ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/463

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

!

ਰਚਨਾ ਸਮਝੀਏ । ਏਸਦੇ ਟਾਕਰੇ ਪਰ ਫ਼ਰੀਦ ਦੀ ਪੰਜਾਬੀ, ਹਿੰਦੀ ਹੁੰਦਿਆਂ ਭੀ ਪੁਰਾਣੀ ਕਿਸਮ ਦੀ ਹੈ, ਜਿਸ ਵਿਚ ਪੁਰਾਣੀ ਕੌਰਸੇਨੀ ਅਪਭੰਸ, (ਜਿਸ ਵਿਚੋਂ ਪੰਜਾਬੀ ਨਿਕਲੀ ਹੈ) ਅਤੇ ਪੰਜਾਬੀ ਦੇ ਵਿਚਲੇ ਦਰਜੇ ਦੀਆ ਸ਼ਕਲਾਂ ਕ੍ਰਿਆ ਪਦਾਂ ਦੀਆਂ ਵਰਤੀਆਂ ਹਨ । ਪੰਜਾਬੀ ਵੀ ਹੋਰ ਦੇਸੀ ਬੋਲੀਆਂ ਵਾਂਗ ਤੇਹਰਵੀਂ ਸਦੀ ਈਸਵੀ ਵਿਚ, ਉਸਦੀ ਅਜ ਕਲ ਵਾਲੀ ਸ਼ਕਲ ਪਾ ਚੁਕੀ ਸੀ.। ਖ਼ਾਲਸਾ ਐਡਵੋਕੇਟ’ ਦੇ ਅਪ੍ਰੈਲ ਸੰਨ ੧੯੦੬ ਦੇ ਪਰਚੇ ਵਿਚ ਏਸ ਵਿਸ਼ੇ ਪਰ ਮੈਂ ਬਹਿਸ ਕੀਤੀ ਸੀ । ਬਹਰ ਹਾਲ ਇਹ ਕੋਈ ਗ਼ੈਰ ਮਾਮੂਲੀ ਗਲ ਨਹੀਂ ਕਿ ਬਾਬਾ ਫ਼ਰੀਦ ਅਜਿਹੜੇ ਚੰਗੀ ਪੰਜਾਬੀ ਵਿਚ ਰਚਨਾ ਕਰਦੇ, ਜਿਹੀ ਚੰਗੀ ਹਿੰਦੀ ਵਿਚ ਅਮੀਰ ਖ਼ੁਸਰੋ । ਅਮੀਰ ਖ਼ੁਸਰੋ ਨੇ ਇਕ ਕਿਤਾਬ “ਬ-ਜ਼ਬਾਨੇ ਲਾਹੌਰੀ ਨਵਿਜ਼ਤਮ’ ਪੰਜਾਬੀ ਵਿਚ ਵੀ ਲਿਖੀ ਸੀ, ਪਰ ਉਹ ਸਾਡੇ ਤਕ ਨਹੀਂ ਅਪੜੀ, ਨਹੀਂ ਤਾਂ ਉਸਦਾ ਪਾਟਾ ਹੋਇਆਂ ਪੜਾ ਭੀ ਸਾਡੇ ਲਈ ਬੜਾ ਕੀਮਤੀ ਹੁੰਦਾ। . ਅੜ ਖ਼ੁਸਰੋ ਨੂੰ ਦਿਲੀ ਦੇ ਬਾਦਸ਼ਾਹ ਨੇ ਕੁਝ ਤੁਹਫੇ ਦੇਕੇ ਪੀਰ ਬੁ ਅਲੀ ਕਲੰਦਰ ਜਾਂ ਸ਼ੇਖ ਸ਼ਰਫ਼ ਪਾਸ ਪਾਨੀਪਤ ਭੇਜਿਆ, ਹੋਰ ਕਿਸੇ ਨੂੰ ਓਹਨਾਂ ਤਕ ਅਪੜਨ ਦੀ ਦਲੇਰੀ ਨਹੀਂ ਸੀ ਹੁੰਦੀ । ਸ਼ੇਖ ਸ਼ਰਫ਼ ਨੇ ਅਮਰ ਖ਼ੁਸਰੋ ਦੀ ਆਉ ਭਗਤਿ, “ਆਓ ਕਲਾਂ ਉਤ` ਕਹਿਕੇ ਕੀਤੀ, ਅਤੇ ਉਸ ਨੂੰ ਆਪਣਾ ਕੁਝ ਕਲਾਮ ਸੁਣਾਉਨ ਵਾਸਤੇ ਕਿਹਾ । ਪਿਛੋਂ ਸ਼ਾਹ ਸ਼ਰਫ਼ ਨੇ ਆਪਣੇ ਰਚੇ ਕੁਝ ਸ਼ਿਅਰ ਪੜੇ, ਜਿਨ੍ਹਾਂ ਦੇ ਸੁਣਨ ਨਾਲ ਅਮੀਰ ਖ਼ੁਸਰੋ ਦੇ ਦਿਲ ਤੇ ਡੂੰਘਾ ਅਸਰ ਹੋਇਆ, ਅਤੇ ਅਖਾਂ ਵਿਚ ਅਥਰੂ ਭਰ ਆਏ ! ਸ਼ਾਹ ਸ਼ਰਫ ਨੇ ਰੋਂਦਾ ਵੇਖਕੇ ਕਿਹਾ : ਐ ਰੋਂਦਾ ਏ ? ਕੁਝ ਬੁਝਦਾ ਏਂ ? ਫ਼ਾਰਜੀ ਕਿਤਾਬਾਂ ਵਿਚ ਇਸ ਵਾਕਿਆਂ ਦਾ ਜ਼ਿਕਰ ਕਰਦਿਆਂ, ਇਹ ਪੰਜਾਬੀ ਦੇ ਫ਼ਿਕਰੇ ਏਸੇ ਤਰਾਂ ਲਖੇ ਹਨ । ਸ਼ੇਖ਼ ਸ਼ਰਫ ਬਾਬਤ ਬੀ ਕਿਹਾ ਜਾਂਦਾ ਹੈ ਕਿ ਉਹ ਪਾਨੀਪਤ ਵਿਚ ਪੈਦਾ ਹੋਏ ਸਨ, ਪਰ ਜ਼ਰਾ ਉਪਰਲੇ ਪੰਜਾਬੀ ਵਾਕਾਂ ਨੂੰ ਸਹੀ -- S Digitized by Panjab Digital tibrary / www.panjabdigilib.org