ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/460

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

. ਉਸਨੇ ਬਾਰੀ ਵਿਚੋਂ ਸਿਰ ਕਢਕੇ ਕੁਝ ਆਦਮੀ ਏਸ ਤਰਾਂ ਦਰਿਆ ਪਾਰ ਕਰਦੇ ਵੇਖੇ, ਤਦ ਮੁਸੱਲੇ ਨੂੰ ਤਰਸੋਂ ਰੋਕ ਦਿੱਤਾ, ਅਤੇ ਉਹ ਡੁਬਨ ਲਗਾ । ਬਾਬਾ ਫ਼ਰੀਦ ਨੂੰ ਗੁਸਾ ਆਇਆ ਅਤੇ ਗੁਸੇ ਵਿਚ ਈ ਬੋਲੇ “ਸਾਡਾ ਮੁਸੱਲਾ ਰੋਕਨ ਵਾਲਿਆ ਤੇਰੇ ਸਿਰ ਸਿੰਝ'। ਲਫ਼ਜ਼ ਮੂਹੋਂ ਨਿਕਲਨ ਦੀ ਢਿਲ ਸੀ ਕਿ ਸ਼ੇਖ ਸੁਫ ਦੇ ਸਿਰ ਸਿੰਗ ਉਗ ਆਏ, ਅਤੇ ਬਾਰੀ ਵਿਚ ਫਸ ਗਏ। ਏਥੇ ਭੀ ਪ੍ਰਤਖ ਹੈ ਕਿ ਗੁਸੇ ਵੇਲੇ ਭੀ ਮਾਤ ਭਾਸ਼ਾ ਦੇ ਹੀ ਲਫ਼ਜ਼ ਸਹਿਜ ਸਭਾ ਚੋਂ ਨਿਕਲੇ। ਏਸੇ ਤਰ੍ਹਾਂ ਕਿਹਾ ਹੈ ਕਿ ਜਦ ਫ਼ਰੀਦ ਜੀ ਨੇ ਤਖ਼ਤ ਹਜ਼ਾਰਾਂ ਦੇ ਚੌਧਰੀ ਮੰਗਲ ਸੈਨ ਨੂੰ ਉਸਦੀ ਕੌਮ ਸਮੇਤ ਮੁਸਲਮਾਨ ਕੀਤਾ, ਤਦ ਉਹਨਾਂ ਨੇ ਹੀ ਉਸਦਾ ਨਾਮ ‘ਰਾਂਝਾ’ ਰਖਿਆ, ਜਿਸ ਨਾਮ ਨਾਲ ਕਿ ਕੌਮ ਹੁਣ ਤਕ ਪੁਕਾਰੀ ਜਾਂਦੀ ਹੈ । ਗੱਦਲਾਂ ਦੇ 'ਚਉਧਰੀ ਨੂੰ ਜਦ ਮੁਸਲਮਾਨ ਬਨਾਇਆ ਤਦ ਉਸਦਾ ਨਾਮ ‘ਵਹੀਰ' ਰਖਿਆ । ਇਕ ਹੋਰ ਨੂੰ ਪਿਆਰ ਨਾਲ ‘ਭਯਾ ਗਰੀਬ' ਕਹਿਕੇ ਪੁਕਾਰਿਆ ਕਰਦੇ ਸਨ। ਇਹ ਦਸਨ ਦੀ ਲੋੜ ਨਹੀਂ ਕਿ “ਰਾਂਝ’ ਵਹੀਰ’ ‘ਭੇਯਾ’ ਨਾ ਅਰਬੀ ਦੇ ਲਫ਼ਜ਼ ਹਨ ਅਤੇ ਨਾ ਫ਼ਾਰਸੀ ਦੇ । ਇਹ ਕਹਾਣੀਆਂ ਝੂਠੀਆਂ ਹਨ ਜਾਂ ਸਚੀਆਂ,ਸਾਨੂੰ ਏਸ ਗਲ ਨਾਲ ਕੋਈ ਵਾਸਤਾ ਨਹੀਂ । ਅਸਾਂ ਤਾਂ ਇਹ ਦੇਖਣਾ ਹੈ ਕਿ ਇਹ ਗਲ ਜੋ ਸ਼ੇਖ਼ ਫ਼ਰੀਦ ਦੇਸੀ ਬੋਲੀ ਬੋਲਿਆ ਕਰਦੇ ਸਨ, ਉਹਨਾਂ ਦੇ ਜੀਵਨ ਲਿਖਣ ਵਾਲੇ ਮੁਸਲਮਾਨ ਲੇਖਕਾਂ ਨੂੰ ਅਨੋਖ ਜਾਂ ਅਨਹੋਈ ਗੱਲ ਨਹੀਂ ਦਿੱਸੀ। ਏਸ ਕਰਕੇ ਉਹ ਬਿਨਾਂ ਸ਼ੱਕ ਕੀਤੇ ਦੇ ਇਹ ਮੰਨਦੇ ਹਨ ਕਿ ਸਲੋਕ ਅਤੇ ਸ਼ਬਦ ਜੋ ਉਹਨਾਂ ਦੇ ਨਾਮ ਪੁਰ ਪ੍ਰਸਿਧ ਹਨ, ਖ਼ੁਦ ਬਾਬਾ ਫਰੀਦ ਦੇ ਹੀ ਰਚੇ ਹੋਏ ਹਨ । ਓਹ ਤਾਂ ਹੋਰ ਕਈ ਦੂਹਰੇ ਆਦਿ ਓਹਨਾਂ ਦੇ ਰਚੇ ਦਸਦੇ ਹਨ, ਜਿਸ ਤਰ੍ਹਾਂ ਕਿ : ਫ਼ਰੀਦਾ ! ਇਹ ਦਮ ਗਏ ਰੇ ਬਾਓਰੇ, ਜਾਨ ਕੀ ਕਰ ੫ ॥ ਇਹ ਦਮ ਹੀਰੇ ਲਾਲ ਨੇ, ਗਿਨ ਗਿਨ ਸ਼ਾਹ ਨੂੰ ਸੌਂਪ ।

"3:4. == -੪੪ ੬ Digitized by Panjab Digital Library / www.panjabdigilib.org