ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/464

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

. -- ਉਚਾਰਨ ਨਾਲ ਪੜਕੇ ਵੇਖੋ, ਤਦ ਦਿਸੇਗਾ ਕਿ ਇਕ ਵਲਾਇਤੀ ਮੁਸਲਮਾਨ ਦੇ ਮੁਹੋਂ ਕੇਹੇ ਫਬਦੇ ਹਨ । ਫੇਰ ਏਸ ਗਲ ਦਾ ਯਕੀਨ ਨਹੀਂ ਹੋ ਸਕਦਾ ਕਿ ਫ਼ਰੀਦ ਦੀ ਬਾਣੀ ਜਿਉਂ ਕੀ ੩ਉਂ ਅਖਰੋ ਅਖਰ ਬਾਬਾ ਫ਼ਰੀਦ ਦੀ ਆਪਨੀ ਰਚੀ ਹੋਈ ਗੁਰੂ ਸਾਹਿਬ ਤਕ ਅਪੜੀ ਸੀ । ਲਿਖਤ ਵਿਚ ਆ ਜਾਨ ਤੋਂ ਪਹਿਲੇ, ਮੁੰਹ ਜ਼ੁਬਾਨੀ ਚਲੇ ਆਉਨ ਵਿਚ ਕਈ ਇਕ ਲਫ਼ਜ਼ੀ ਫ਼ਰਕ ਸਹਿਜ ਸੁਭਾ ਪੈ ਗਏ ਹੋਨਗੇ, ਜਿਸਤਰ੍ਹਾਂ ਕਿ ਸਭ ਗੀਤ ਆਦਿ ਦਾ ਦੱਸਤੂਰ ਹੈ । ਪਰ ਇਹੋ ਜਿਹੇ ਲਫ਼ਜ਼ੀ ਫ਼ਰਕ ਪੈ ਜਾਨ ਦੇ ਪਿਛੋਂ ਭੀ ਬਾਣੀ ਅਸਲੀ ਕਰਤਾ ਅਰਥਾਤ ਬਬਾ ਫ਼ਰੀਦ ਦੀ ਹੀ ਰਹੇ । ਹਿੰਦੂਆਂ ਅਤੇ ਬਦੇਸੀ ਮੁਸਲਮਾਨਾਂ ਨੇ ਆਪੋ ਵਿਚ ਮੇਲ ਹੋਨ ਦੇ ਦਿਨ ਤੋਂ ਹੀ ਇਕ ਦੂਜੇ ਦੀਆਂ ਬੋਲੀਆਂ ਸਿਖਣੀਆਂ ਸ਼ੁਰੂ ਕਰ ਦਿਤੀਆਂ ਸਨ, ਵਿਸ਼ੇਸ਼ ਕਰਕੇ ਮੁਸਲਮਾਨਾਂ ਨੇ, ਜਿਨ੍ਹਾਂ ਦੀ ਗਿਣਤੀ , ਬਹੁਤ ਥੋੜੀ ਸੀ । ਜੇ ਇਹ ਨਾ ਕਰਦੇ ਤਦ ਨਿਤ ਦਾ ਵਿਹਾਰ ਕਾਰ ਕਿਕੂਰ ਦੁਰਦਾ। ਗੋਰੇ ਲੋਕ ਬਾਰੇ ਵਿਚ ਆਉਂਦੇ ਹਨ, ਕੁਝ ਟੁੱਟੀ ਭਜੀ ਦੇਸੀ ਬੋਲੀ ਬੋਲਦੇ ਹਨ, ਅਤੇ ਅਗੋਂ ਸਦਰ ਬਾਜ਼ਾਰ* ਦਾ ਦੁਕਾਨਦਾਰ ਉਹੋ ਜਿਹੀ ਟਟੀ ਭੱਜੀ ਅੰਗ੍ਰੇਜ਼ੀ ਮਾਰਦਾ ਹੈ ਅਤੇ ਬਹੁਤਾ ਚਿਹਰੇ ਅਤੇ ਹਥਾਂ ਦੇ ਇਸ਼ਾਰਿਆਂ ਤੋਂ ਕੰਮ ਲੈਂਦਾ ਹੈ, ਸਭ ਤੋਂ ਪੁਰਾਣਾ ਹਿੰਦੀ ਦਾ ਕਵੀ ਬਾਹਰਵੀਂ ਸਦੀ ਦੇ ਅਖ਼ੀਰ ਵਿਚ, ‘ਚੰਦ ਬਰਦਾਈ, ਲਾਹੌਰ ਦਾ ਰਹਿਣ ਵਾਲਾ ਹੋਇਆ ਹੈ, ਉਹ ਆਪਣੀ ਕਿਤਾਬ “ਪਿਥੀਰਾਜ ਰਾਸਾ’ ਵਿਚ ਬਹੁਤ ਸਾਰੇ ਫ਼ਾਰਸੀ ਅਰਬੀ ਦੇ ਲਫਜ਼ ਵਰਤਦਾ ਹੈ, ਅਤੇ ਉਹ ਭੀ ਬੇਲੋੜੇ, ਜਿਨ੍ਹਾਂ ਦੀ ਥਾਂ ਉਹ ਆਸਾਨੀ ਨਾਲ ਹਿੰਦੀ ਲਫ਼ਜ਼ ਵਰਤ ਸਕਦਾ ਸੀ। ਇਸ ਦੇ ਉਲਟ ਮੁਸਲਮਾਨ ਪੁਰਾਣੇ ਵਕਤਾਂ ਤੋਂ ਹੀ ਦੇਸੀ ਬੋਲੀਆਂ ਵਿਚ ਰਚਨਾ ਕਰਦੇ ਚਲੇ ਆਏ ਹਨ, ਜਿਸ ਤਰ੍ਹਾਂ

  • ਉਰਦੂ ਦੇ ਅਰਥ ਹਨ ‘ਲਸ਼ਕਰ’ ਦੇ ਜਸ ਤੋਂ ਮਤਲਬ ਹੈ ਅਜ ਕਲ ਦੀ ਛਾਉਨੀ ਜਾਂ ਸਦਰ ਬਾਜ਼ਾਰ ।

-੪੫o Digitized by Panjab Digital Library / www.panjabdigilib.org