ਸਹੰਸਰ ਰਾਮ ਤੇ ਛੇਕੜ ਗੁਰੂ ਅਰਜਨ ਦੇਵ ਨੂੰ ਮਿਲੀ ਹੋਣੀ ਏ । ਪਾਕਪਟਨ ਵਿਚ ਬਾਬਾ ਫ਼ਰੀਦ ਦੀ ਪ੍ਰਸਿੱਧ ਗੱਦੀ ਹੈ, ਜਿਥੇ ਉਹਨਾਂ ਦੀ ਔਲਾਦ ਅਜ ਤਕ ਸਜਾਦਹ ਨਸ਼ੀਨ ਚਲੀ ਆਉਂਦੀ ਹੈ । ਸ਼ੇਖ਼ ਇਬਰਾਹੀਮ ਦਾ ਤਾਂ ਮੈਂ ਕਹਿ ਨਹੀਂ ਸਕਦਾ, ਪਰ ਅਜ ਕਲ ਦੇ ਲੋਕ ਜੋ ਉਸ ਗੱਦੀ ਨਾਲ ਵਾਸਤਾ ਰਖਦੇ ਹਨ, ਅਮੂਮਨ ਅਨਪੜੇ ਹੀ ਸੁਣੇ ਗਏ ਹਨ, ਜਿਸ ਤਰਾਂ ਕਿ ਹਰ ਗੱਦੀ ਦਾ ਹਾਲ ਮੁਢਲਿਆਂ ਤੋਂ ਪਿਛੋਂ ਹੋ ਜਾਇਆ ਕਰਦਾ ਹੈ । ਕਬੀਰ ਜੀ ਦੀ ਬਾਣੀ ਨਾ ਸਿਰਫ ਹਰ ਭਗਤ ਦੀ ਬਾਣੀ ਨਾਲੋਂ ਵਧੀਕ ਹੈ, ਸਗੋਂ ਸਾਰੇ ਭਗਤਾਂ ਨੂੰ ਮਿਲਾਕੇ ਭੀ ਵਧੀਕ ਹੈ । ਇਸਦੇ ਕਈ ਸਬਬ ਸਨ । ਇਕ ਤਾਂ ਇਹ ਬਾਣੀ ਬਹੁਤ ਸੀ ਤੇ ਪੰਜਾਬ ਵਿਚ ਬਹੁਤ ਮਿਲ ਸਕਦੀ ਸੀ। ਕਬੀਰ ਪੰਥੀ ਪੰਜਾਬ ਵਿਚ ਹਰ ਥਾਂ ਫੈਲੇ ਹੋਏ ਸੈਨ, ਕੀਹ ਸਾਧੂ ਤੇ ਕੀਹ ਗ੍ਰਿਹਸਥੀ, ਅਤੇ ਉਹਨਾਂ ਦੀਆਂ ਸੰਗਤਾਂ ਤੇ ਚੌਰੇ ਭੀ ਥਾਂ ਥਾਂ ਸਨ । ਬਾਣੀ ਇਕੱਠੀ ਕਰਨ ਲਈ ਜਿਥੇ ਗੁਰੂ ਸਾਹਿਬ ਗੋਇੰਦਵਾਲ, ਖਡੂਰ ਅਤੇ ਲਾਹੌਰ ਗਏ ਸਨ, ਉਥੇ ਖਡੂਰ ਦੇ ਪਾਸ ਕਬੀਰ ਪੰਥੀਆਂ ਦੇ ਇਕ ਡੇਰੇ ਭੀ ਗਏ ਸਨ । ਫੇਰ ਕਬੀਰ ਦੀ ਬਾਣੀ ਠੀਕ ਉਹਨਾਂ ਦੇ ਆਪਣੇ ਆਸ਼ੇ ਜਾਂ ਗੁਰਸਿਖੀ ਦੇ ਅਨੁਸਾਰ ਸੀ । ਨਵੀਨ . ਹਿੰਦੂ ਮਤ ਨੇ, ਬੌਧੀ ਅਤੇ ਜੈਨੀਆਂ ਦੇ ਮੈਦਾਨ ਵਿਚੋਂ ਨਿਕਲ ਜਾਨ ਪਿਛੋਂ, ਵੈਸ਼ਣਵ ਲਹਿਰ ਦੀ ਸ਼ਕਲ ਧਾਰਨ ਕੀਤੀ ਸੀ। ਬੂਹਿਮਣਾਂ ਨੇ ਆਪਣੇ ਪੁਰਾਣੇ ਇਤਿਹਾਸ ਵਿਚੋਂ ਹੀ ਕੁਝ ਪ੍ਰਭਾਵਸ਼ਾਲੀ ਵਿਅਕਤੀਆਂ ਨੂੰ ਅਗੇ ਰਖਕੇ, ਬੁਧ ਅਤੇ ਮਹਾਵੀਰ ਦੀ ਥਾਂ ਦੇਕੇ, ਉਹਨਾਂ ਦੀ ਪੂਜਾ ਬੜੇ ਦਿਲ Kh r

..

  • ਇਬਾਹੀਮ ਨੂੰ ਆਪਣੇ ਪਾਸੇ ‘ਫ਼ਰੀਦ ਸਾਨੀਂ ਦਾ ਨਾਮ ਦੇ ਕੇ ਸਿਖਾਂ ਨੇ ਇਕ ਅਨਹੋਏ ਇਹਤਾਜ਼ ਤੋਂ ਬਚਣ ਦੀ ਕੋਸ਼ਿਸ਼ ਕੀਤੀ ਹੈ, ਜੋ ਸਰਾਸਰ ਗਲਤੀ ਹੈ ।ਜਮੀਮੇਂ ਵਿਚ ਇਸ ਪਰ ਵਿਚਾਰ ਕੀਤੀ ਹੈ।

Digitized by Panjab Digital Library | www.panjabdigilib.org laws.